18 persons including 7 : GMSH ਸੈਕਟਰ-16 ਵਿਚ ਲਗਭਗ 40 ਸਾਲਾ ਇਕ ਲਾਵਾਰਿਸ ਵਿਅਕਤੀ ਦੀ ਮੌਤ ਹੋ ਗਈ। GMSH-16 ਦੇ ਆਈ. ਸੀ. ਡੀ. ਵਿਚ ਭਰਤੀ ਲਾਵਾਰਿਸ ਦੀ ਮੌਤ ਬੁੱਧਵਾਰ ਨੂੰ ਹੋਈ ਸੀ। ਹਾਲਾਂਕਿ ਉਸ ਸਮੇਂ ਇਕ ਲਾਵਾਰਿਸ ਦੇ ਕੋਰੋਨਾ ਜਾਂਚ ਦੀ ਰਿਪੋਰਟ ਨਹੀਂ ਮਿਲੀ ਸੀ। ਉਸ ਨੂੰ ਚਾਰ ਦਿਨ ਪਹਿਲਾਂ ਗੰਭੀਰ ਹਾਲਤ ਵਿਚ ਆਈ. ਸੀ. ਯੂ. ਵਿਚ ਭਰਤੀ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਜਾਂਚ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਲਾਵਾਰਿਸ ਦੇ ਸੰਪਰਕ ਵਿਚ ਰਹੇ ਡਾਕਟਰਾਂ ਤੇ ਸਟਾਫ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਉਥੇ ਵਾਰਡ ਵਿਚ ਭਰਤੀ ਵਿਭਾਗ ਦੇ 7 ਡਾਕਟਰਾਂ ਤੇ ਹਸਪਤਾਲ ਦੇ ਹੋਰ ਸਟਾਫ ਸਮੇਤ 18 ਨੂੰ ਅਹਿਤਿਆਤ ਲਈ ਕੁਆਰੰਟਾਈਨ ਕੀਤਾ ਗਿਆ ਹੈ। ਹਸਪਤਾਲ ਦੇ ਆਈ. ਸੀ. ਯੂ. ਦੀ ਜਿੰਮੇਵਾਰੀ ਅਨੇਸਥੀਸੀਆ ਵਿਭਾਗ ਕੋਲ ਹੋਣ ਕਾਰਨ ਇਕੱਠੇ ਸਾਰੇ ਡਾਕਟਰ ਕੁਆਰੰਟਾਈਨ ਕਰਨੇ ਪਏ ਹਨ।
ਲਾਵਾਰਿਸ ਮਰੀਜ਼ ਦੀ ਹਾਲਤ ਗੰਭੀਰ ਸੀ। ਉਸ ਦੇ ਇਲਾਜ ਦੀ ਸਾਰੀ ਜਿੰਮੇਵਾਰੀ ਸਟਾਫ ਕੋਲ ਸੀ। ਅਜਿਹੇ ਵਿਚ ਸਾਰੇ ਸਟਾਫ ਮਰੀਜ਼ ਦੇ ਸੰਪਰਕ ਵਿਚ ਸਨ। ਇਸ ਲਈ ਉਨ੍ਹਾਂ ‘ਤੇ ਇੰਫੈਕਸ਼ਨ ਦਾ ਖਤਰਾ ਵਧ ਹੈ। ਇਸ ਤੋਂ ਇਲਾਵਾ ਉਥੇ ਰਾਊਂਡ ਲੈਣ ਵਾਲੇ ਡਾਕਟਰ, ਨਰਸਿੰਗ ਸਟਾਫ ਤੇ ਸਫਾਈ ਕਰਮਚਾਰੀਆਂ ਨੂੰ ਮਿਲਾ ਕੇ ਲਗਭਗ ਡੇਢ ਦਰਜਨ ਲੋਕ ਉਸ ਦੇ ਸੰਪਰਕ ਵਿਚ ਸਨ। ਸ਼ਨੀਵਾਰ ਨੂੰ ਸਾਰਿਆਂ ਦੇ ਸੈਂਪਲ ਲਏ ਜਾਣਗੇ। ਸਿਹਤ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਹਿਤਿਆਤ ਦੇ ਤੌਰ ‘ਤੇ ਪੀ. ਪੀ. ਈ. ਕਿੱਟਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਲਈ ਇੰਫੈਕਸ਼ਨ ਦਾ ਖਤਰਾ ਘੱਟ ਹੈ।
ਸ਼ਹਿਰ ‘ਚ ਵਧਦੇ ਕੋਰੋਨਾ ਪਾਜੀਟਿਵ ਮਰੀਜ਼ ਤੇ ਉਸ ਦੇ ਸੰਪਰਕ ਵਿਚ ਆਏ ਸ਼ੱਕੀ ਮਰੀਜਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। GMSH-16 ਵਿਚ ਕੋਰਾ ਦੇ 92 ਸ਼ੱਕੀ ਭਰਤੀ ਹਨ। ਦੂਜੇ ਪਾਸੇ ਵੱਖ-ਵੱਖ ਵਾਰਡਾਂ ‘ਚ ਡਿਊਟੀ ਦੇ ਰਹੇ 50 ਤੋਂ ਵਧ ਸਟਾਫ ਕੁਆਰੰਟਾਈਨ ਸਮਾਂ ਪੂਰਾ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀ ਬਾਪੂਧਾਮ ਨਿਵਾਸੀ ਇਕ ਗਰਭਵਤੀ ਔਰਤ ਦੀ ਡਲਿਵਰੀ ਤੋਂ ਬਾਅਦ ਉਸ ਵਿਚ ਕੋਰੋਨਾ ਦੀ ਪੁਸ਼ਟੀ ਹੋਣ ਵਰਗੇ ਹਾਲਾਤ ਪੈਦਾ ਹੋਏ ਸਨ। ਉਸ ਦੌਰਾਨ ਅਨਜਾਣੇ ਵਿਚ ਜਨਰਲ ਓ. ਟੀ. ਵਿਚ ਮਹਿਲਾ ਦੀ ਸੀਜੇਰੀਅਨ ਡਿਲਵਰੀ ਕਰਾਉਣ ਕਾਰਨ ਹਸਪਤਾਲ ਪ੍ਰਸ਼ਾਸਨ ਨੂੰ ਓ. ਟੀ. ਸੀਜ ਕਰਨ ਦੇ ਨਾਲ ਹੀ 12 ਡਾਕਟਰ ਸਮੇਤ 45 ਸਟਾਫ ਮੈਂਬਰ ਕੁਆਰੰਟਾਈਨ ਕਰਨੇ ਪਏ ਸਨ।