Salman Khan Tere Bina: ਕੋਰੋਨਾ ਵਾਇਰਸ ਦੇ ਚੱਲਦੇ ਲਾਕਡਾਊਨ ਦੌਰਾਨ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਆਪਣੀ ਸੁਰੱਖਿਆ ਦੇ ਲਈ ਘਰ ਵਿੱਚ ਸਮੇਂ ਬਿਤਾ ਰਿਹਾ ਹੈ। ਗੱਲ ਕਰੀਏ ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਤਾਂ ਹਾਲ ਹੀ ਵਿੱਚ ਉਹ ਇੱਕ ਵਾਰ ਫੇਰ ਫੈਨਜ਼ ਨੂੰ ਇੱਕ ਨਵਾਂ ਤੋਹਫ਼ਾ ਦੇਣ ਜਾ ਰਹੇ ਹਨ। ਦਰਅਸਲ ਸਲਮਾਨ ਖਾਨ ਦੇ ਨਵੇਂ ਗੀਤ ‘ਤੇਰੇ ਬਿਨਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਵਿੱਚ ਸਲਮਾਨ ਖਾਨ ਅਤੇ ਜੈਕਲੀਨ ਫਰਨਾਂਡੀਜ਼ਦੇ ਰੋਮਾਂਟਿਕ ਸਟਾਈਲ ਵਿੱਚ ਨਜ਼ਰ ਆ ਰਹੇ ਹਨ। ‘ਤੇਰੇ ਬਿਨਾ ਗੀਤ ਦਾ ਟੀਜ਼ਰ’ ਪ੍ਰਸ਼ੰਸਕਾਂ ਨੂੰ ਬੇਹੁਦ ਪਸੰਦ ਆ ਰਿਹਾ ਹੈ। ਸਲਮਾਨ ਖਾਨ ਦਾ ਨਵਾਂ ਗੀਤ ‘ਤੇਰੇ ਬਿਨਾ’ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਲਮਾਨ ਖਾਨ ਦਾ ਗੀਤ ‘ਪਿਆਰ ਕੋਰੋਨਾ’ ਰਿਲੀਜ਼ ਹੋਇਆ ਸੀ।

ਇਸ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ‘ਤੇਰੇ ਬਿਨਾ’ ਦੇ ਟੀਜ਼ਰ ਨੂੰ ਸਿਰਫ਼ ਇੱਕ ਘੰਟੇ ਵਿੱਚ 1 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਸਲਮਾਨ ਅਤੇ ਜੈਕਲੀਨ ਫਰਨਾਂਡੀਜ਼ ਦਾ ਇਹ ਰੋਮਾਂਟਿਕ ਗੀਤ 12 ਮਈ ਨੂੰ ਰਿਲੀਜ਼ ਹੋਵੇਗਾ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਇਸ ਸਮੇਂ ਆਪਣੇ ਪਰਿਵਾਰ ਨਾਲ ਪਨਵੇਲ ਵਾਲੇ ਫਾਰਮ ਹਾਊਸ ਵਿੱਚ ਹਨ। ਸਲਮਾਨ ਇੱਥੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ। ਸਲਮਾਨ ਦੀਆਂ ਦੋਨੋਂ ਭੈਣਾਂ ਵੀ ਆਪਣੇ ਪਰਿਵਾਰ ਦੇ ਨਾਲ ਇੱਥੇ ਹੀ ਹਨ। ਦਰਅਸਲ ਪੂਰਾ ਪਰਿਵਾਰ ਪਨਵੇਲ ਫਾਰਮ ਹਾਊਸ ‘ਤੇ ਵੀਕੈੰਡ ਦੌਰਾਨ ਪਹੁੰਚਿਆ ਸੀ।

ਇਸੇ ਸਮੇਂ ਲਾਕਡਾਊਨ ਹੋ ਗਿਆ ਅਤੇ ਉਦੋਂ ਤੋਂ ਸਾਰਾ ਪਰਿਵਾਰ ਇਕੱਠੇ ਇੱਥੇ ਹੀ ਸਮਾਂ ਬਤੀਤ ਕਰ ਰਿਹਾ ਹੈ।ਹਾਲ ਹੀ ਵਿੱਚ ਸਲਮਾਨ ਨੇ ਆਪਣੇ ਕਰੀਬੀ ਦੋਸਤ ਅਤੇ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿਦੀਕੀ ਦੇ ਜ਼ਰੀਏ ਵੀ ਗਰੀਬਾਂ ਨੂੰ ਟਰੱਕ ਵਿੱਚ ਰਾਸ਼ਨ ਭੇਜਿਆ ਸੀ। ਕੁਝ ਦਿਨ ਪਹਿਲਾਂ ਉਹ ਆਪਣੇ ਪਨਵੇਲ ਫਾਰਮ ਹਾਊਸ ਵਿੱਚ ਪਿੰਡ ਵਾਸੀਆਂ ਨੂੰ ਰਾਸ਼ਨ ਵੰਡਦੇ ਹੋਏ ਵੀ ਨਜ਼ਰ ਆਏ ਸੀ। ਹੁਣ ਸਲਮਾਨ ਖ਼ਾਨ ਨੇ ਆਪਣੀ ਚੈਰਿਟੀ ਸੰਸਥਾ ‘ਬੀਇੰਗ ਹਿਊਮਨ’ ਦੀ ਤਰਜ਼ ‘ਤੇ ‘ਬੀਇੰਗ ਹੰਗਰੀ’ ਨਾਂ ਦੀ ਇੱਕ ਨਵੀਂ ਪਹਿਲ ਕੀਤੀ। ਇਸ ਪਹਿਲ ਤਹਿਤ ਸਲਮਾਨ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਲਈ ਦੋ ਮਿੰਨੀ ਟਰੱਕਾਂ ਦੀ ਵਰਤੋਂ ਕਰ ਰਹੇ ਹਨ।






















