No financial loss in 2019 : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਆਬਕਾਰੀ ਵਿਭਾਗ ਨੂੰ ਵਿੱਤੀ ਸਾਲ 2019-20 ਦੌਰਾਨ ਲੱਗੇ ਕਰਫਿਊ/ਲੌਕਡਾਊਨ ਦੇ ਫਲਸਰੂਪ ਹੋਏ ਵਿੱਤੀ ਘਾਟੇ ਤੋਂ ਇਲਾਵਾ ਹੋਰ ਕੋਈ ਘਾਟਾ ਨਹੀਂ ਪਿਆ। ਇਹ ਜਾਣਕਾਰੀ ਆਬਕਾਰੀ ਵਿਭਾਗ ਵਲੋਂ ਮੁੱਖ ਮੰਤਰੀ ਨਾਲ ਨਵੀਂ ਆਬਕਾਰੀ ਨੀਤੀ ਵਿਚ ਹੋਈਆਂ ਸੋਧਾਂ ਦੀ ਰੋਸ਼ਨੀ ਵਿਚ ਮੌਜੂਦਾ ਹਾਲਾਤਾਂ ਦੀ ਸਮੀਖਿਆ ਤੇ ਹੋਰ ਸਬੰਧਤ ਮੁੱਦਿਆਂ ਨੂੰ ਵਿਚਾਰਨ ਲਈ ਹੋਈ ਮੀਟਿੰਗ ਦੌਰਾਨ ਕੀਤਾ ਗਿਆ।
ਮੁੱਖ ਮੰਤਰੀ ਵਲੋਂ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਠੇਕਿਆਂ ਦੀ ਨੀਲਾਮੀ ਬਾਬਤ ਬਾਕੀ ਰਹਿੰਦੇ ਕੰਮਾਂ ਨੂੰ ਤੇਜੀ ਨਾਲ ਨੇਪਰੇ ਚਾੜ੍ਹਿਆ ਜਾਵੇ ਤੇ ਨਾਲ ਹੀ ਕਿਹਾ ਕਿ ਆਮਦਨੀ ਨੂੰ ਵਧਾਉਣ ਲਈ ਛੇਤੀ ਕੋਸ਼ਿਸ਼ਾਂ ਕੀਤੀਆਂ ਜਾਣ। ਉਨ੍ਹਾਂ ਲੌਕਡਾਊਨ ਕਾਰਨ ਪੈਦਾ ਹੋਏ ਹਾਲਾਤਾਂ ਦੀ ਅਸਲੀਅਤ ਦਾ ਸਮੇਂ ਸਿਰ ਪਤਾ ਲਗਾਉਣ ਲਈ ਵਿੱਤੀ ਵਸੂਲੀਆਂ ਨੂੰ ਰੀਵਿਊ ਕਰਨ ਲਈ ਵੀ ਕਿਹਾ। ਪੰਜਾਬ ਵਿਚ ਸਾਰੇ ਅਲਾਟ ਕੀਤੇ ਠੇਕੇ, ਸਿਵਾਏ ਕੰਟੇਨਮੈਂਟ ਜੋਨਾਂ ਵਿਚਲੇ ਠੇਕਿਆਂ ਦੇ ਖੁੱਲ੍ਹ ਚੁੱਕੇ ਹਨ। ਸੂਬੇ ਵਿਚ 589 ਗਰੁੱਪਾਂ ਵਲੋਂ ਚਲਾਏ ਜਾ ਰਹੇ ਲਗਭਗ 4404 ਠੇਕੇ ਖੁੱਲ੍ਹ ਗਏ ਹਨ। ਆਬਕਾਰੀ ਵਿਭਾਗ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਭਾਵੇਂ ਵਿੱਤੀ ਸਾਲ 2019-29 ਦੀਆਂ ਵਸੂਲੀਆਂ ਨੂੰ ਅਜੇ ਅੰਤਿਮ ਰੂਪ ਦਿੱਤਾ ਜਾਣਾ ਹੈ ਪਰ ਅੰਕੜੇ ਅਨੁਸਾਰ ਇਸ ਸਾਲ ਦੀ ਆਬਾਕਰੀ ਆਮਦਨ ਪਿਛਲੇ ਵਿੱਤੀ ਵਰ੍ਹੇ ਤੋਂ ਜਿਆਦਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿੱਤੀ ਸਾਲ 2018-19 ਵਿਚ ਕੋਟਾ ਤੇ ਕੀਮਤਾਂ ਘਟਣ ਦੇ ਨਾਲ-ਨਾਲ ਵੈਟ ਵਧਣ ਜੋ ਜੀ. ਐੱਸ.ਵਿਚ ਕੁਝ ਤਬਦੀਲੀਆਂ ਨਾਲ 14 ਫੀਸਦੀ ਤਕ ਵਧ ਗਿਆ ਦੇ ਕਰਕੇ ਆਬਕਾਰੀ ਵਿਭਾਗ ਦੀ ਆਮਦਨ ਵਿਚ ਥੋੜ੍ਹੀ ਜਿਹੀ ਗਿਰਾਵਟ ਆਈ। ਇਹ ਘਾਟਾ ਥੋੜ੍ਹਾ ਜਿਹਾ ਸੀ।
ਵਿਭਾਗ ਨੇ ਦੱਸਿਆ ਕਿ ਸੂਬੇ ਦੇ ਖਜਾਨੇ ਵਿਚ ਮਾਰਚ ਵਚ 466 ਕਰੋੜ ਰੁਪਏ ਹਾਸਲ ਨਹੀਂ ਹੋਏ ਜਦਕਿ 5 ਕਰੋੜ ਰੁਪਏ ਟੈਕਸਾਂ ਅਤੇ ਈ. ਟੀ. ਟੀ. ਐੱਸ.ਏ. ਵਿਚ ਚਲੇ ਗਏ। ਇਨ੍ਹਾਂ ਅੰਕੜਿਆਂ ਮੁਤਾਬਕ ਸਾਲ ਵਈ ਹੋਣ ਵਾਲੀਆਂ ਅਸਲ ਵਸੂਲੀਆਂ ਬੀਤੇ ਸਾਲ ਨਾਲੋਂ ਕਿਥੇ ਵਧ ਹੋਈਆਂ। 589 ਗਰੁੱਪਾਂ ਵਲੋਂ ਅਜੇ ਤਕ ਖੋਲ੍ਹੇ ਗਏ 4404 ਠੇਕਿਆਂ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਨੇ ਦੱਸਿਆ ਕਿ 54 ਗਰੁੱਪਾਂ ਨੇ ਅੰਮ੍ਰਿਤਸਰ-1, ਅੰਮ੍ਰਿਤਸਰ-2, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਵਿਚ 669 ਠੇਕੇ ਖੋਲ੍ਹੇ ਹਨ।