Quarnatine instruction given : ਜੱਗੂ ਭਗਵਾਨਪੁਰੀਆ ਜੋ ਇਸ ਸਮੇਂ ਪਟਿਆਲਾ ਜੇਲ੍ਹ ਵਿਚ ਬੰਦ ਹੈ ਨੂੰ 2 ਮਈ ਨੂੰ ਢਿੱਲਵਾਂ ਸਰਪੰਚ ਕਤਲ ਕਾਂਡ ਦੇ ਮਾਮਲੇ ਵਿਚ ਬਟਾਲਾ ਪੁਲਿਸ ਵਲੋਂ ਪਟਿਆਲੇ ਭੇਜਿਆ ਗਿਆ ਸੀ। ਕੋਰੋਨਾ ਵਾਇਰਸ ਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜੱਗੂ ਭਗਵਾਨਪੁਰੀਆ ਤੋਂ ਪੁੱਛਗਿਛ ਲਈ ਬਹੁਤ ਸਾਰੇ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਉਸ ਦੇ ਸੰਪਰਕ ਵਿਚ ਸਨ ਤੇ ਹੁਣ ਇਨ੍ਹਾਂ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਏਕਾਂਵਾਸ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਹੈ। ਪੰਜਾਬ ਪੁਲਿਸ ਹੈੱਡ ਕੁਆਰਟਰ ਵਲੋਂ ਏ. ਡੀ. ਜੀ. ਪੀ. ਤੋਂ ਲੈ ਕੇ ਕਾਂਸਟੇਬਲ ਰੈਂਕ ਤਕ ਦੇ ਲਗਭਗ 32 ਅਧਿਕਾਰੀਆਂ ਨੂੰ ਏਕਤਾਂਵਾਸ ਵਿਚ ਰਹਿਣ ਨੂੰ ਕਿਹਾ ਗਿਆ ਹੈ। ਸਬ-ਇੰਸਪੈਕਟਰ ਮਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਹੈੱਡ ਕਾਂਸਟੇਬਲ ਵਿਕਾਸ ਰਾਣਾ, ਹੈੱਡ ਕਾਂਸਟੇਬਲ ਯੁਵਰਾਜ ਸਿੰਘ ਤੇ ਕਾਂਸਟੇਬਲ ਗੁਰਲਾਲ ਸਿੰਘ ਤੇ ਹਰਵਿੰਦਰ ਸਿੰਘ ਸ਼ਾਮਲ ਹਨ।
3 ਤੇ 4 ਮਈ ਨੂੰ ਐੱਸ. ਐੱਸ. ਓ. ਸੀ. ਦੀ ਮੋਹਾਲੀ ਸਥਿਤ ਬਿਲਡਿੰਗ ਵਿਚ ਮੌਜੂਦ ਮੁਲਾਜ਼ਮਾਂ ਨੂੰ ਵੀ ਏਕਾਂਤਵਾਸ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਏ. ਡੀ. ਜੀ. ਪੀ. ਸਕਿਓਰਿਟੀ ਆਨ ਐੱਨ ਢੋਕੇ, ਏ. ਡੀ. ਜੀ. ਪੀ. ਜੇਲ ਪ੍ਰਵੀਨ ਕੁਮਾਰ ਸਿਨਹਾ, ਏ. ਆਈ . ਵਰਿੰਦਰਪਾਲ ਸਿੰਘ, ਏ. ਆਈ. ਜੀ. ਗੁਰਮੀਤ ਸਿੰਘ ਚੌਹਾਨ, ਡੀ. ਐੱਸ. ਪੀ. ਗੁਰਚਰਨ ਸਿੰਘ ਤੇ ਭੁਪਿੰਦਰ ਸਿੰਘ ਸ਼ਾਮਲ ਹਨ। ਗੈਂਗਸਟਰ ਸਾਰਾਜ ਮੰਟੂ, ਬੌਬੀ ਮਲਹੋਤਰਾ ਤੇ ਰਾਜਾ ਕੰਨਵੱਢੀਆ ਗੈਂਗਸਟਰਾਂ ਦੇ ਪਰਿਵਾਰਾਂ ਵਲੋਂ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਕਿ ਕੋਰੋਨਾ ਦੀ ਮਾਰ ਹੇਠ ਸਾਜਿਸ਼ ਰਚੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਜਾਵੇ ਕਿਉਂਕਿ ਉਥੇ ਇਕ ਬੈਰਕ ਵਿਚ 100-100 ਵਿਅਕਤੀ ਇਕੱਠੇ ਬੰਦ ਹੁੰਦੇ ਹਨ ਜਿਸ ਨਾਲ ਵਾਇਰਸ ਦੇ ਫੈਲਣ ਦਾ ਖਤਰਾ ਵਧ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਥੋੜ੍ਹੀ ਦੇਰ ਲਈ ਉਨ੍ਹਾਂ ਦੇ ਬੱਚਿਆਂ ਨੂੰ ਪੈਰੋਲ ਦੇ ਦਿੱਤੀ ਜਾਵੇ ਤੇ ਜਦੋਂ ਹਾਲਾਤ ਸਾਧਾਰਨ ਹੋ ਜਾਣ ਤਾਂ ਦੁਬਾਰਾ ਜੇਲ ਭੇਜ ਦਿੱਤੇ ਜਾਣ।