ayushman study history lockdown:ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਚੱਲਦੇ ਲੰਬੇ ਸਮੇਂ ਤੋਂ ਲਾਕਡਾਊਨ ਲੱਗਿਆ ਹੋਇਆ ਹੈ। ਇਸ ਦੇ ਚੱਲਦਿਆਂ ਆਮ ਇਨਸਾਨ ਤੋਂ ਇਲਾਵਾ ਬਾਲੀਵੁੱਡ ਦੇ ਵੱਡੇ ਵੱਡੇ ਸਿਤਾਰੇ ਵੀ ਘਰ ਵਿੱਚ ਰਹਿਣ ਲਈ ਮਜਬੂਰ ਹਨ। ਹੁਣ ਵੈਸੇ ਤਾਂ ਹਰ ਸਿਤਾਰਾ ਇਸ ਸਮੇਂ ਨੂੰ ਬਿਹਤਰੀਨ ਅੰਦਾਜ਼ ਵਿੱਚ ਬਿਤਾ ਰਿਹਾ ਹੈ ਪਰ ਆਯੁਸ਼ਮਾਨ ਖੁਰਾਨਾ ਨੇ ਤਾਂ ਅਲੱਗ ਹੀ ਰਾਹ ਫੜ੍ਹ ਲਿਆ ਹੈ। ਉਹ ਇਸ ਸਮੇਂ ਵਿੱਚ ਹੁਣ ਪੜ੍ਹਾਈ ਕਰਨ ਜਾ ਰਹੇ ਹਨ।
ਆਯੁਸ਼ਮਾਨ ਖੁਰਾਨਾ ਨੇ ਦੱਸਿਆ ਕਿ ਉਹ ਹੁਣ ਇੰਡੀਅਨ ਹਿਸਟਰੀ ਪੜ੍ਹਨ ਜਾ ਰਹੇ ਹਨ। ਉਹ ਇਸ ਦੇ ਲਈ ਇੱਕ ਆਨਲਾਈਨ ਕੋਰਸ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਆਪਣੇ ਆਪ ਨੂੰ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਕੁਝ ਨਵਾਂ ਸਿੱਖਣਾ ਚਾਹੁੰਦਾ ਹਾਂ। ਮੈਂ ਹਮੇਸ਼ਾ ਨਾਲੇਜ ਲੈਣਾ ਚਾਹੁੰਦਾ ਹਾਂ। ਮੈਨੂੰ ਇੰਡੀਅਨ ਹਿਸਟਰੀ ਕਾਫੀ ਪਸੰਦ ਹੈ ਅਤੇ ਇਸ ਦੇ ਬਾਰੇ ਵਿਚ ਜ਼ਿਆਦਾ ਜਾਣਨਾ ਚਾਹੁੰਦਾ ਹਾਂ। ਸਾਡਾ ਇਤਿਹਾਸ ਲਾਜਵਾਬ ਹੈ ਅਤੇ ਸੰਸਕ੍ਰਿਤੀ ਵੀ। ਹੁਣ ਮੇਰੇ ਕੋਲ ਸਮਾਂ ਹੈ, ਮੈਂ ਸਿੱਖਣਾ ਚਾਹੂੰਗਾ।
ਆਯੁਸ਼ਮਾਨ ਖੁਰਾਨਾ ਨੇ ਦੱਸਿਆ ਕਿ ਉਹ ਇਸ ਦੇ ਲਈ ਇੱਕ ਆਨਲਾਈਨ ਕੋਰਸ ਕਰਨ ਜਾ ਰਹੇ ਹਨ। ਉਹ ਇਸ ਅਨੁਭਵ ਦੇ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਵੈਸੇ ਦੱਸ ਦੇਈਏ ਕਿ ਲਾਕਡਾਊਨ ਦੇ ਵਿੱਚ ਆਯੁਸ਼ਮਾਨ ਨੇ ਕਵਿਤਾਵਾਂ ਲਿਖਣਾ ਵੀ ਫਿਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਇਹ ਕਵੀ ਅੰਦਾਜ਼ ਫੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ।
ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਆਪਣੇ ਕਾਸਟਿੰਗ ਕਾਊਚ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਇਸ ‘ਤੇ ਖੁੱਲ੍ਹ ਕੇ ਗੱਲ ਕੀਤੀ। ਬਾਲੀਵੁੱਡ ਇੰਡਸਟਰੀ ਵਿੱਚ ਜਦੋਂ ਆਯੁਸ਼ਮਾਨ ਕਦਮ ਰੱਖ ਰਹੇ ਸਨ ਤਾਂ ਡਾਇਰੈਕਟਰ ਨੇ ਉਨ੍ਹਾਂ ਨੂੰ ਲੀਡ ਰੋਲ ਆਫਰ ਕੀਤਾ ਸੀ ਪਰ ਇੱਕ ਸ਼ਰਤ ‘ਤੇ। ਹਾਲਾਂਕਿ ਆਯੁਸ਼ਮਾਨ ਨੇ ਇਸ ਸ਼ਰਤ ਨੂੰ ਪੂਰਾ ਕਰਨ ਦੇ ਲਈ ਸਹਿਜਤਾ ਨਾਲ ਮਨ੍ਹਾ ਕਰ ਦਿੱਤਾ ਸੀ। ਇੰਟਰਵਿਊ ਦਿੰਦੇ ਹੋਏ ਆਯੁਸ਼ਮਾਨ ਖੁਰਾਣਾ ਕਹਿੰਦੇ ਹਨ ਕਿ ਇੱਕ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਲੀਡ ਰੋਲ ਆਫਰ ਕਰ ਦਵਾਂਗਾ। ਜੇਕਰ ਤੂੰ ਮੈਨੂੰ ਆਪਣਾ ਦਿਲ ਦਿਖਾਵੇਗਾ। ਮੈਂ ਉਸ ਨੂੰ ਕਿਹਾ ਕਿ ਮੈਂ ਸਟੇਟ ਹਾਂ ਅਤੇ ਤੁਹਾਡੇ ਇਸ ਆਫਰ ਲਈ ਨਾਹ ਕਰਦਾ ਹਾਂ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਖੁਰਾਣਾ ਨੇ ਸਾਲ 2012 ਵਿੱਚ ਫਿਲਮ ਵਿੱਕੀ ਡੋਨਰ ਤੋਂ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਹੀ ਆਯੁਸ਼ਮਾਨ ਖੁਰਾਨਾ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣਾ ਸਿੱਕਾ ਜਮਾਇਆ ਅਤੇ ਅੱਜ ਕਰੀਅਰ ਵਿੱਚ ਆਸਮਾਨ ਛੂੰਹਦੇ ਨਜ਼ਰ ਆ ਰਹੇ ਹਨ।