Weather changed mood : ਪੰਜਾਬ ਦੇ ਕਈ ਇਲਾਕਿਆਂ ਵਿਚ ਐਤਵਾਰ ਸਵੇਰੇ ਅਚਾਨਕ ਮੌਸਮ ਨੇ ਕਰਵਟ ਬਦਲੀ। ਸਵੇਰੇ ਸੂਰਜ ਨਿਕਲਣ ਤੋਂ ਬਾਅਦ ਮੌਸਮ ਥੋੜ੍ਹਾ ਖੁੱਲ੍ਹਿਆ ਨਜ਼ਰ ਆ ਰਿਹਾ ਸੀ ਪਰ 8 ਵਜੇ ਬਾਅਦ ਅਚਾਨਕ ਮੌਸਮ ਨੇ ਕਰਵਟ ਲਈ। ਆਸਮਾਨ ਵਿਚ ਸੰਘਣੇ ਕਾਲੇ ਬੱਦਲ ਛਾ ਗਏ। ਲੋਕਾਂ ਦੇ ਘਰਾਂ ਦੀਆਂ ਲਾਈਟਾਂ ਵੀ ਜਗ ਗਈਆਂ ਤੇ ਇਸ ਤੋਂ ਬਾਅਦ ਤੇਜ਼ ਤੂਫਾਨ ਨਾਲ ਬੂੰਦਾਬਦੀ ਸ਼ੁਰੂ ਹੋ ਗਈ।
ਪੰਜਾਬ ਦੇ ਕਈ ਜਿਲ੍ਹਿਆਂ ਵਿਚ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਦੇ ਛੀਂਟੇ ਵੀ ਪਏ। ਇਨ੍ਹਾਂ ਤੇਜ਼ ਹਵਾਵਾਂ ਨਾਲ ਕਾਫੀ ਨੁਕਸਾਨ ਵੀ ਹੋਇਆ। ਪੰਜਾਬ ਦੇ ਜਿਲ੍ਹਾ ਖੰਨਾ ਵਿਖੇ ਅੱਜ ਤੇਜ਼ ਮੀਂਹ ਪਿਆ। ਤੇਜ਼ ਹਵਾਵਾਂ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਤੇ ਇਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਮੀਂਹ ਕਾਰਨ ਤੂੜੀ ਬਣਾਉਣ ਦਾ ਕੰਮ ਰੁਕ ਗਿਆ। ਇਸੇ ਤਰ੍ਹਾਂ ਧੂਰੀ ਵਿਚ ਵੀ ਕਾਫੀ ਕਾਲੇ ਬੱਦਲ ਛਾਏ ਰਹੇ। ਮੌਸਮ ਦੇ ਇਸ ਬਦਲਦੇ ਮਿਜਾਜ਼ ਨੂੰ ਦੇਖਦੇ ਹੋਏ ਕਿਸਾਨਾਂ ਦੇ ਚਿਹਰੇ ਵੀ ਮੁਰਝਾ ਗਏ। ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਵਿਚ ਤੇਜ਼ ਧੁੱਪ ਕਾਰਨ ਅੱਜ ਕਈ ਲੋਕਾਂ ਨੇ ਤੇਜ਼ ਹਵਾਵਾਂ ਕਾਰਨ ਰਾਹਤ ਵੀ ਮਹਿਸੂਸ ਕੀਤੀ। ਬੱਦਲ ਤੇ ਮੀਂਹ ਨਾਲ ਗਰਮੀ ਤੋਂ ਰਾਹਤ ਮਿਲੀ ਪਰ ਕਿਸਾਨਾਂ ਲਈ ਸਮੱਸਿਆ ਵਧ ਗਈ। ਮੰਡੀਆਂ ਵਿਚ ਕਣਕ ਦੀ ਫਸਲ ਲੈ ਕੇ ਪਹੁੰਚੇ ਕਿਸਾਨਾਂ ਨੂੰ ਆਪਣੀ ਫਸਲ ਨੂੰ ਬਚਾਉਣ ਲਈ ਕਾਫੀ ਮਿਹਨਤ ਕਰਨੀ ਪਈ।