construction workers accounts: ਦਿੱਲੀ ਵਿੱਚ ਨਿਰਮਾਣ ਮਜ਼ਦੂਰਾਂ ਲਈ ਇੱਕ ਰਾਹਤ ਦੀ ਖ਼ਬਰ ਹੈ। ਕੇਜਰੀਵਾਲ ਸਰਕਾਰ 5000 ਰੁਪਏ ਦੀ ਦੂਜੀ ਕਿਸ਼ਤ ਸਾਰੇ ਰਜਿਸਟਰਡ ਉਸਾਰੀ ਕਿਰਤੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦੇਵੇਗੀ। ਅਪ੍ਰੈਲ ਵਿੱਚ, ਸਰਕਾਰ ਨੇ 5000 ਰੁਪਏ ਦਿੱਲੀ ਵਿੱਚ 7242 ਉਸਾਰੀ ਕਿਰਤੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਸਨ। ਰਜਿਸਟ੍ਰੇਸ਼ਨ ਪ੍ਰਕਿਰਿਆ 15 ਮਈ ਤੋਂ ਆਨਲਾਈਨ ਕੀਤੀ ਜਾਏਗੀ।
ਇਸ ਦੇ ਨਾਲ ਹੀ ਐਤਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸੜਕਾਂ ‘ਤੇ ਮਜ਼ਦੂਰਾਂ ਨੂੰ ਵੇਖਣ ਤੋਂ ਬਾਅਦ ਲੱਗਦਾ ਹੈ ਕਿ ਸਿਸਟਮ ਅਸਫਲ ਹੋ ਗਿਆ ਹੈ। ਮੇਰੀ ਪ੍ਰਵਾਸੀ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਦਿੱਲੀ ਨਾ ਛੱਡੋ। ਜੇ ਤੁਸੀ ਫਸ ਗਏ ਹੋ ਅਤੇ ਜਾਣਾ ਚਾਹੁੰਦੇ ਹੋ, ਤਾਂ ਅਸੀਂ ਰੇਲ ਗੱਡੀ ਦਾ ਪ੍ਰਬੰਧ ਕਰ ਰਹੇ ਹਾਂ। ਬਿਹਾਰ, ਮੱਧ ਪ੍ਰਦੇਸ਼ ‘ਚ ਰੇਲ ਗੱਡੀਆਂ ਗਈਆਂ ਹਨ, ਥੋੜਾ ਹੋਰ ਇੰਤਜ਼ਾਰ ਕਰੋ, ਪਰ ਪੈਦਲ ਨਾ ਨਿਕਲੋ।”
ਇਥੇ ਕੇਜਰੀਵਾਲ ਸਰਕਾਰ ਨੇ ਕੋਵਿਡ -19 ਯੋਧਿਆਂ ਲਈ ਕੁੱਝ ਵੱਡੇ ਕਦਮ ਵੀ ਚੁੱਕੇ ਹਨ ਜੋ ਕੋਰੋਨਾ ਵਿਰੁੱਧ ਸਿੱਧੀ ਲੜਾਈ ਲੜ ਰਹੇ ਹਨ। ਜੇ ਕੋਰੋਨਾ ਵਾਰੀਅਰ ਕੋਵਿਡ -19 ਕਾਰਨ ਬਿਮਾਰ ਹੁੰਦਾ ਹੈ, ਤਾਂ ਫਾਈਵ ਸਟਾਰ ਵਿੱਚ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਲਈ ਫਾਈਵ ਸਟਾਰ ਹੋਟਲ ‘ਚ ਕੁਆਰੰਟੀਨ ਸੁਵਿਧਾ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਕਿਸੇ ਦੇ ਸ਼ਹੀਦ ਹੋਣ ‘ਤੇ ਪਰਿਵਾਰ ਨੂੰ ਇੱਕ ਕਰੋੜ ਦੀ ਸਨਮਾਨ ਰਾਸ਼ੀ ਵੀ ਦਿੱਤੀ ਜਾਵੇਗੀ।