Office Corona virus: Lockdown 3.0 ਚੱਲ ਰਿਹਾ ਹੈ ਜਿਸ ‘ਚ ਗ੍ਰੀਨ ਅਤੇ ਓਰੇਂਜ ਜ਼ੋਨ ‘ਚ ਲੋਕਾਂ ਨੂੰ ਬਹੁਤ ਸਾਰੀਆਂ ਛੂਟ ਮਿਲੀਆਂ ਹਨ। ਇਨ੍ਹਾਂ ਜ਼ੋਨਾਂ ਵਿਚ ਕਈ ਦਫ਼ਤਰ, ਰੈਸਟੋਰੈਂਟ ਅਤੇ ਦਫਤਰ ਖੋਲ੍ਹਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਥਾਵਾਂ ‘ਤੇ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਕੋਰੋਨਾ ਵਾਇਰਸ ਸੰਕਟ ਅਜੇ ਖਤਮ ਨਹੀਂ ਹੋਇਆ ਹੈ। ਇਸ ਲਈ ਜੇ ਤੁਸੀਂ ਕਿਤੇ ਜਾ ਰਹੇ ਹੋ ਤਾਂ ਕੁਝ ਚੀਜ਼ਾਂ ਦਾ ਧਿਆਨ ਰੱਖੋ ਤਾਂ ਜੋ ਇਸ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ।
ਇਨ੍ਹਾਂ ਥਾਵਾਂ ‘ਤੇ ਕੋਰੋਨਾ ਦਾ ਜ਼ਿਆਦਾ ਖ਼ਤਰਾ: ਅਧਿਐਨ ਦੇ ਅਨੁਸਾਰ ਪਬਲਿਕ ਟਰਾਂਸਪੋਰਟ, ਦਫਤਰਾਂ, ਰੈਸਟੋਰੈਂਟਾਂ, ਧਾਰਮਿਕ ਸਥਾਨਾਂ ਅਤੇ ਹੋਰ ਜਨਤਕ ਥਾਵਾਂ’, ਜਿੱਥੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ ਉੱਥੇ ਕੋਰੋਨਾ ਸੰਕਰਮਣ ਫੈਲਣ ਦਾ ਬਹੁਤ ਜ਼ਿਆਦਾ ਖ਼ਤਰਾ ਹੈ। ਕੋਰੋਨਾ ਸੰਕ੍ਰਮਿਤ ਵਿਅਕਤੀ ਦੇ ਛਿਕਦੇ, ਖੰਘਣ ਨਾਲ ਫੈਲਦਾ ਹੈ। ਉੱਥੇ ਹੀ ਅਜਿਹੀਆਂ ਜਗ੍ਹਾ ‘ਤੇ Social Distancing ਦਾ ਪਾਲਣ ਕਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਕਾਰਨ ਵੱਧ ਤੋਂ ਵੱਧ ਲੋਕ ਸੰਕ੍ਰਿਮਤ ਹੋ ਸਕਦੇ ਹਨ।
4 ਨਿਯਮ ਕਰਨਗੇ ਬਚਾਅ
- ਘਰ ਤੋਂ ਬਾਹਰ ਜਾਂਦੇ ਸਮੇਂ ਮਾਸਕ ਜ਼ਰੂਰ ਪਾਓ ਅਤੇ ਇਸਨੂੰ ਹਰ ਸਮੇਂ ਪਹਿਨਕੇ ਰੱਖੋ।
- ਆਪਣੇ ਹੱਥ ਨੂੰ 20 ਸੈਕਿੰਡ ਲਈ ਵਾਰ-ਵਾਰ ਧੋਵੋ।
- ਕਿਸੇ ਵੀ ਸਤਹ ਨੂੰ ਛੂਹਣ ਤੋਂ ਬਾਅਦ ਹੱਥਾਂ ਨੂੰ ਸੇਨੇਟਾਈਜ ਕਰੋ।
- ਹਰੇਕ ਵਿਅਕਤੀ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਰੱਖੋ।
ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖੋ
- ਦਫਤਰ ਜਾਂ ਰੈਸਟੋਰੈਂਟ ਵਿਚ ਲੋਕਾਂ ਤੋਂ ਦੂਰੀ ਬਣਾਈ ਰੱਖੋ ਅਤੇ ਕਿਸੇ ਨਾਲ ਹੱਥ ਨਾ ਮਿਲਾਓ।
- ਖੰਘ ਅਤੇ ਛਿੱਕ ਆਉਣ ਵੇਲੇ ਮੂੰਹ ਨੂੰ ਰੁਮਾਲ ਜਾਂ ਕੂਹਣੀ ਨਾਲ ਢੱਕੋ।
- ਭੀੜ ਇਕੱਠੀ ਨਾ ਕਰੋ ਅਤੇ ਈ-ਮੀਟਿੰਗ ਨੂੰ ਮਹੱਤਵ ਦਿਓ।
- ਦਫਤਰ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਤੋਂ ਪਰਹੇਜ਼ ਕਰੋ।
- ਦਫਤਰ ਜਾਂ ਰੈਸਟੋਰੈਂਟ ਵਿਚ ਜਾਂ ਬਾਹਰ ਆਉਣ ਤੋਂ ਬਾਅਦ ਹੱਥਾਂ ਨੂੰ ਸਾਫ਼ ਕਰੋ ‘
- ਇੱਕ ਵਾਰ ਦਫਤਰ ਵਿੱਚ ਆ ਜਾਣ ਤੋਂ ਬਾਅਦ ਵਾਰ-ਵਾਰ ਅੰਦਰ-ਬਾਹਰ ਜਾਣ ਤੋਂ ਪਰਹੇਜ਼ ਕਰੋ।
- ਜੇ ਕੋਈ ਕਾਨਫਰੰਸ ਰੂਮ ‘ਚ ਮੀਟਿੰਗ ਹੈ ਤਾਂ ਸਰੀਰਕ ਦੂਰੀ ਰੱਖੋ। ਇਹ ਵੀ ਯਾਦ ਰੱਖੋ ਕਿ ਮੀਟਿੰਗ ਰੂਮ ਵਿੱਚ ਘੱਟ ਤੋਂ ਘੱਟ ਲੋਕ ਹੋਣ।
- ਘਰ ਤੋਂ ਹੀ ਖਾਣਾ ਲੈ ਕੇ ਜਾਓ ਅਤੇ ਆਪਣੀ ਜਗ੍ਹਾ ਤੇ ਬੈਠ ਕੇ ਖਾਓ। ਬਚੇ ਹੋਏ ਖਾਣੇ ਦੀ ਜ਼ਿੰਮੇਵਾਰੀ ਨਾਲ ਨਿਪਟੋ।
- ਪੌੜੀਆਂ ਦੀ ਆਦਤ ਪਾਓ। ਸਰੀਰਕ ਦੂਰੀ ਬਣਾਓ ਭਾਵੇਂ ਤੁਸੀਂ ਲਿਫਟ ਵਿਚ ਜਾਣਾ ਚਾਹੁੰਦੇ ਹੋ।
- ਦਰਵਾਜ਼ੇ ਖੋਲ੍ਹਣ ਲਈ ਕੂਹਣੀਆਂ ਜਾਂ ਪੈਰਾਂ ਦੀ ਵਰਤੋਂ ਕਰੋ।
- ਜੇ ਤੁਸੀਂ ਕਿਸੇ ਵੀ ਸਤਹ ਨੂੰ ਛੂਹ ਲਿਆ ਹੈ ਜਿਵੇਂ ਕਿ ਲਿਫਟ ਬਟਨ, ਦਰਵਾਜ਼ੇ ਦੇ ਹੈਂਡਲ ਤਾਂ ਆਪਣੇ ਹੱਥਾਂ ਨੂੰ ਸਾਫ਼ ਕਰੋ।
- AC ਨੂੰ ਬੰਦ ਰੱਖੋ ਅਤੇ ਤਾਜ਼ਾ ਹਵਾ ਲਈ ਖਿੜਕੀਆਂ ਖੋਲ੍ਹੋ।
ਜੇ ਤੁਸੀਂ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰ ਰਹੇ ਹੋ…
- ਜੇ ਤੁਸੀਂ ਦਫਤਰ ਜਾਣ ਲਈ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰ ਰਹੇ ਹੋ ਤਾਂ ਮੂੰਹ ‘ਤੇ ਮਾਸਕ ਪਾਓ।
- ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਬਾਅਦ ਹੱਥਾਂ ਨੂੰ ਸਾਫ ਕਰੋ
- ਮੂੰਹ ‘ਤੇ ਮਾਸਕ ਪਾਓ।
- ਸਮਾਜਕ ਦੂਰੀਆਂ ਦਾ ਧਿਆਨ ਰੱਖੋ।
ਜਦੋਂ ਤੁਸੀਂ ਦਫਤਰ ਤੋਂ ਘਰ ਜਾਂਦੇ ਹੋ
- ਰਸਤੇ ਵਿਚ ਮਾਸਕ ਪਹਿਨ ਕੇ ਰੱਖੋ
- ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ
- ਆਪਣਾ ਸਮਾਨ ਘਰ ਦੇ ਬਾਹਰ ਰੱਖੋ ਅਤੇ ਪਹਿਲਾਂ ਨਹਾਓ।
- ਜੁੱਤੀਆਂ ਨੂੰ ਘਰ ਦੇ ਬਾਹਰ ਰੱਖੋ ਅਤੇ ਅੰਦਰ ਆਉਣ ਤੋਂ ਪਹਿਲਾਂ ਬੈਗ ਬਾਹਰ ਰੱਖੋ।
ਇਸ ਤਰ੍ਹਾਂ ਕਰੋ ਬੈਗ ਜਾਂ ਜੁੱਤੀਆਂ ਨੂੰ ਸੇਨੇਟਾਈਜ
- ਕੀਟਾਣੂਨਾਸ਼ਕ ਸੋਲੂਸ਼ਨ ਦੀ ਵਰਤੋਂ ਕਰੋ
- ਫਿਰ ਐਂਟੀਸੈਪਟਿਕ ਤਰਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸਦੇ ਲਈ ਆਫ਼ਟਰ ਸ਼ੇਵ ਲੋਸ਼ਨ, ਡੀਓਡੋਰੈਂਟ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਵਿੱਚ ਅਲਕੋਹਲ ਦੀ ਮਾਤਰਾ 65% ਤੋਂ ਵੱਧ ਹੈ।
- ਇਸ ਤੋਂ ਬਾਅਦ ਹੱਥ ਧੋ ਲਓ।