Operation Samudra Setu: ਕੋਰੋਨਾ ਵਾਇਰਸ ਸੰਕਟ ਵਿਚਕਾਰ ਵੰਦੇ ਭਾਰਤ ਮਿਸ਼ਨ ਦੇ ਤਹਿਤ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਦੀ ਕਵਾਇਦ ਤੇਜ਼ ਹੋ ਰਹੀ ਹੈ । ਇੰਡੀਅਨ ਨੇਵੀ ਦਾ INS ਜਲਾਸ਼ਵ ਮਾਲਦੀਵ ਦੀ ਰਾਜਧਾਨੀ ਮਾਲੇ ਤੋਂ 698 ਭਾਰਤੀਆਂ ਨਾਲ ਭਾਰਤ ਵਾਪਿਸ ਆ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ INS ਜਲਾਸ਼ਵ ਮਾਲਦੀਵ ਤੋਂ 698 ਭਾਰਤੀ ਨਾਗਰਿਕਾਂ ਨੂੰ ਲੈ ਕੇ ਕੋਚੀ ਪਹੁੰਚਿਆ, ਜਿਨ੍ਹਾਂ ਵਿੱਚ 19 ਗਰਭਵਤੀ ਔਰਤਾਂ ਵੀ ਸ਼ਾਮਿਲ ਸਨ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਯਾਤਰੀ ਕੋਚੀਨ ਪੋਰਟ ਟਰੱਸਟ ਦੇ ਕਰੂਜ਼ ਟਰਮੀਨਲ ਤੋਂ ਉਤਰਨਗੇ । ਪੁਲਿਸ ਜਨਰਲ ਡਾਇਰੈਕਟਰ ਵਿਜੇ ਸਖਾਰੇ ਨੇ ਦੱਸਿਆ ਕਿ ਵਿਦੇਸ਼ ਤੋਂ ਲਿਆਂਦੇ ਗਏ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਠਹਿਰਾਉਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ । ਇਨ੍ਹਾਂ ਵਿੱਚ ਕੇਰਲ ਦੇ 440 ਲੋਕ ਅਤੇ ਬਾਕੀ ਦੇਸ਼ ਦੇ ਹੋਰ ਹਿੱਸਿਆਂ ਦੇ ਲੋਕ ਹਨ । 4 ਯਾਤਰੀ ਲਕਸ਼ਦੀਪ ਦੇ ਹਨ। ਇਨ੍ਹਾਂ ਤੋਂ ਇਲਾਵਾ ਤਾਮਿਲਨਾਡੂ ਦੇ 187, ਤੇਲੰਗਾਨਾ ਦੇ 9, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੇ 8-8, ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਦੇ 3-3 ਅਤੇ ਗੋਆ ਤੇ ਅਸਾਮ ਦੇ 1-1 ਨਾਗਰਿਕ ਸ਼ਾਮਿਲ ਹਨ।
ਪੂਰੀ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਲਾਗੂ ਕੀਤੇ ਲਾਕ ਡਾਊਨ ਦੇ ਚੱਲਦਿਆਂ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ । ਸਰਕਾਰ ਨੇ ਵੰਦੇ ਮਾਤਰਮ ਦੇ ਤਹਿਤ ਵਿਦੇਸ਼ਾਂ ਤੋਂ ਭਾਰਤ ਪਰਤਣ ਦੀ ਇੱਛਾ ਜਤਾਉਣ ਵਾਲੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆ ਰਹੀ ਹੈ । ਮਾਲਦੀਵ ਵਿੱਚ ਰਹਿਣ ਵਾਲੇ ਲਗਭਗ 27 ਹਜ਼ਾਰ ਭਾਰਤੀਆਂ ਵਿਚੋਂ 4500 ਲੋਕਾਂ ਨੇ ਆਪਣੇ ਵਤਨ ਪਰਤਣ ਦੀ ਇੱਛਾ ਜ਼ਾਹਿਰ ਕੀਤੀ । ਸੰਕਟ ਦੇ ਸਮੇਂ ਭਾਰਤ ਨੇ ਹਮੇਸ਼ਾ ਵੱਖ-ਵੱਖ ਦੇਸ਼ਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ । ਇਸ ਵਿੱਚ 19 ਗਰਭਵਤੀ ਔਰਤਾਂ ਵੀ ਸ਼ਾਮਿਲ ਹਨ ।ਇਸ ਦੇ ਨਾਲ ਹੀ ਕੁੱਲ 698 ਯਾਤਰੀਆਂ ਵਿਚੋਂ 595 ਪੁਰਸ਼ ਅਤੇ 103 ਔਰਤਾਂ ਹਨ।