Warm Water benefits: ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਇਕ ਕੱਪ ਕੌਫੀ ਜਾਂ ਚਾਹ ਨਾਲ ਕਰਦੇ ਹਨ। ਇਹ ਜਾਣਦੇ ਹੋਏ ਵੀ ਕਿ ਖਾਲੀ ਪੇਟ ਚਾਹ ਜਾਂ ਕੌਫੀ ਪੀਣ ਨਾਲ ਕਿੰਨਾ ਨੁਕਸਾਨ ਹੁੰਦਾ ਹੈ। ਸਵੇਰੇ ਉੱਠਦੇ ਹੀ ਚਾਹ ਜਾਂ ਕੌਫੀ ਪੀਣ ਨਾਲ ਕਬਜ਼, ਪੇਟ ਦਰਦ, ਗੈਸ ਅਤੇ ਕਿੱਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਕਈ ਲੋਕਾਂ ਨੂੰ ਹਮੇਸ਼ਾ ਸਵੇਰੇ-ਸਵੇਰੇ ਕੁਝ ਗਰਮ ਪੀਣ ਦੀ ਆਦਤ ਤੋਂ ਆਸਾਨੀ ਨਾਲ ਛੁੱਟਕਾਰਾ ਨਹੀਂ ਮਿਲ ਪਾਉਂਦਾ ਹੈ ਤਾਂ ਅਜਿਹੇ ਚ ਕੀ ਹੈ ਜੋ ਤੁਸੀਂ ਚਾਹ ਜਾਂ ਕੌਫੀ ਦੀ ਥਾਂ ਵੀ ਲੈ ਕੇ ਸਕਦੇ ਹੋ ਅਤੇ ਜੋ ਤੁਹਾਡੇ ਲਈ ਸਿਹਤਮੰਦ ਵੀ ਹੋਵੇ ਤਾਂ ਇਸ ਦਾ ਜਵਾਬ ਹੈ ਗਰਮ ਪਾਣੀ ਸਿਹਤਮੰਦ ਬਣੇ ਰਹਿਣ ਲਈ ਦਿਨ ‘ਚ ਘੱਟੋ-ਘੱਟ 8 ਤੋਂ 10 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ। ਪਰ ਸਵੇਰੇ ਦਾ ਉਹ ਇਕ ਗਿਲਾਸ ਗਰਮ ਪਾਣੀ ਹੀ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ, ਰੋਜ਼ ਸਵੇਰੇ ਇਕ ਗਿਲਾਸ ਗਰਮ ਪਾਣੀ ਦੇ ਬਹੁਤ ਫਾਇਦੇ ਹਨ ਤਾਂ ਆਓ ਜਾਣਦੇ ਇਨ੍ਹਾਂ ਫਾਇਦਿਆਂ ਬਾਰੇ…
ਗਰਮ ਪਾਣੀ ਪੀਣ ਨਾਲ ਤੁਸੀਂ ਸਾਈਨਸ ਅਤੇ ਬੰਦ ਨੱਕ ਤੋਂ ਛੁਟਕਾਰਾ ਪਾ ਸਕਦੇ ਹੋ। ਇਹ ਗਰਮ ਪਾਣੀ ਗਲੇ ਤੋਂ ਹੋ ਕੇ ਜਾਂਦਾ ਹੈ ਅਤੇ ਗਲੇ ਦੀ ਖਾਰਿਸ਼ ਵੀ ਖ਼ਤਮ ਕਰਦਾ ਹੈ। ਗਰਮ ਪਾਣੀ ਪੀਣ ਨਾਲ ਪਾਚਨ ਤੰਤਰ ਹਾਈਡ੍ਰੇਟੇਡ ਰਹਿੰਦਾ ਹੈ। ਨਾਲ ਹੀ ਅਜਿਹੀਆਂ ਚੀਜ਼ਾਂ ਵੀ ਪਚ ਜਾਂਦੀਆਂ ਹਨ, ਜਿਨਾਂ ਨੂੰ ਪਚਾਉਣ ‘ਚ ਆਮ ਤੌਰ ‘ਤੇ ਕਾਫੀ ਪਰੇਸ਼ਾਨੀ ਹੁੰਦੀ ਹੈ।
ਜਿਨਾਂ ਮਹਿਲਾਵਾਂ ਨੂੰ ਪੀਰੀਅਡਸ ਸਮੇਂ ਜ਼ਿਆਦਾ ਦਰਦ ਹੁੰਦਾ ਹੈ ਤਾਂ ਅਜਿਹੇ ‘ਚ ਇਕ ਗਿਲਾਸ ਗੁਨਗੁਣਾ ਪਾਣੀ ਪੀਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਪੀਰੀਅਡਸ ਦੌਰਾਨ ਮਾਸਪੇਸ਼ੀਆਂ ‘ਚ ਖਿੱਚ ਪੈਦਾ ਹੁੰਦੀ ਹੈ ਜਿਸ ਨਾਲ ਪੇਟ ਦੇ ਆਸ-ਪਾਸ ਦਰਦ ਹੁੰਦਾ ਹੈ। ਗਰਮ ਪਾਣੀ ਪੀਣ ਨਾਲ ਖਿਚਾਅ ਘੱਟ ਹੁੰਦਾ ਹੈ।
ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਗਰਮ ਪਾਣੀ ਤੁਹਾਡੀ ਮਦਦ ਕਰੇਗਾ। ਰੋਜ਼ਾਨਾ ਸਵੇਰੇ ਉੱਠ ਕੇ ਖਾਲੀ ਪੇਟ ਪਾਣੀ ਪੀਣਾ ਸ਼ੁਰੂ ਕਰ ਦਿਓ। ਇਸ ਨਾਲ ਚਰਬੀ ਘਟੇਗੀ। ਜੇਕਰ ਤੁਸੀਂ ਚਾਹੋ ਤਾਂ ਗਰਮ ਪਾਣੀ ‘ਚ ਥੋੜ੍ਹਾ ਨਿੰਬੂ ਜਾਂ ਸ਼ਹਿਦ ਪਾ ਕੇ ਪੀਓ। ਇਸ ਨਾਲ ਵੀ ਭਾਰ ਘੱਟ ਕਰਨ ‘ਚ ਆਸਾਨੀ ਹੋਵੇਗੀ ਅਤੇ ਇਸ ਨਾਲ ਸਵਾਦ ਵੀ ਵਧੇਗਾ।
ਗਰਮ ਪਾਣੀ ਪੀਣ ਨਾਲ ਬਾਡੀ ਦਾ ਸੈਂਟਰਲ ਨਰਵਸ ਸਿਸਟਮ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਗਰਮ ਪਾਣੀ ਪੀਣ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ। ਇਸ ਨਾਲ ਬਾਡੀ ‘ਚੋਂ ਟੌਕਸਿਨਸ ਵੀ ਨਿਕਲਦੇ ਹਨ ਅਤੇ ਉਸ ਨਾਲ ਤੰਦਰੁਸਤ ਰਹਿਣ ‘ਚ ਮਦਦ ਮਿਲਦੀ ਹੈ।