5 more new Covid-19 patients : ਕੋਰੋਨਾ ਪਾਜੀਟਿਵ ਕੇਸ ਵਧਣ ਨਾਲ ਹੁਣ ਅੰਕੜੇ ਡਰਾਉਣ ਲੱਗੇ ਹਨ। ਬੁੱਧਵਾਰ ਸਵੇਰੇ ਚੰਡੀਗੜ੍ਹ ਵਿਚ 5 ਹੋਰ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 4 ਕੇਸ ਹੌਟਸਪਾਟ ਬਾਪੂਧਾਮ ਕਾਲੋਨੀ ਤੋਂ ਅਤੇ ਇਕ ਸੈਕਟਰ-56 ਤੋਂ ਹੈ। ਹੁਣ ਸ਼ਹਿਰ ਵਿਚ ਕੁੱਲ 120 ਕੇਸ ਹੋ ਗਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ਼ਹਿਰ ਵਿਚ 15 ਨਵੇਂ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ।
ਬਾਪੂਧਾਮ ਦੀ ਚੇਨ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ। ਸੈਕਟਰ-26 ਬਾਪੂਧਾਮ ਤੋਂ ਮੰਗਲਵਾਰ ਨੂੰ 10 ਪਾਜੀਟਿਵ ਕੇਸ ਆਏ। ਜਦੋਂ ਕਿ ਧਨਾਸ ਤੋਂ ਇਕ ਸੈਕਟਰ-30 ਤੋਂ ਦੋ ਨਵੇਂ ਇੰਫੈਕਿਟਡ ਮਰੀਜ਼ ਮਿਲੇ। ਇਨ੍ਹਾਂ ਦਾ ਟ੍ਰੀਟਮੈਂਟ ਸ਼ੁਰੂ ਹੋਣ ਦੇ ਨਾਲ ਹੀ ਹੈਲਥ ਡਿਪਾਰਟਮੈਂਟ ਨਾਲ ਸੰਪਰਕ ਕਾਇਮ ਕਰਕੇ ਮਰੀਜਾਂ ਦੇ ਪਰਿਵਾਰਕ ਮੈਂਬਰਾਂ ਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਹੈ। 21 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਉਨ੍ਹਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਬਾਪੂਧਾਮ ਤੋਂ ਹੁਣ ਤਕ 61 ਮਾਮਲੇ ਸਾਹਮਣੇ ਆ ਚੁੱਕੇ ਹਨ। ਸੈਕਟਰ-26 ਬਾਪੂਧਾਮ ਦੇ ਇਕ ਹੀ ਪਰਿਵਾਰ ਦੇ 6 ਮੈਂਬਰ ਇੰਫੈਕਟਿਡ ਹਨ। ਬਾਪੂਧਾਮ ਦਾ ਹੀ ਇਕ 42 ਸਾਲਾ ਪੁਰਸ਼, ਚਾਰ ਸਾਲਾ ਲੜਕੀ, 16 ਸਾਲਾ ਲੜਕੀ ਤੇ 20 ਸਾਲਾ ਨੌਜਵਾਨ ਦੀ ਰਿਪੋਰਟ ਪਾਜੀਟਿਵ ਆਈ ਹੈ। ਇਸੇ ਤਰ੍ਹਾਂ ਸੈਕਟਰ-30 ਤੋਂ ਦੋ ਪਾਜੀਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਇਕ 49 ਸਾਲਾ ਪੁਰਸ਼ ਅਤੇ 12 ਸਾਲ ਦੀ ਬੱਚੀ ਹੈ।
ਸੈਕਟਰ-26 ਵਿਚ ਸਥਿਤ ਬਾਪੂਧਾਮ ਕੋਰੋਨਾ ਪਾਜੀਟਿਵ ਮਰੀਜਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਇਕੱਲੇ ਬਾਪੂਧਾਮ ਕਾਲੋਨੀ ਵਿਚ 61 ਕੇਸ ਸਾਹਮਣੇ ਆ ਚੁੱਕੇ ਹਨ ਤੇ ਚੰਡੀਗੜ੍ਹ ਵਿਚ 120 ਕੇਸ ਹੋ ਗਏ ਹਨ। ਸਿਹਤ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਮਰੀਜਾਂ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਭੇਜੇ ਜਾ ਰਹੇ ਹਨ। ਪੰਜਾਬ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵਿਚ ਬਹੁਤ ਤੇਜੀ ਨਾਲ ਵਾਧਾ ਹੋ ਰਿਹਾ ਹੈ ਤੇ ਸਿਹਤ ਵਿਭਾਗ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹੈ।