Sumedh Saini appeared : ਸਾਬਕਾ ਆਈ. ਏ. ਐੱਸ. ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਬੇਟੇ ਦੇ ਅਗਵਾ ਅਤੇ ਲਾਪਤਾ ਕੇਸ ਵਿਚ ਨਾਮਜ਼ਦ ਪੰਜਾਬ ਪੁਲਿਸ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਐਤਵਾਰ ਸ਼ਾਮ 4 ਵਜੇ SSP ਦਫਤਰ ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਮਾਮਲੇ ਵਿਚ ਜਾਂਚ ਵਿਚ ਸ਼ਾਮਲ ਹੋਣ ਪੁੱਜੇ। ਲਗਭਗ ਡੇਡ ਘੰਟੇ ਤਕ ਮਾਮਲੇ ਵਿਚ ਬਣੀ ਐੱਸ. ਆਈ. ਟੀ. (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਨੇ ਉਨ੍ਹਾਂ ਤੋਂ ਇਸ ਸਬੰਧੀ ਪੁੱਛਗਿਛ ਕੀਤੀ। ਲਗਭਗ ਸਾਢੇ 5 ਵਜੇ ਤਕ ਸੁਮੇਧ ਸੈਣੀ ਤਕ ਸੁਮੇਧ ਸੈਣੀ ਤੋਂ ਪੁੱਛਗਿਛ ਕੀਤੀ ਗਈ ਤੇ ਇਸ ਤੋਂ ਬਾਅਦ ਉਹ ਉਥੋਂ ਚਲੇ ਗਏ। ਸੁਮੇਧ ਸਿੰਘ ਸੈਣੀ ਦੇ ਐੱਸ. ਐੱਸ. ਪੀ. ਦਫਤਰ ਵਿਚ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਰਸਤਿਆਂ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਸੀ ਤੇ ਮੀਡੀਆ ਨੂੰ ਵੀ ਇਸ ਮਾਮਲੇ ਤੋਂ ਦੂਰ ਹੀ ਰੱਖਿਆ ਗਿਆ।ਇਸ ਲਈ ਪੀ. ਸੀ. ਆਰ. ਤੋਂ ਇਲਾਵਾ ਸਪੈਸ਼ਲ ਪੁਲਿਸ ਫੋਰਸ ਵੀ ਲਗਾਈ ਗਈ ਸੀ।
ਇਕ ਪੁਲਿਸ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸ਼੍ਰੀ ਸੁਮੇਧ ਸਿੰਘ ਸੈਣੀ ਵਲੋਂਹੀ ਇਹ ਕਿਹਾ ਗਿਆ ਸੀ ਕਿ ਉਹ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਦੀ ਐੱਸ. ਆਈ. ਟੀ. ਸਾਹਮਣੇ ਪੇਸ਼ੀ ਨੂੰ ਜਨਤਕ ਜਾਂ ਮੀਡੀਆ ਈਵੈਂਟ ਨਾ ਬਣਾਇਆ ਜਾਵੇ। ਮਟੌਰ ਥਾਣੇ ਵਿਚ ਬਲਵੰਤ ਸੰਘ ਮੁਲਤਾਨੀ ਦੇ ਭਰਾ ਸ. ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ ‘ਤੇ ਰਾਤ ਨੂੰ ਦਰਜ ਮੁਕੱਦਮੇ ਤੋਂ ਬਾਅਦ ਸ਼੍ਰੀ ਸੈਣੀ ਨੇ ਸਵੇਰੇ 4 ਵਜੇ ਸਿੱਧਾ ਐੱਸ. ਐੱਸ. ਪੀ. ਦਫਤਰ ਪਹੁੰਚੇ ਜਿਨ੍ਹਾਂ ਨੂੰ ਉਨ੍ਹਾਂ ਦੇ ਗੰਨਮੈਨ ਦੀਆਂ ਦੋ ਗੱਡੀਆਂ ਐਸਕਾਟ ਕਰ ਰਹੀਆਂ ਸਨ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸੈਣੀ ਨੂੰ ਕਿਤੇ ਨਾ ਕਿਤੇ ਵੀ. ਆਈ. ਪੀ. ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਐੱਸ. ਐੱਸ. ਪੀ. ਦਫਤਰ ਤਕ ਜਾਣ ਲਈ ਤਿੰਨ ਰਸਤੇ ਹਨ ਜਿਨ੍ਹਾਂ ਨੂੰ ਪੁਲਿਸ ਅਤੇ ਪੀ. ਸੀ. ਆਰ. ਨੇ ਬੈਰੀਗੇਟਸ ਲਗਾ ਕੇ ਬੰਦ ਕਰ ਦਿੱਤਾ ਸੀ। 11 ਮਈ ਨੂੰ ਮੋਹਾਲੀ ਦੀ ਇਕ ਅਦਾਲਤ ਨੇ ਸ਼੍ਰੀ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜੀ ਮਨਜੂਰ ਕਰਦਿਆਂ ਉਨ੍ਹਾਂ ਨੂੰ ਹਫਤੇ ਦੇ ਅੰਦਰ ਸ਼ਾਮਲ ਤਫਤੀਸ਼ ਹੋਣ ਲਈ ਹਾ ਸੀ ਜਿਸ ਕਰਕੇ ਉਨ੍ਹਾਂ ਦਾ ਐੱਸ. ਆਈ. ਟੀ. ਸਾਹਮਣੇ ਪੇਸ ਹੋਣਾ ਜ਼ਰੂਰੀ ਸੀ।
ਅਦਾਲਤ ਵਲੋਂ ਸ਼੍ਰੀ ਸੈਣੀ ਆਪਣਾ 50 ਹਜਾਰ ਰੁਪਏ ਦਾ ਜੁਰਮਾਨਾ ਭਰਨ ਤੋਂਇਲਾਵਾ ਆਪਣਾ ਪਾਸਪੋਰਟ ਵੀ ਸਰੰਡਰ ਕਰ ਚੁੱਕੇ ਹਨ ਤੇ ਉਨ੍ਹਾਂ ਨੂੰ ਅਦਾਲਤ ਨੇ ਇਹ ਹਦਾਇਤ ਵੀ ਦਿੱਤ ਸੀ ਕਿ ਉਹ ਆਪਣੀ ਅਗਾਊਂ ਜ਼ਮਾਨਤ ਦੌਰਾਨ ਨਾ ਤਾਂ ਘਰੋਂ ਕਿਤੇ ਬਾਹਰ ਜਾਣਗੇ ਤੇ ਨਾ ਹੀ ਗਵਾਹਾਂ ਨੂੰ ਪ੍ਰਭਾਵਿਤ ਕਰਨਗੇ।