Coronavirus Back Again: ਦੁਨੀਆਂ ‘ਚ ਲੋਕ ਡਾਊਨ ‘ਚ ਕੋਰੋਨਾ ਦਾ ਹਰਜਾਨਾ ਹਜੇ ਤੱਕ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ , ਇੱਕ ਪਾਸੇ ਜਿੱਥੇ ਮੌਤਾਂ ਦੀ ਗਿਣਤੀ ਵੱਧ ਰਹੀ ਹੈ , ਓਥੇ ਹੀ ਕੰਮ ਬੰਦ ਹੋਣ ਕਾਰਨ ਅਰਥ ਵਿਵਸਥਾ ਦਿਨੋਂ ਦਿਨ ਮੁਦੇ ਮੂੰਹ ਡਿਗਦੀ ਜਾ ਰਹੀ ਹੈ। ਜਿਸ ਕਾਰਨ ਸਰਕਾਰਾਂ ਨੂੰ ਛੋਟ ਦੇਣੀ ਪੈ ਰਹੀ ਹੈ। ਅਜਿਹੇ ‘ਚ WHO ਦੇ ਇੱਕ ਬਿਆਨ ਨੇ ਸਰਕਾਰ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਸਰਕਾਰਾਂ ਹਜੇ ਵੀ ਇਸ ਮਹਾਂਮਾਰੀ ਨੂੰ ਬਹੁਤ ਹਲਕੇ ‘ਚ ਰਹੀਆਂ ਹਨ ਅਤੇ ਅਜੇਹੀ ਲਾਪਰਵਾਹੀ ਦਾ ਹਰਜਾਨਾ ਉਹਨਾਂ ਨੂੰ ਬਹੁਤ ਜਲਦ ਭੁਗਤਣਾ ਪੈ ਸਕਦਾ ਹੈ।
ਭਾਰਤ ਵਰਗੇ ਵੱਡੀ ਅਬਾਦੀ ਵਾਲੇ ਦੇਸ਼ ‘ਚ ਸਥਿੱਤੀ ਦਿਨੋਂ – ਦਿਨ ਮਾੜੀ ਹੁੰਦੀ ਜਾ ਰਹੀ ਹੈ , ਬਾਕੀ ਦੇਸ਼ਾਂ ‘ਚ ਵੀ ਹਾਲਤ ਵਿਗੜਦੀ ਹੀ ਨਜ਼ਰ ਆ ਰਹੀ ਹੈ। ਵੱਖ ਵੱਖ ਦੇਸ਼ ਦੇ ਵੱਖ ਵੱਖ ਅੰਕੜੇ ਨੂੰ ਦੇਖਦਿਆਂ ਵਿਸ਼ਵ ਸਿਹਤ ਸੰਗਠਨ WHO ਨੇ ਚੇਤਾਵਨੀ ਦਿੱਤੀ ਕਿ ਲੋਕਡਾਊਨ ਖੁਲਣ ‘ਚ ਜੇ ਲਾਪਰਵਾਹੀ ਵਰਤੀ ਗਈ ਤਾਂ ਦੁਬਾਰਾ ਲੋਕਡਾਊਨ ਕਰਨਾ ਪੈ ਸਕਦਾ ਹੈ। WHO ਦੇ ਡਾਇਰੇਕਟਰ ਟੇਡਰੋਜ਼ ਗੈਬਰਿਓਸਸ ਨੇ ਕਿਹਾ, ” ਜੇਕਰ ਲਾਪਰਵਾਹੀ ਹੋਈ ਤਾਂ ਲੋਕ ਡਾਊਨ ਦੁਬਾਰਾ ਹੋ ਸਕਦਾ ਹੈ ਅਤੇ ਕੋਰੋਨਾ ਦੇ ਵਾਪਿਸ ਆਉਣ ਦਾ ਖਤਰਾ ਵੱਧ ਸਕਦਾ ਹੈ। ” ਦੇਸ਼ ਦੇ ਵਿਚਾਰ ਵਟਾਂਦਰੇ ਅਤੇ ਕੰਮ ਦੀਆਂ ਸਾਰੀਆਂ ਸਮੱਸਿਆਵਾਂ ਨਹੀਂ ਹਨ। ” ਇਹ ਬਿਆਨ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਅਰਥ ਵਿਵਸਥਾ ਦਾ ਹਵਾਲਾ ਦੇਂਦੀਆਂ ਸਰਕਾਰਾਂ ਜਲਦਬਾਜ਼ੀ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਇਸ ਸਮੇਂ ਸਰਕਾਰਾਂ ਨੂੰ ਆਪਣੀ ਪ੍ਰਣਾਲੀ ਨੂੰ ਪੁਖ਼ਤਾ ਬਣਾਉਣ ਦੀ ਲੋੜ ਹੈ। ਸਰਵੀਲੈਂਸ ਪ੍ਰਣਾਲੀ ਨੂੰ ਮਜ਼ਬੂਤੀ ਦੇਣ ਦੇ ਨਾਲ ਨਾਲ ਟੈਸਟ ਅਤੇ ਕੰਟੈਕਟ ਟ੍ਰੇਸਿੰਗ ਤੇ ਜ਼ੋਰ ਦੇਣਾ ਜ਼ਰੂਰੀ ਹੈ। ਹੁਣ ਤੱਕ 38 ਲੱਖ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਹਾਲਾਤ ਸੁਧਰਨ ਦਾ ਨਾਮ ਨਹੀਂ ਲੈ ਰਹੇ।