Asthma Patients corona: ਬਜ਼ੁਰਗਾਂ ਤੋਂ ਇਲਾਵਾ ਬੀਮਾਰ ਲੋਕਾਂ ਵਿਚ ਵੀ ਕੋਰੋਨਾ ਵਾਇਰਸ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਰੈਸਪ੍ਰੇਟਰੀ ਸਿਸਟਮ ਨਾਲ ਜੁੜਿਆ ਇਹ ਵਾਇਰਸ ਉਨ੍ਹਾਂ ਲੋਕਾਂ ਲਈ ਵਧੇਰੇ ਨੁਕਸਾਨਦੇਹ ਹੈ ਜੋ ਰੈਸਪ੍ਰੇਟਰੀ ਸਿਸਟਮ ਨਾਲ ਜੁੜੀਆਂ ਬੀਮਾਰੀਆਂ ਨਾਲ ਜੂਝ ਰਹੇ ਹਨ ਜਿਵੇਂ ਕਿ ਅਸਥਮਾ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਮਰੀਜ਼ਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਜਿਸ ਕਾਰਨ ਉਹ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿਚ ਅੱਜ ਅਸੀਂ ਤੁਹਾਨੂੰ ਕੁਝ ਸੁਝਾਅ ਅਤੇ ਘਰੇਲੂ ਨੁਸਖ਼ੇ ਦੱਸਾਂਗੇ, ਤਾਂ ਜੋ ਤੁਸੀਂ ਇਸ ਬਿਮਾਰੀ ਤੋਂ ਆਪਣੇ-ਆਪ ਨੂੰ ਬਚਾ ਸਕੋ।
ਅਸਥਮਾ ਦੇ ਲੱਛਣ
- ਠੰਡੀ ਹਵਾ ‘ਚ ਸਾਹ ਲੈਣ ‘ਚ ਗੰਭੀਰ ਹਾਲਤ
- ਜ਼ਿਆਦਾ ਕਸਰਤ ਕਰਨ ਨਾਲ
- ਕਈ ਵਾਰ ਉਲਟੀਆਂ ਆਉਣਾ
- ਬਲਗ਼ਮ ਵਾਲੀ ਖੰਘ ਜਾਂ ਖੁਸ਼ਕ ਖੰਘ
- ਛਾਤੀ ਜਕੜ ਜਿਹਾ ਮਹਿਸੂਸ ਹੋਣਾ
- ਸਾਹ ਲੈਣ ‘ਚ ਸਮੱਸਿਆ ਜਾਂ ਆਵਾਜ਼ ਆਉਣਾ
ਇਸ ਤਰ੍ਹਾਂ ਕਰੋ ਬਚਾਅ
- ਘਰ ਤੋਂ ਬਾਹਰ ਨਾ ਨਿਕਲੋ ਅਤੇ ਜੇ ਜ਼ਰੂਰਤ ਪੈਣ ‘ਤੇ ਬਾਹਰ ਜਾ ਰਹੇ ਹੋ ਤਾਂ ਪੂਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ
- ਆਪਣੇ ਡਾਕਟਰ ਨਾਲ ਸੰਪਰਕ ‘ਚ ਰਹੋ ਅਤੇ ਦਵਾਈ ਲੈਂਦੇ ਰਹੋ
- ਹਰੇਕ ਵਿਅਕਤੀ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾਈ ਰੱਖੋ
- ਧੂੜ, ਧੂੰਆਂ, ਪੋਲਨ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ
- ਤਣਾਅ ਅਤੇ ਚਿੰਤਾ ਨੂੰ ਦੂਰ ਕਰਨਾ ਸਿੱਖੋ, ਕਿਉਂਕਿ ਇਸ ਅਸਥਮਾ ਅਟੈਕ ਹੋ ਸਕਦਾ ਹੈ।
- ਆਪਣੀਆਂ ਦਵਾਈਆਂ ਸਮੇਂ ਸਿਰ ਲਓ ਅਤੇ ਡਾਇਟ ਦਾ ਵੀ ਵਿਸ਼ੇਸ਼ ਧਿਆਨ ਰੱਖੋ
ਅਸਥਮਾ ਅਟੈਕ ਆਉਣ ‘ਤੇ ਕਰੋ ਇਹ: ਅਜਿਹੀ ਸਥਿਤੀ ਵਿੱਚ ਪਹਿਲਾਂ ਐਮਰਜੈਂਸੀ ਨੰਬਰ ਤੇ ਕਾਲ ਕਰੋ। ਇਸ ਦੌਰਾਨ ਮੂੰਹ ਰਾਹੀਂ ਹੌਲੀ-ਹੌਲੀ ਸਾਹ ਲੈਂਦੇ ਰਹੋ ਅਤੇ ਫਿਰ ਮੂੰਹ ਨੂੰ ਬੰਦ ਕਰੋ ਅਤੇ ਨੱਕ ਰਾਹੀਂ ਸਾਹ ਲਓ। ਸਹਾਇਤਾ ਆਉਣ ਤੱਕ ਹਰ 20 ਮਿੰਟਾਂ ਵਿੱਚ 2 ਵਾਰ ਇਨਹਾਲਟ ਦੀ ਵਰਤੋਂ ਕਰੋ।
ਹੁਣ ਜਾਣੋ ਕੁਝ ਘਰੇਲੂ ਨੁਸਖ਼ੇ…
- ਮੇਥੀ ਨੂੰ ਪਾਣੀ ਵਿਚ ਉਬਾਲੋ ਅਤੇ ਇਸ ਵਿਚ ਸ਼ਹਿਦ ਅਤੇ ਅਦਰਕ ਦਾ ਰਸ ਮਿਲਾਓ ਅਤੇ ਇਸ ਨੂੰ ਰੋਜ਼ਾਨਾ ਪੀਓ।
- 2 ਚੱਮਚ ਆਂਵਲਾ ਪਾਊਡਰ ਵਿਚ 1 ਚੱਮਚ ਸ਼ਹਿਦ ਮਿਲਾਓ ਅਤੇ ਇਸ ਨੂੰ ਸਵੇਰੇ ਖਾਲੀ ਪੇਟ ਲਓ।
- ਰੋਜ਼ਾਨਾ ਪਾਲਕ ਅਤੇ ਗਾਜਰ ਦਾ ਜੂਸ ਪੀਣ ਨਾਲ ਅਸਥਮਾ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
- ਵੱਡੀ ਇਲਾਇਚੀ, ਖਜੂਰ, ਅੰਗੂਰ ਅਤੇ ਸ਼ਹਿਦ ਦੀ ਬਰਾਬਰ ਮਾਤਰਾ ਮਿਲਾਓ ਅਤੇ ਇਸ ਨੂੰ ਰੋਜ਼ਾਨਾ ਖਾਓ।
- ਸੁੱਕੀ ਅੰਜੀਰ ਦੇ 4 ਦਾਣਿਆਂ ਨੂੰ ਰਾਤ ਨੂੰ ਪਾਣੀ ਵਿਚ ਭਿਓ ਦਿਓ। ਸਵੇਰੇ ਖਾਲੀ ਪੇਟ ਇਸ ਨੂੰ ਖਾਣ ਨਾਲ ਅਸਥਮਾ ਵਿੱਚ ਰਾਹਤ ਮਿਲੇਗੀ।
ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖੋ
- ਫਾਸਟ ਫ਼ੂਡ, ਜੰਕ ਫ਼ੂਡ, ਮਸਾਲੇਦਾਰ ਭੋਜਨ, ਸ਼ਰਾਬ, ਸਿਗਰਟ ਤੋਂ ਪਰਹੇਜ਼ ਕਰੋ।
- ਤਣਾਅ, ਚਿੰਤਾ, ਡਰ, ਆਦਿ ਤੋਂ ਪਰਹੇਜ਼ ਕਰੋ ਕਿਉਂਕਿ ਇਹ ਅਟੈਕ ਦਾ ਕਾਰਨ ਬਣ ਸਕਦਾ ਹੈ।
- ਰੋਜ਼ਾਨਾ ਕਸਰਤ ਕਰੋ, ਤਾਂ ਜੋ ਤੁਹਾਨੂੰ ਸਾਹ ਲੈਣ ਵਿਚ ਮੁਸ਼ਕਲ ਨਾ ਆਵੇ। ਇਸ ਦੇ ਲਈ ਡਾਕਟਰ ਦੀ ਸਲਾਹ ਲਓ।
- ਨਮ ਅਤੇ ਉਸਮ ਵਾਲੀ ਜਗ੍ਹਾ ਤੋਂ ਦੂਰ ਰਹੋ ਅਤੇ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਕੋਲ ਇਨਹੇਲਰ ਰੱਖੋ।