The wheel of industry began : ਕੋਵਿਡ-19 ਕਾਰਨ ਲਗਭਗ ਡੇਢ ਮਹੀਨੇ ਤੋਂ ਸੂਬੇ ਵਿਚ ਸਾਰੀਆਂ ਫੈਕਟਰੀਆਂ ਬੰਦ ਸਨ ਪਰ ਹੁਣ ਪੰਜਾਬ ਵਿਚ ਉਦਯੋਗਾਂ ਦਾ ਪਹੀਆ ਘੁੰਮਣ ਲੱਗਾ ਹੈ ਜਿਸ ਕਾਰਨ ਕਾਫੀ ਮਜ਼ਦੂਰਾਂ ਕੰਮ ਮਿਲ ਗਿਆ। ਹੁਸ਼ਿਆਰਪੁਰ ਦੀ ਸੋਨਾਲੀਕਾ ਟਰੈਕਟਰ ਅਤੇ ਲੁਧਿਆਣਾ ‘ਚ ਹੀਰੋ ਸਾਈਕਲ ‘ਚ ਭਾਵੇਂ ਪੂਰੀ ਤਰ੍ਹਾਂ ਤੋਂ ਕੰਮ ਨਹੀਂ ਕੀਤਾ ਜਾ ਰਿਹਾ ਹੈ ਲਗਭਗ 1400 ‘ਚੋਂ 800 ਮੁਲਾਜ਼ਮ ਕੰਮ ‘ਤੇ ਪਰਤ ਆਏ ਹਨ। ਹੁਣ ਪਟਿਆਲਾ ਦੇ ਨਾਭਾ ਵਿਚ ਵੀ ਪ੍ਰੀਤ ਐਗਰੋ ਇੰਡਸਟਰੀਜ਼ ਦਾ ਵੀ ਉਤਪਾਦਨ ਸ਼ੁਰੂ ਹੋ ਗਿਆ ਹੈ ਤੇ ਜਲੰਧਰ ਦੀਆਂ ਲਗਭਗ 2000 ਇੰਡਸਟਰੀਆਂ ਵਿਚ ਕੰਮ ਸ਼ੁਰੂ ਹੋ ਗਿਆ ਹੈ।
ਪਟਿਆਲਾ ਤੋਂ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਉਤਰ ਪ੍ਰਦੇਸ਼ ਦੇ 1400 ਮਜ਼ਦੂਰਾਂ ਨੂੰ ਸ਼ਨੀਵਾਰ ਵਿਸ਼ੇਸ਼ ਰੇਲਗੱਡੀ ਰਾਹੀਂ ਸੁਲਤਾਨਪੁਰ ਭੇਜਿਆ ਗਿਆ। ਸੂਬੇ ਵਿਚ ਆਪਣੇ ਘਰ ਜਾਣ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ 10 ਲੱਖ ਮਜ਼ਦੂਰਾਂ ‘ਚ ਬਠਿੰਡਾ ਤੋਂ ਵੀ ਕਾਫੀ ਲੋਕ ਸ਼ਾਮਲ ਹਨ। SDM ਅਮਰਿੰਦਰ ਸਿੰਘ ਟਿਵਾਣਾ ਨੇ ਦੱਸਾ ਕਿ ਮਜ਼ਦੂਰਾਂ ਨੂੰ ਘਰ ਭੇਜਣ ਵਿਚ ਆਉਣ ਵਾਲਾ ਖਰਚ ਬਠਿੰਡਾ ਪ੍ਰਸ਼ਾਸਨ ਵਲੋਂ ਕੀਤਾ ਜਾਵੇਗਾ।
ਪਿਛਲੇ ਕੁਝ ਦਿਨਾਂ ਤੋਂ ਕੁਝ ਫੈਕਟਰੀਆਂ ਵਿਚ ਥੋੜ੍ਹਾ ਬਹੁਤ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੂਬੇ ਵਿਚ ਹੁਣ ਤਕ 1779 ਲੋਕ ਇੰਫੈਕਟਿਡ ਹੋ ਚੁੱਕੇ ਹਨ ਇਨ੍ਹਾਂ ਵਿਚੋਂ 31 ਦੀ ਮੌਤ ਹੋ ਚੁੱਕੀ ਹੈ। ਨਾਂਦੇੜ ਤੋਂ ਲਿਆਏ ਗਏ ਸ਼ਰਧਾਲੂਆਂ ‘ਚੋਂ ਪਹਿਲੀ ਮੌਤ ਦਾ ਮਾਮਲਾ ਸ਼ਨੀਵਾਰ ਨੂੰ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਲੰਧਰ ਵਿਚ ਹੁਣ ਕਿਤਾਬਾਂ ਤੇ ਸਟੇਸ਼ਨਰੀ ਦੀ ਹੋਮ ਡਲਿਵਰੀ ਸ਼ੁਰੂ ਕਰ ਦਿੱਤੀ ਗਈ ਹੈ। ਜਲੰਧਰ ਦੇ ਜਿਲ੍ਹਾ ਮੈਜਿਸਟ੍ਰੇਟ ਵਰਿੰਦਰ ਕੁਮਾਰ ਸ਼ਰਮਾ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਇਨ੍ਹਾਂ ਦੇ ਆਰਡਰ ਆਨਲਾਈਨ ਹੀ ਲੈਣਗੇ ਹੋਣਗੇ। ਹੋਮ ਡਲਿਵਰੀ ਕਰਨ ਵਾਲੇ ਵਿਅਕਤੀ ਨੂੰ ਸੈਨੇਟਾਈਜਰ, ਮਾਸਕ ਤੇ ਦਸਤਾਨਿਆਂ ਦਾ ਇਸਤੇਮਾਲ ਜ਼ਰੂਰੀ ਕਰਨਾ ਹੋਵੇਗਾ।