Power bills issued : ਲੌਕਡਾਊਨ ਕਾਰਨ ਕਈ ਲੋਕਾਂ ਦੇ ਬਿਜਲੀ ਦੇ ਬਿਲ ਬਹੁਤ ਜਿਆਦਾ ਆਏ ਹਨ ਜਿਸ ਕਾਰਨ ਲੋਕ ਘਬਰਾਏ ਪਏ ਹਨ ਪਰ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਵਾਧੂ ਬਿਜਲੀ ਬਿਲ ਆਉਣ ਕਾਰਨ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਬਿਲ ਔਸਤ ਰੀਡਿੰਗ ਦੇ ਆਧਾਰ ’ਤੇ ਲਏ ਗਏ ਹਨ। ਕੋਰੋਨਾ ਸੰਕਟ ਖਤਮ ਹੁੰਦੇ ਹੀ ਲੌਕਡਾਊਨ ਹਟਣ ਤੋਂ ਬਾਅਦ ਅਸਲੀ ਬਿਜਲੀ ਬਿੱਲ ਆਉਣਗੇ। ਉਸੇ ਬਿਲ ਦੇ ਦੇ ਆਧਾਰ ’ਤੇ ਉਪਭੋਗਤਾਵਾਂ ਨੂੰ ਰਕਮ ਦੀ ਅਦਾਇਗੀ ਕਰਨੀ ਹੋਵੇਗੀ।
ਬਿਜਲੀ ਮੰਤਰੀ ਰਣਜੀਤ ਸਿੰਘ ਨੇ ਵਧੇ ਬੋਏ ਬਿੱਲ ਵਾਲੇ ਉਪਭੋਗਾਵਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਉਪਭੋਗਤਾਵਾਂ ਦੀ ਬਿਜਲੀ ਬਿਲ ਜਿਆਦਾ ਆਉਣ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਹਨ। ਇਹ ਮੀਟਰ ਰੀਡਿੰਗ ਨਾ ਹੋਣ ਕਾਰਨ ਬਿਲ ਔਸਤ ਦੇ ਆਧਾਰ ’ਤੇ ਜਾਰੀ ਕੀਤੇ ਗਏ ਹਨ। ਲੌਕਡਾਊਨ ਖਤਮ ਹੋਣ ਤੋਂ ਬਾਅਦ ਦੁਬਾਰਾ ਅਸਲੀ ਰੀਡਿੰਗ ਦੇ ਹਿਸਾਬ ਨਾਲ ਬਿਲ ਦੁਬਾਰਾ ਜਾਰੀ ਕੀਤੇ ਜਾਣਗੇ। ਇਸ ਲਈ ਡਰਨਦੀ ਲੋੜ ਨਹੀਂ ਹੈ। ਹਰਿਆਣਾ ਬਿਜਲੀ ਵਿਭਾਗ ਦੇ ਦਫਤਰ ਲੌਕਡਾਊਨ ਕਾਰਨ ਪੰਦ ਬਨ। ਬਿਜਲੀ ਮੀਟਰ ਦੀ ਰੀਡਿੰਗ ਲੈਣ ’ਤੇ ਰੋਕ ਲਗਾ ਦਿੱਤੀ ਸੀ। ਬਿਜਲੀ ਬਿੱਲ ਜਮ੍ਹਾ ਕਰਾਉਣ ਲਈ ਵੀ ਘਰ ਤੋਂ ਬਾਹਰ ਨਹੀਂ ਜਾਣਾ ਸੀ। ਆਨਲਾਈਨ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜੋ ਲੋਕ ਆਨਲਾਈਨ ਭੁਗਾਤਨ ਨਹੀਂ ਕਰ ਸਕਦੇ ਉਨ੍ਹਾਂ ਤੋਂ ਲੌਕਡਾਊਨ ਤੋਂ ਬਾਅਦ ਅਸਲੀ ਰੀਡਿੰਗ ਦੇ ਆਧਾਰ ’ਤੇ ਬਿਨਾਂ ਕਿਸੇ ਜੁਰਮਾਨੇ ਦੇ ਵਸੂਲੀ ਕੀਤੀ ਜਾਵੇਗੀ।
ਮੀਟਿੰਗ ਰੀਡਿੰਗ ਲੈਣ ਵਾਲੇ ਕਰਮਚਾਰੀਆਂ ਨੂੰ ਕੋਰੋਨਾ ਸੰਕਟ ਦੌਰਾਨ ਘਰ-ਘਰ ਨਾ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਸਬੰਧ ਵਿਚ ਬਿਜਲੀ ਮੰਤਰੀ ਰਣਜੀਤ ਚੌਠਾਲਾ ਨੇ ਬਿਜਲੀ ਉਪਭੋਗਤਾਵਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਕੋਲੋਂ ਇਕ ਰੁਪਿਆ ਵੀ ਜਿਆਦਾ ਬਿਲ ਨਹੀਂ ਵਸੂਲਿਆ ਜਾਵੇਗਾ। ਜਿੰਨੀ ਬਿਜਲੀ ਦੀ ਖਪਤ ਹੋਵੇਗੀ, ਉਸ ਹਿਸਾਬ ਨਾਲ ਹੀ ਭੁਗਤਾਨ ਕਰਨਾ ਪਵੇਗਾ।