Curfew kills boy after : ਐਤਵਾਰ ਨੂੰ ਅੰਮ੍ਰਿਤਸਰ ਵਿਖੇ ਇਕ ਨੌਜਵਾਨ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਨੌਜਵਾਨ ਦੀ ਪਤਨੀ ਪੇਕੇ ਹੈ ਜਿਸ ਦੇ ਵਿਆਹ ਨੂੰ ਚਾਰ ਸਾਲ ਹੋ ਗਏ। ਛੋਟੇ ਬੱਚੇ ਨੂੰ ਦੇਖਣ ਲਈ ਕਰਫਿਊ ਵਿਚ ਪਸਿਆ ਨੌਜਵਾਨ ਤਿੰਨ ਵਾਰ ਪਾਸ ਬਣਵਾ ਕੇ ਜੰਮੂ ਲਈ ਗਿਆ ਪਰ ਲਖਨਪੁਰ ਬਾਰਡਰ ’ਤੇ ਹੀ ਪੁਲਿਸ ਨੇ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਤਮਹੱਤਿਆ ਕਰ ਲਈ। ਮੌਕੇ ਤੋਂ ਸੁਸਾਈਡ ਨੋਟ ਮਿਲਿਆ ਹੈ ਜਿਸ ਵਿਚ ਉਸ ਨੇ ਆਪਣੇ ਮੌਤ ਦੀ ਵਜ੍ਹਾ ਬਾਰੇ ਵੀ ਦੱਸਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਰਾਨੀ ਕਾ ਬਾਗ ਖੇਤਰ ਵਿਚ ਰਹਿਣ ਵਾਲੇ ਜਸਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਵਿਆਹ ਤੋਂ ਚਾਰ ਸਾਲ ਬਾਅਦ ਜੰਮੂ ਨਿਵਾਸੀ ਪਤਨੀ ਬਲਜੀਤ ਕੌਰ ਘਰ ਬੇਟਾ ਹੋਇਆ ਜੋ ਉਥੇ ਪੇਕੇ ਰਹਿ ਰਹੀ ਹੈ। ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਦਾ ਵਿਆਹ ਚਾਰ ਸਾਲ ਪਹਿਲਾਂ ਜੰਮੂ ਦੀ ਵਜੀਰ ਕੌਰ ਨਾਲ ਹੋਇਆ ਸੀ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ ਤੇ ਜਦੋਂ ਬਲਜੀਤ ਕੌਰ ਦੇ ਜਦੋਂ ਬੱਚਾ ਪੈਦਾ ਹੋਣ ਵਾਲਾ ਸੀ ਤਾਂ ਉਸ ਨੂੰ ਉਸ ਦੇ ਪੇਕੇ ਪਰਿਵਾਰ ਭੇਜ ਦਿੱਤਾ। ਇਸ ਦੌਰਾਨ ਕੋਰੋਨਾ ਵਾਇਰਸ ਕਾਰਨ ਕਰਫਿਊ ਲੱਗ ਗਿਆ। ਅਪ੍ਰੈਲ ਵਿਚ ਬਲਜੀਤ ਕੌਰ ਦੇ ਘਰ ਬੇਟੇ ਨੇ ਜਨਮ ਲਿਆ। ਜਸਵਿੰਦਰ ਆਪਣੇ ਬੇਟੇ ਨੂੰ ਦੇਖਣਾ ਚਾਹੁੰਦਾ ਸੀ। ਉਸ ਨੇ ਤਿੰਨ ਵਾਰ ਕਰਫਿਊ ਪਾਸ ਬਣਵਾਇਆ ਤੇ ਕਿਸੇ ਤਰ੍ਹਾਂ ਜੰਮੂ ਜਾਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸ ਨੂੰ ਲਖਨਪੁਰ ਬਾਰਡਰ ’ਤੇ ਜੰਮੂ ਪੁਲਿਸ ਵਲੋਂ ਰੋਕ ਲਿਆ ਜਾਂਦਾ ਤੇ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ।
ਐਤਵਾਰ ਨੂੰ ਜਸਵਿੰਦਰ ਬਹੁਤ ਜਿਆਦਾ ਪ੍ਰੇਸ਼ਾਨ ਹੋ ਗਿਆ ਤੇ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਿਆ। ਰਣਜੀਤ ਐਵੇਨਿਊ ਥਾਣੇ ਦੇ ASI ਨਿਰਮਲ ਸਿੰਘ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ।