Chandigarh University announces : ਚੰਡੀਗੜ੍ਹ ਯੂਨੀਵਰਸਿਟੀ ਨੇ ਜੁਲਾਈ-2020 ਲਈ ਡਿਸਟੈਂਸ ਐਜੂਕੇਸ਼ਨ ਕੋਰਸਾਂ ਲਈ ‘ਮਹਿਲਾ ਸਸ਼ਕਤੀਕਰਨ ਸਕਾਲਰਸ਼ਿਪ’ ਦਾ ਐਲਾਨ ਕੀਤਾ। ਜਿਸ ਅਧੀਨ ਔਰਤਾਂ ਨੂੰ ‘ਵਰਸਿਟੀ ਦੇ ਡਿਸਟੈਂਸ ਐਜੂਕੇਸ਼ਨ ਪ੍ਰੀਕਿਰਿਆ ਅਧੀਨ ਕਰਵਾਏ ਜਾਂਦੇ ਵੱਖ-ਵੱਖ ਕੋਰਸਾਂ ‘ਚ ਦਾਖ਼ਲੇ ਲਈ 20 ਫ਼ੀਸਦੀ ਵਜ਼ੀਫ਼ਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ‘ਚ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ‘ਚ ਕੰਮ ਕਰਨ ਵਾਲੀਆਂ ਔਰਤਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਘਰੇਲੂ ਔਰਤਾਂ ਸ਼ਾਮਲ ਹਨ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਵਿੱਦਿਅਕ ਅਤੇ ਆਰਥਿਕ ਪੱਧਰ ‘ਤੇ ਮਜ਼ਬੂਤ ਕਰਨ ਲਈ ਇਹ ਵਜ਼ੀਫ਼ਾ ਸਕੀਮ ਸਾਰਥਿਕ ਸਿੱਧ ਹੋਵੇਗੀ।
ਇਸ ਮੌਕੇ ਸ. ਸੰਧੂ ਨੇ ਕਿਹਾ ਕਿ ਸਾਡੇ ਦੇਸ਼ ‘ਚ ਸਰਕਾਰੀ ਜਾਂ ਗੈਰ ਸਰਕਾਰੀ ਅਦਾਰਿਆਂ ‘ਚ ਉਚ ਅਹੁਦਿਆਂ ‘ਤੇ ਔਰਤਾਂ ਦੀ ਪ੍ਰਤੀਨਿਧਤਾ ਕੇਵਲ 6 ਫ਼ੀਸਦੀ ਹੈ, ਜਿਸ ਦਾ ਮੁੱਖ ਕਾਰਨ ਦੇਸ਼ ‘ਚ 42 ਫ਼ੀਸਦੀ ਲੜਕੀਆਂ ਦਾ ਬਾਰ੍ਹਵੀਂ ਤੋਂ ਬਾਅਦ ਅਤੇ 53 ਫ਼ੀਸਦੀ ਲੜਕੀਆਂ ਦਾ ਗ੍ਰੈਜੂਏਸ਼ਨ ਤੋਂ ਬਾਅਦ ਪੜ੍ਹਾਈ ਛੱਡ ਦੇਣਾ ਹੈ ਜਦਕਿ ਕੇਵਲ 47 ਫ਼ੀਸਦੀ ਲੜਕੀਆਂ ਹੀ ਪੋਸਟ ਗ੍ਰੈਜੂਏਟ ਕੋਰਸਾਂ ਲਈ ਪੜ੍ਹਾਈ ਜਾਰੀ ਰੱਖਦੀਆਂ ਹਨ ਅਤੇ ਕੇਵਲ ਪੰਜਾਬ ‘ਚ ਹੀ 40 ਫ਼ੀਸਦੀ ਲੜਕੀਆਂ ਬਾਰ੍ਹਵੀਂ ਤੋਂ ਬਾਅਦ ਸਮਾਜਿਕ ਜਾਂ ਆਰਥਿਕ ਕਾਰਨਾਂ ਕਰਕੇ ਪੜ੍ਹਾਈ ਛੱਡਣ ਲਈ ਮਜ਼ਬੂਰ ਹੋ ਜਾਂਦੀਆਂ ਹਨ। ਸ. ਸੰਧੂ ਨੇ ਕਿਹਾ ਕਿ ਉਚ ਸਿੱÎਖਿਆ ਪ੍ਰਾਪਤ ਕਰਨ ਪਿਛੋਂ ਵਾਂਝੀਆਂ ਸਾਡੀਆਂ ਘਰੇਲੂ ਔਰਤਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਆਦਿ ਡਿਸਟੈਂਸ ਐਜੂਕੇਸ਼ਨ ਦੇ ਮਾਧਿਅਮ ਰਾਹੀਂ ਆਪਣੀ ਪੜ੍ਹਾਈ ਜਾਰੀ ਰੱਖ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ‘ਚ 14 ਲੱਖ ਦੇ ਕਰੀਬ ਆਂਗਣਵਾੜੀ ਵਰਕਰਾਂ ਅਤੇ 13.66 ਲੱਖ ਦੇ ਕਰੀਬ ਆਸ਼ਾ ਵਰਕਰਾਂ ਹਨ, ਜੋ ਇਸ ਵਜ਼ੀਫ਼ਾ ਰਾਸ਼ੀ ਦਾ ਲਾਭ ਲੈ ਕੇ ਆਪਣੇ ਅਕਾਦਮਿਕ ਪੱਧਰ ਨੂੰ ਉਚਾ ਚੁੱਕ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਵਿਸਥਾਰਿਤ ਜਾਣਕਾਰੀ ਲਈ ‘ਵਰਸਿਟੀ ਦੇ ਵੈਬਸਾਈਟ www.cuidol.in ‘ਤੇ ਪਹੁੰਚ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਡਿਸਟੈਂਸ ਅਤੇ ਆਨਲਾਈਨ ਲਰਨਿੰਗ ਵੱਲੋਂ ਅਕਾਦਮਿਕ ਸੈਸ਼ਨ 2020-21 ਤਹਿਤ ਜੁਲਾਈ ਦੇ ਦਾਖ਼ਲਿਆਂ ਦੀ ਪ੍ਰੀਕਿਰਿਆ ਆਰੰਭੀ ਜਾ ਚੁੱਕੀ ਹੈ, ਜਿਸ ਦੇ ਅੰਤਰਗਤ ਵਿਦਿਆਰਥੀ ਡਿਸਟੈਂਸ ਐਜੂਕੇਸ਼ਨ ਲਈ ਬੀ.ਬੀ.ਏ, ਐਮ.ਬੀ.ਏ, ਬੀ.ਸੀ.ਏ, ਐਮ.ਸੀ.ਏ, ਬੀ.ਕਾਮ, ਐਮ.ਕਾਮ, ਬੀ.ਏ, ਐਮ.ਏ (ਇੰਗਲਿਸ਼), ਐਮ.ਏ (ਸਾਈਕਲੋਜੀ), ਬੈਲਚਰ ਆਫ਼ ਸਾਇੰਸ (ਟ੍ਰੈਵਲ ਐਂਡ ਟੂਰਿਜ਼ਮ) ਆਦਿ ਕੋਰਸਾਂ ‘ਚ ਦਾਖ਼ਲਾ ਲੈ ਸਕਣਗੇ। ਡਾ. ਸਹਿਗਲ ਨੇ ਦੱਸਿਆ ਕਿ ਉਪਰੋਕਤ ਪ੍ਰੋਗਰਾਮ ‘ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਫਾਇਤੀ ਫ਼ੀਸ ‘ਤੇ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ, ਜੋ ਯੂਨੀਵਰਸਿਟੀ ਗ੍ਰਾਂਟਸ ਕਮੀਸ਼ਨ (ਯੂ.ਜੀ.ਸੀ) ਅਤੇ ਡਿਸਟੈਂਸ ਐਜੂਕੇਸ਼ਨ ਬਿਊਰੋ ਵੱਲੋਂ ਮਾਨਤਾ ਪ੍ਰਾਪਤ ਹੋਵੇਗੀ।