Covid-19 cases jump: ਨਵੀਂ ਦਿੱਲੀ: ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਵਧਦੀ ਹੀ ਜਾ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੁਣ 78 ਹਜ਼ਾਰ ਤੋਂ ਪਾਰ ਹੋ ਗਈ ਹੈ । ਮੰਤਰਾਲੇ ਅਨੁਸਾਰ ਹੁਣ ਤੱਕ 78 ਹਜ਼ਾਰ 03 ਵਿਅਕਤੀ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ, ਜਦਕਿ ਹੁਣ ਤੱਕ 2549 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 26235 ਲੋਕ ਠੀਕ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ 3,722 ਦਾ ਵਾਧਾ ਹੋਇਆ ਅਤੇ 134 ਮੌਤਾਂ ਹੋਈਆਂ ਹਨ ।
ਦਰਅਸਲ, ਇਸ ਸਮੇਂ ਦੇਸ਼ ਵਿੱਚ 49 ਹਜ਼ਾਰ 219 ਐਕਟਿਵ ਕੇਸ ਹਨ। ਕੋਰੋਨਾ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਮਹਾਂਰਾਸ਼ਟਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਮਰੀਜ਼ਾਂ ਦੀ ਗਿਣਤੀ 26 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ ਵੀ 975 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਗੁਜਰਾਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 9 ਹਜ਼ਾਰ 267 ਤੱਕ ਪਹੁੰਚ ਗਈ ਹੈ, ਜਦੋਂ ਕਿ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 566 ਹੋ ਗਈ ਹੈ।
ਸਿਹਤ ਮੰਤਰਾਲੇ ਅਨੁਸਾਰ ਮਹਾਂਰਾਸ਼ਟਰ ਵਿੱਚ 975, ਮੱਧ ਪ੍ਰਦੇਸ਼ ਵਿੱਚ 232, ਗੁਜਰਾਤ ਵਿੱਚ 566, ਦਿੱਲੀ ਵਿੱਚ 106, ਤਾਮਿਲਨਾਡੂ ਵਿੱਚ 64, ਤੇਲੰਗਾਨਾ ਵਿੱਚ 34, ਆਂਧਰਾ ਪ੍ਰਦੇਸ਼ ਵਿੱਚ 34, ਕਰਨਾਟਕ ਵਿੱਚ 33, ਉੱਤਰ ਪ੍ਰਦੇਸ਼ ਵਿੱਚ 83, ਪੰਜਾਬ, ਪੱਛਮੀ ਬੰਗਾਲ ਵਿੱਚ 207, ਰਾਜਸਥਾਨ ਵਿੱਚ 121, ਜੰਮੂ-ਕਸ਼ਮੀਰ ਵਿੱਚ 11, ਹਰਿਆਣਾ ਵਿੱਚ 11, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 7, ਓਡੀਸ਼ਾ ਵਿੱਚ 3, ਅਸਾਮ ਵਿੱਚ 2, ਹਿਮਾਚਲ ਪ੍ਰਦੇਸ਼ ਵਿੱਚ 2, ਮੇਘਾਲਿਆ ਵਿੱਚ 1 ਦੀ ਮੌਤ ਹੋ ਗਈ ।