Weight Loss dieting rules: ਭਾਰ ਤੇਜ਼ੀ ਨਾਲ ਘੱਟ ਕਰਨ ਲਈ ਲੋਕ ਅਕਸਰ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਡਾਈਟਿੰਗ ਦੇ ਚੱਕਰ ‘ਚ ਲੋਕ ਖਾਣਾ-ਪੀਣਾ ਬੰਦ ਹੀ ਕਰ ਦਿੰਦੇ ਹਨ ਪਰ ਭਾਰ ਘਟਣ ਦੀ ਬਜਾਏ ਇਹ ਹੋਰ ਵੀ ਵਧ ਜਾਂਦਾ ਹੈ। ਸਿਰਫ ਇਹ ਹੀ ਨਹੀਂ ਇਹ ਸਰੀਰ ਵਿਚ ਕਮਜ਼ੋਰੀ ਦਾ ਕਾਰਨ ਵੀ ਬਣਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭਾਰ ਘਟਾਉਣ ਲਈ ਕਿਵੇਂ ਡਾਈਟ ਕਰਨੀ ਹੈ ਅਤੇ ਗਲਤ ਡਾਈਟਿੰਗ ਨਾਲ ਕੀ-ਕੀ ਨੁਕਸਾਨ ਹੋ ਸਕਦੇ ਹਨ।
ਗਲਤ ਡਾਈਟਿੰਗ ਦੇ ਨੁਕਸਾਨ: ਅਕਸਰ ਲੋਕ ਡਾਈਟਿੰਗ ਦਾ ਮਤਲਬ ਖਾਣਾ-ਪੀਣਾ ਬੰਦ ਕਰਨਾ ਸਮਝ ਲੈਂਦੇ ਹਨ ਜਦੋਂ ਕਿ ਇਹ ਪੂਰੀ ਤਰ੍ਹਾਂ ਗ਼ਲਤ ਹੈ। ਇਹ ਸਿਰਫ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਗਲਤ ਡਾਈਟਿੰਗ ਅਤੇ ਭੁੱਖਮਰੀ ਕਾਰਨ ਥਕਾਵਟ, ਚੱਕਰ ਆਉਣੇ, ਸਿਰਦਰਦ, ਮਾਸਪੇਸ਼ੀਆ ‘ਚ ਦਰਦ ਆਦਿ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਦਿਲ, ਫੇਫੜੇ, ਜਿਗਰ, ਹੱਡੀਆਂ ਅਤੇ ਅੰਤੜੀਆਂ ਪ੍ਰਭਾਵਿਤ ਹੁੰਦੀਆਂ ਹਨ। ਸਿਰਫ ਇਹ ਹੀ ਨਹੀਂ ਇਸ ਨੁਕਸਾਨ ਦੀ ਭਰਪਾਈ ਲੰਬੇ ਸਮੇਂ ਤੱਕ ਨਹੀਂ ਹੋ ਪਾਉਂਦੀ।
ਡਾਈਟਿੰਗ ਕਿਵੇਂ ਕਰੀਏ?: ਭਾਰ ਘਟਾਉਣ ਲਈ ਡਾਈਟਿੰਗ ਕਰਨਾ ਸਹੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਖਾਣਾ ਪੀਣਾ ਬੰਦ ਕਰ ਦੇਵੋ। ਡਾਈਟਿੰਗ ਲਈ ਭੁੱਖੇ ਰਹਿਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਨਾਲ ਸਰੀਰ ਜ਼ਿਆਦਾ ਫੈਟ ਇਕੱਠਾ ਕਰਨ ਲੱਗ ਜਾਂਦਾ ਹੈ ਅਤੇ ਮੈਟਾਬੋਲਿਜ਼ਮ ਵੀ ਹੌਲੀ ਹੋ ਜਾਂਦਾ ਹੈ, ਜੋ ਭਾਰ ਘਟਾਉਣ ਦੀ ਪ੍ਰਕਿਰਿਆ ਵਿਚ ਰੁਕਾਵਟ ਬਣਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਡਾਈਟਿੰਗ ਦਾ ਸਹੀ ਤਰੀਕਾ।
ਭੁੱਖੇ ਨਾ ਰਹੋ: ਇਸ ਦੇ ਕਾਰਨ ਤੁਹਾਨੂੰ ਤੇਜ਼ੀ ਭੁੱਖ ਲੱਗਦੀ ਹੈ ਜਿਸਦੇ ਕਾਰਨ ਤੁਸੀਂ ਆਪਣੇ ਸਾਹਮਣੇ ਪਈਆਂ ਗਲਤ ਚੀਜ਼ਾਂ ਜਿਵੇਂ ਕਿ ਪੇਸਟ੍ਰੀ, ਚਿਪਸ, ਸਨੈਕਸ, ਕੇਕ ਆਦਿ ਖਾ ਲੈਂਦੇ ਹੋ ਅਤੇ ਇਸ ਨਾਲ ਤੁਹਾਡੀ ਰੋਜ਼ਾਨਾ ਦੀ ਮਿਹਨਤ ‘ਤੇ ਪਾਣੀ ਫਿਰ ਜਾਂਦਾ ਹੈ। ਇਹ ਵਧੀਆ ਹੈ ਕਿ ਤੁਸੀਂ ਭੁੱਖੇ ਨਾ ਰਹੋ। ਭੁੱਖੇ ਰਹਿਣਾ ਡਾਈਟਿੰਗ ਦਾ ਸਭ ਤੋਂ ਗਲਤ ਤਰੀਕਾ ਹੈ।
ਡਾਇਟ ‘ਚ ਸ਼ਾਮਿਲ ਕਰੋ ਪੌਸ਼ਟਿਕ ਤੱਤ: ਜੇ ਤੁਸੀਂ ਡਾਇਟ ਲੈ ਰਹੇ ਹੋ ਤਾਂ ਆਪਣੀ ਖੁਰਾਕ ਵਿਚ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ, ਮਿਨਰਲ ਅਤੇ ਲੋ ਫੈਟ ਸ਼ਾਮਲ ਕਰੋ। ਇਸ ਨਾਲ ਸਰੀਰ ਵਿਚ ਕਮਜ਼ੋਰੀ ਵੀ ਨਹੀਂ ਆਵੇਗੀ ਅਤੇ ਭਾਰ ਵੀ ਘਟੇਗਾ।
ਕਦੋਂ ਅਤੇ ਕਿਵੇਂ ਖਾਣਾ ਚਾਹੀਦਾ: ਸਿਰਫ਼ ਡਾਈਟਿੰਗ ਨਾਲ ਕੁੱਝ ਨਹੀਂ ਹੁੰਦਾ। ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਖਾਓ ਤਾਂ ਜੋ ਸਰੀਰ ਨੂੰ ਵੀ ਤਾਕਤ ਲਈ ਕੈਲੋਰੀ ਮਿਲਦੀ ਰਹੇ ਅਤੇ ਕਮਜ਼ੋਰੀ ਵੀ ਨਾ ਆਵੇ।
ਦਿਨ ‘ਚ ਹਰ 2-3 ਘੰਟੇ ਬਾਅਦ ਖਾਓ: ਡਾਈਟਿੰਗ ਕਰਦੇ ਸਮੇਂ ਇੱਕ ਵਾਰੀ ਬਹੁਤ ਸਾਰੀਆਂ ਚੀਜ਼ਾਂ ਖਾਣ ਦੀ ਬਜਾਏ ਭੋਜਨ ਨੂੰ ਛੋਟੇ-ਛੋਟੇ ਹਿਸਿਆਂ ‘ਚ ਵੰਡੋ ਅਤੇ ਹਰ 2 ਘੰਟੇ ਵਿਚ ਕੁਝ ਨਾ ਕੁਝ ਖਾਓ। ਇਸਦੇ ਲਈ ਤੁਸੀਂ ਛੋਲੇ, ਮਖਾਣੇ, ਬਦਾਮ, ਅਖਰੋਟ, ਤਾਜ਼ੇ ਫਲ, ਸਪਰਾਊਟਸ, ਸਲਾਦ, ਟੌਨਡ ਦੁੱਧ ਜਾਂ ਇਸ ਤੋਂ ਬਣੇ ਦਹੀਂ ਅਤੇ ਛਾਛ ਜਿਹੀਆਂ ਹੈਲਥੀ ਆਪਸ਼ਨ ਚੁਣ ਸਕਦੇ ਹੋ। ਜੰਕ ਫੂਡਜ਼ ਜਿਵੇਂ ਕਿ ਕਚੌਰੀ, ਸਮੋਸੇ, ਪੀਜ਼ਾ, ਬਰਗਰ, ਨਮਕੀਨ, ਚਿਪਸ ਜਾਂ ਹੋਰ ਤਲੇ ਹੋਏ ਖਾਣੇ ਤੋਂ ਬਚੋ। ਇਸ ਨਾਲ ਭਾਰ ਤੇਜ਼ੀ ਨਾਲ ਵੱਧਦਾ ਹੈ।
ਘੱਟ ਮਾਤਰਾ ‘ਚ ਲਓ ਮਿੱਠਾ: ਚੀਨੀ ਵਿਚ ਕੋਈ ਵਿਟਾਮਿਨ ਜਾਂ ਖਣਿਜ ਨਹੀਂ ਹੁੰਦੇ। ਇਸ ਵਿਚ ਸਿਰਫ ਹਾਈ ਕੈਲੋਰੀ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇਸ ਨੂੰ ਆਪਣੀ ਡਾਇਟ ਤੋਂ ਬਾਹਰ ਕੱਢਣਾ ਚੰਗਾ ਹੋਵੇਗਾ। ਨਾਲ ਹੀ ਖੰਡ ਤੋਂ ਬਣੇ ਕੋਲਡ ਡਰਿੰਕ ਦਾ ਜ਼ਿਆਦਾ ਸੇਵਨ ਨਾ ਕਰੋ। ਤਲੀਆਂ ਚੀਜ਼ਾਂ, ਆਈਸ ਕਰੀਮ, ਕੇਕ, ਕੂਕੀਜ਼, ਬਿਸਕੁਟ ਜਾਂ ਬੇਕਰੀ ਉਤਪਾਦ ਮੈਦਾ, ਚੀਨੀ ਅਤੇ ਹਾਨੀਕਾਰਕ ਫੈਟ ਤੋਂ ਬਣੇ ਹੁੰਦੇ ਹਨ, ਇਸ ਲਈ ਉਨ੍ਹਾਂ ਤੋਂ ਦੂਰੀ ਬਣਾਓ।