Troubled youth commits : ਅਮ੍ਰਿਤਸਰ : ਲੌਕਡਾਊਨ ਦਾ ਅਸਰ ਹਰੇਕ ਪਰਿਵਾਰ ‘ਤੇ ਪਿਆ ਹੈ। ਕਰਫਿਊ ਕਾਰਨ ਬਹੁਤ ਸਾਰੇ ਨੌਜਵਾਨ ਬੇਰੋਜ਼ਗਾਰ ਹੋ ਗਏ ਹਨ ਜਿਸ ਕਾਰਨ ਘਰ ਦੀ ਆਰਥਿਕ ਸਥਿਤੀ ਵੀ ਪ੍ਰਭਾਵਿਤ ਹੋਈ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਵਿਖੇ ਦੇਖਣ ਨੂੰ ਮਿਲਿਆ ਹੈ ਜਿਥੇ ਇਕ ਨੌਜਵਾਨ ਵਲੋਂ ਆਰਥਿਕ ਮੰਦੀ ਕਾਰਨ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੀ ਪਛਾਣ ਸੁਨੀਲ ਸੇਠ ਦੇ ਨਾਂ ਤੋਂ ਹੋਈ ਹੈ। ਘਟਨਾ ਅੰਮ੍ਰਿਤਸਰ ਦੇ ਕਤਰਾ ਭਰਾ ਸੰਤ ਸਿੰਘ ਵਿਖੇ ਵਾਪਰੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਨੌਕਰੀ ‘ਚੋਂ ਕੱਢਣ ਦਿੱਤਾ ਗਿਆ ਸੀ ਅਤੇ ਤਨਖਾਹ ਵੀ ਨਹੀਂ ਦਿੱਤੀ ਗਈ ਸੀ ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਨੇ ਕੁਝ ਵਿਆਜੀ ਪੈਸੇ ਵੀ ਲਏ ਹੋਏ ਸਨ ਅਤੇ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਜਿਥੇ ਸੁਨੀਲ ਕੰਮ ਕਰਦਾ ਸੀ ਜਦੋਂ ਉਹ ਮਾਲਕ ਕੋਲੋਂ ਆਪਣੀ ਤਨਖਾਹ ਮੰਗਣ ਗਿਆ ਤਾਂ ਉਸ ਨੇ ਸਿਰਫ ਉਸ ਨੂੰ 1500 ਰੁਪਏ ਹੀ ਦਿੱਤੇ ਜਦਕਿ ਉਸ ਨੂੰ ਵਿਆਜੀ ਲਏ ਪੈਸਿਆਂ ਲਈ ਬਹੁਤ ਹੀ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਵਿਆਜ ਦੇਣ ਵਾਲੇ ਉਸ ਨੂੰ ਧਮਕੀਆਂ ਵੀ ਦੇ ਰਹੇ ਸਨ। ਇਸ ਤਰ੍ਹਾਂ ਉਸ ਦੀ ਸਾਰੀ ਤਨਖਾਹ ਤਾਂ ਵਿਆਜ ਵਿਚ ਹੀ ਚਲੀ ਜਾਂਦੀ ਸੀ ਤੇ ਉਸ ਲਈ ਘਰ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਮਾਂ, ਪਤਨੀ ਤੇ ਇਕ 8 ਸਾਲ ਦਾ ਬੱਚਾ ਛੱਡ ਗਿਆ ਹੈ।
ਨੌਜਵਾਨ ਦੀ ਮਾਂ ਤੇ ਪਤਨੀ ਦਾ ਬਹੁਤ ਬੁਰਾ ਹਾਲ ਸੀ। ਪਤਨੀ ਨੇ ਸਿਆ ਕਿ ਜਦੋਂ ਉਸ ਦੇ ਪਤੀ ਨੇ ਮਾਲਕ ਤੋਂ ਵਾਪਸ ਕੰਮ ‘ਤੇ ਆਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਤੂੰ ਅਜੇ ਕੰਮ ‘ਤੇ ਨਹੀਂ ਆਉਣਾ ਤੂੰ 1 ਜੂਨ ਤੋਂ ਕੰਮ ‘ਤੇ ਆਉਣਾ ਹੈ। ਇਸ ਲਈ ਸੁਨੀਲ ਬਹੁਤ ਜਿਆਦਾ ਪ੍ਰੇਸ਼ਾਨ ਰਹਿਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਵਿਅਕਤੀ ਕੋਲੋਂ ਉਸ ਨੇ ਵਿਆਜੀ ਪੈਸਾ ਲਿਆ ਸੀ ਉਨ੍ਹਾਂ ਦਾ ਸਿਆਸੀ ਰਸੂਕ ਵੀ ਹੈ। ਪੁਲਿਸ ਨੂੰ ਸਾਰੀ ਘਟਨਾ ਬਾਰੇ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਸਾਰੀ ਛਾਣਬੀਣ ਕੀਤੀ। ਲਾਸ਼ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।