man buy 95 thousand liquor: ਜਿੱਥੇ ਇਕ ਪਾਸੇ ਪੂਰੇ ਦੇਸ਼ ‘ਚ ਲੋਕ ਡਾਊਨ ਕਾਰਨ ਸਿਰਫ ਜ਼ਰੂਰੀ ਸਮਾਨ ਹੀ ਲੋਕ ਤੱਕ ਪਹੁੰਚ ਰਿਹਾ ਹੈ , ਓਥੇ ਹੀ ਸਰਕਾਰ ਦੇ ਇੱਕ ਫੈਸਲੇ ਨੇ ਲੋਕਾਂ ‘ਚ ਖੁਸ਼ੀ ਦੀ ਲਹਿਰ ਹੈ , ਇਹ ਫੈਸਲਾ ਸੀ ਸ਼ਰਾਬ ਦੇ ਠੇਕੇ ਖੋਲਣ ਦਾ ! ਜੀ ਹਾਂ , ਲਾਲ – ਓਰੇਂਜ਼ ਅਤੇ ਹਰੇ ਜ਼ੋਨਾਂ ‘ਚ ਸ਼ਰਾਬ ਦੇ ਠੇਕੇ ਖੋਲ ਦਿੱਤੇ ਗਏ ਹਨ। ਜਿੱਥੇ ਇੱਕ ਪਾਸੇ ਲੋਕ ਮਰ ਰਹੇ ਹਨ ਅਤੇ ਘਰਾਂ ‘ਚ ਰਹਿਣ ਦੀ ਹਿਦਾਇਤ ਦਿੱਤੀ ਜਾ ਰਹੀ ਹੈ , ਓਥੇ ਹੀ ਸ਼ਰਾਬ ਦੇ ਠੇਕੇ ਖੁਲਦੇ ਹੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਸੋਸ਼ਲ ਮੀਡਿਆ ‘ਤੇ ਬੰਗਲੁਰੂ ਦਾ ਇੱਕ ਸ਼ਰਾਬ ਦਾ ਬਿੱਲ ਬਹੁਤ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਵਿਅਕਤੀ ਵੱਲੋਂ ਠੇਕੇ ਖੁਲਦੇ ਹੀ 52,841 ਰੁਪਏ ਦੀ ਖਰੀਦਾਰੀ ਕੀਤੀ ਗਈ।
ਇਹ ਹੀ ਨਹੀਂ ਇੱਕ ਹੋਰ ਬਿੱਲ ਬੜਾ ਵਾਇਰਲ ਹੋ ਰਿਹਾ ਜੋ Rs 95,347 ਦਾ ਹੈ। ਲੋਕ ਇਸ ਨੂੰ ਦੇਖਕੇ ਹੈਰਾਨ ਹੋਣ ਦੇ ਨਾਲ ਨਾਲ , ਇਸ ‘ਤੇ ਹੋਰ ਕਈ ਕਮੈਂਟਸ ਕਰ ਰਹੇ ਹਨ।
ਇੱਕ ਦਿਨ ‘ਚ ਕੱਲੇ ਕਰਨਾਟਕ ‘ਚ ਕੁੱਲ 45 ਕਰੋੜ ਦੀ ਸ਼ਰਾਬ ਦੀ ਵਿਕਰੀ ਹੋਈ। ਸਰਕਾਰ ਵਲੋਂ SOCIAL DISTANCING ਅਤੇ ਹੋਰ ਕਈ ਨਿਯਮ ਵੀ ਬਣਾਏ ਗਏ , ਜਿਹਨਾਂ ਨੂੰ ਮੰਨਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਠੇਕੇ ਖੁਲਣ ਤੋਂ ਪਹਿਲਾਂ ਹੀ ਸਵੇਰ ਤੋਂ ਲੋਕੀ ਲਾਇਨਾਂ ‘ਚ ਲੱਗੇ ਨਜ਼ਰ ਆਏ। ਦਿੱਲੀ ‘ਚ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ , ਨਿਯਮਾਂ ਦੀ ਉਲੰਘਣਾ ਕਰਦੇ ਦੇਖ ਕਈ ਦੁਕਾਨਾਂ ਨੂੰ ਪੁਲਿਸ ਵੱਲੋਂ ਬੰਦ ਵੀ ਕਰਵਾ ਦਿੱਤਾ ਗਿਆ।