India reports 4000+ cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਹੀ ਜਾ ਰਹੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 97 ਲੋਕਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ 4 ਹਜ਼ਾਰ 213 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਹਨ । ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 67 ਹਜ਼ਾਰ 152 ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ । ਇਸ ਦੇ ਨਾਲ ਹੀ 2206 ਲੋਕਾਂ ਦੀ ਮੌਤ ਹੋ ਚੁੱਕੀ ਹੈ । ਹਾਲਾਂਕਿ 20 ਹਜ਼ਾਰ 917 ਲੋਕ ਵੀ ਠੀਕ ਹੋ ਗਏ ਹਨ ।
ਸਿਹਤ ਮੰਤਰਾਲੇ ਅਨੁਸਾਰ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 832, ਗੁਜਰਾਤ ਵਿੱਚ 493, ਮੱਧ ਪ੍ਰਦੇਸ਼ ਵਿੱਚ 215, ਰਾਜਸਥਾਨ ਵਿੱਚ 107, ਉੱਤਰ ਪ੍ਰਦੇਸ਼ ਵਿੱਚ 74, ਆਂਧਰਾ ਪ੍ਰਦੇਸ਼ ਵਿੱਚ 45, ਪੱਛਮੀ ਬੰਗਾਲ ਵਿੱਚ 185, ਤਾਮਿਲਨਾਡੂ ਵਿੱਚ 47, ਤੇਲੰਗਾਨਾ ਵਿੱਚ 30, ਕਰਨਾਟਕ ਵਿੱਚ 31, ਪੰਜਾਬ ਵਿੱਚ 31, ਜੰਮੂ ਅਤੇ ਕਸ਼ਮੀਰ ਵਿੱਚ 9, ਹਰਿਆਣਾ ਵਿੱਚ 10, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 6, ਓਡੀਸ਼ਾ ਵਿੱਚ 3, ਚੰਡੀਗੜ੍ਹ ਵਿੱਚ 2, ਹਿਮਾਚਲ ਪ੍ਰਦੇਸ਼ ਵਿੱਚ 2, ਅਸਾਮ ਵਿੱਚ 2 ਅਤੇ ਮੇਘਾਲਿਆ ਵਿੱਚ 1 ਮੌਤ ਹੋਈ ਹੈ ।
ਦੇਸ਼ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਂਰਾਸ਼ਟਰ ਹੈ. ਇੱਥੇ ਹੁਣ ਤੱਕ 22 ਹਜ਼ਾਰ 171 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ 832 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 4199 ਲੋਕ ਠੀਕ ਹੋ ਚੁੱਕੇ ਹਨ । ਮਹਾਂਰਾਸ਼ਟਰ ਤੋਂ ਬਾਅਦ ਗੁਜਰਾਤ ਵਿੱਚ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ । ਗੁਜਰਾਤ ਵਿੱਚ ਹੁਣ ਤੱਕ 8 ਹਜ਼ਾਰ 194 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ 493 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਇਸ ਤੋਂ ਬਾਅਦ ਤਾਮਿਲਨਾਡੂ ਤੀਜੇ ਨੰਬਰ ‘ਤੇ ਹੈ, ਜਿੱਥੇ ਹੁਣ ਤੱਕ 7204 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ । ਜਿਸ ਵਿਚ 47 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਦੇ ਨਾਲ ਹੀ ਦਿੱਲੀ ਵਿੱਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤਕਰੀਬਨ 7 ਹਜ਼ਾਰ ਤੱਕ ਪਹੁੰਚ ਗਈ ਹੈ । ਹੁਣ ਤੱਕ ਇਥੇ 6923 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ 73 ਦੀ ਮੌਤ ਹੋ ਚੁੱਕੀ ਹੈ ।