parineeti coffee raise funds:ਲਾਕਡਾਊਨ ਦੇ ਵਿੱਚ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਕਈ ਬਾਲੀਵੁੱਡ ਸਟਾਰਸ ਅੱਗੇ ਆਏ ਹਨ। ਉਹ ਆਪਣੇ ਆਪਣੇ ਤਰੀਕਿਆਂ ਨਾਲ ਲੋਕਾਂ ਦੀ ਮਦਦ ਕਰ ਰਹੇ ਹਨ। ਇਸੇ ਵਿੱਚ ਅਦਾਕਾਰਾ ਪਰੀਣੀਤੀ ਚੋਪੜਾ ਨੇ ਇੱਕ ਵਰਚੂਅਲ ਕਾਫ਼ੀ ਡੇਟ ਦੇ ਜ਼ਰੀਏ ਪੈਸੇ ਇਕੱਠੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਰਚੂਅਲ ਡੇਟ ਦੇ ਜ਼ਰੀਏ ਆਉਣ ਵਾਲੇ ਪੈਸਿਆਂ ਚੋਂ ਹਜ਼ਾਰ ਰੁਪਏ ਦਿਹਾੜੀ ਮਜ਼ਦੂਰਾਂ ਦੇ ਚਾਰ ਹਜ਼ਾਰ ਪਰਿਵਾਰ ਦੇ ਮੈਂਬਰਾਂ ਨੂੰ ਖਾਣ ਦੀ ਸਮੱਸਿਆ ਦਾ ਹੱਲ ਹੋਵੇਗਾ।
ਪਰੀਣੀਤੀ ਚੋਪੜਾ ਰਾਸ਼ਨ ਕਿੱਟ ਦੇ ਲਈ ਪੈਸੇ ਇਕੱਠੇ ਕਰਨ ਵਿੱਚ ਮਦਦ ਕਰਨ ਦੇ ਲਈ ਅੱਗੇ ਆਈ ਹੈ।ਪਰੀਣੀਤੀ ਨੇ ਕਿਹਾ ਸਾਡੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਚੱਲਦੇ ਲਾਗੂ ਹੋਏ ਲਾਕਦਾਊਨ ਦੌਰਾਨ ਲੱਖਾਂ ਦਿਹਾੜੀ ਮਜ਼ਦੂਰ ਕਮਾ ਨਹੀੰ ਪਾ ਰਹੇ ਅਤੇ ਉਨ੍ਹਾਂ ਨੂੰ ਦੋ ਸਮੇਂ ਦੀ ਰੋਟੀ ਦੇ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਫੈਨ ਕਾਈਂਡ ਗਿਵ ਇੰਡੀਆ ਅਤੇ ਮੈਂ ਅਜਿਹੇ ਪਰਿਵਾਰਾਂ ਦੀ ਮਦਦ ਕਰਨ ਦੇ ਲਈ ਇਕੱਠੇ ਆਏ ਹਾਂ। ਪਰੀਣੀਤੀ ਇਸ ਕੈਂਪੇਨ ਦੇ ਜ਼ਰੀਏ ਚਾਰ ਲੋਕਾਂ ਦੇ ਪਰਿਵਾਰ ਦੀ ਮਦਦ ਲਈ ਬਣਾਉਣ ਦੇ ਲਈ ਦਾਲ, ਚਾਵਲ, ਆਟਾ, ਨਮਕ, ਮਸਾਲਾ, ਚਾਹ, ਖੰਡ, ਤੇਲ ਆਦਿ ਰਾਸ਼ਨ ਇਕੱਠਾ ਕਰਦੀ ਨਜ਼ਰ ਆਵੇਗੀ। ਇਹ ਮਹਾਰਾਸ਼ਟਰ, ਰਾਜਸਥਾਨ, ਬਿਹਾਰ ਅਤੇ ਤਾਮਿਲਨਾਡੂ ਵਿੱਚ ਪਰਿਵਾਰਾਂ ਨੂੰ ਵੰਡਿਆ ਜਾਵੇਗਾ।
ਪਰੀਣੀਤੀ ਚੋਪੜਾ, ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਦੇ ਐੱਨਜੀਓ ਫੈਨਕਾਇੰਡ ਦੇ ਜ਼ਰੀਏ ਡੋਨੇਸ਼ਨ ਇਕੱਠਾ ਕਰ ਰਹੀ ਹੈ। ਅਦਾਕਾਰਾ ਨੇ ਕਿਹਾ ਕਿਸੇ ਨੂੰ ਵੀ ਭੁੱਖਾ ਨਹੀੰ ਸੌਣਾ ਚਾਹੀਦਾ। ਇਸ ਲਈ ਥੋੜ੍ਹਾ ਫਰਕ ਕਰੋ ਅਤੇ ਭਾਰਤ ਦੇ ਆਪਣੇ ਸਾਥੀਆਂ ਭਰਾ ਅਤੇ ਭੈਣਾਂ ਦਾ ਖਿਆਲ ਰੱਖੋ। ਇਹ ਫੰਡਾ ਮਾਈਜ਼ਰ ਪੂਰਾ ਕਰਨ ਦੇ ਲਈ ਮੈਨੂੰ ਵਿਸ਼ਿਸ਼ਟ ਰੂਪ ਨਾਲ ਤਿਆਰ ਕੀਤਾ ਗਿਆ ਹੈ। ਇੱਕ ਕੱਪ ਕੌਫੀ ਲੈ ਲਓ। ਪਰੀਣੀਤੀ ਨੇ ਅੱਗੇ ਕਿਹਾ ਇੱਥੇ ਮੈਂ ਇੱਕ ਵੀਡੀਓ ਚੈਟ ਦੇ ਮਾਧਿਅਮ ਨਾਲ ਪੰਜ ਕਿਸਮਤ ਵਾਲੇ ਜੇਤੂਆਂ ਨੂੰ ਧੰਨਵਾਦ ਕਹਿ ਰਹੀ ਹਾਂ। ਮੈਂ ਤੁਹਾਡੇ ਨਾਲ ਚੈਟ ਕਰਕੇ ਅਤੇ ਕਾਫੀ ਪੀ ਕੇ ਤੁਹਾਡੇ ਬਾਰੇ ਵਿਚ ਜਾਣਨ ਦੇ ਲਈ ਉਤਸੁਕ ਹਾਂ। ਆਓ ਇਕੱਠੇ ਮਿਲਦੇ ਹਾਂ। ਉਨ੍ਹਾਂ ਲੋਕਾਂ ਦੇ ਜਿਨ੍ਹਾਂ ਨੂੰ ਜ਼ਰੂਰਤ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪਰਣੀਤੀ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫ਼ੀ ਜ਼ਿਆਦਾ ਹੈ।