Some concessions given : ਪੰਜਾਬ ਵਿਚ ਸੋਮਵਾਰ ਤੋਂ ਕਰਫਿਊ ਹਟਾ ਦਿੱਤਾ ਗਿਆ ਹੈ ਪਰ 31 ਮਈ ਤਕ ਲੌਕਡਾਊਨ ਚੱਲੇਗਾ। ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਨੇ ਓਰੈਂਜ ਅਤੇ ਗ੍ਰੀਨ ਜੋਨ ‘ਚ ਕਈ ਤਰ੍ਹਾਂ ਦੀਆਂ ਨਵੀਆਂ ਛੋਟਾਂ ਤਹਿਤ ਸੂਬੇ ਵਿਚ ਜਨਤਕ ਆਵਾਜਾਈ ਸੇਵਾ ਨੂੰ ਸੀਮਤ ਇਜਾਜ਼ਤ ਦੇ ਦਿੱਤੀ ਹੈ। ਇਸ ਲਈ ਹੁਣ ਬੱਸਾਂ ਵੀ ਚੱਲਣਗੀਆਂ। ਪੰਜਾਬ ਗ੍ਰਹਿ ਮਤਰਾਲੇ ਤੇ ਨਿਆਂ ਵਿਭਾਗ ਵਲੋਂ ਐਤਵਾਰ ਨੂੰ ਸਾਰੇ ਪ੍ਰਸ਼ਾਸਨਿਕ ਅਫਸਰਾਂ ਨੇ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਚਿੱਠੀ ਵਿਚ ਕਿਹਾ ਗਿਆ ਕਿ ਸੂਬੇ ਵਿਚ ਰੈੱਡ, ਓਰੈਂਜ ਤੇ ਗ੍ਰੀਨ ਜੋਨਾਂ ਦਾ ਨਿਰਧਾਰਨ ਸੂਬਾ ਸਰਕਾਰ ਵਲੋਂ ਨਿਰਧਾਰਤ ਕੀਤਾ ਜਾਵੇਗਾ। ਹਾਲਾਂਕਿ ਅਜਿਹਾ ਕਰਨ ਲਈ ਸੂਬਾ ਸਰਕਾਰ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਮਲ ਕਰੇਗੀ।
ਵਿਭਾਗ ਵਲੋਂ ਕਿਹਾ ਗਿਆ ਹੈ ਕਿ ਰੈੱਡ ਅਤੇ ਓਰੈਂਜ ਜੋਨ ਦਾ ਨਿਰਧਾਰਨ ਹੁਣ ਜਿਲ੍ਹਾ ਅਥਾਰਟੀ ਵਲੋਂ ਹੀ ਕੀਤਾ ਜਾਵੇਗਾ। ਦੂਜੇ ਪਾਸੇ ਸਰਕਾਰ ਨੇ ਲੌਕਡਾਊਨ ਦੌਰਾਨ ਕੰਟੇਨਮੈੰਟ ਜੋਨ ਵਿਚ ਸਿਰਫ ਜ਼ਰੂਰ ਗਤੀਵਿਧੀਆਂ ਨੂੰ ਹੀ ਛੋਟ ਦੱਤੀ ਹੈ। ਇਸ ਦੇ ਨਾਲ ਹੀ ਹੁਣ ਲੋਕਾਂ ਨੂੰ ਬਾਜਾਰ ਜਾਣ ਜਾਂ ਆਫਿਸ ਜਾਣ ਲਈ ਪਾਸ ਦੀ ਲੋੜ ਨਹੀਂ ਹੋਵੇਗੀ। ਸਕੂਲ, ਕਾਲਜ ਤੇ ਹੋਰ ਸਿੱਖਿਅਕ ਸੰਸਥਾਵਾਂ ਤੇ ਕੋਚਿੰਗ ਸੈਂਟਰ ਨਹੀਂ ਖੁੱਲ੍ਹਣਗੇ। ਹੋਟਲ, ਰੈਸਟੋਰੈਂਟ, ਸਿਨੇਮਾ ਹਾਲ ਸ਼ਾਪਿੰਗ ਕੰਪਲੈਕਸ, ਜਿਮਨੇਜੀਅਮ, ਸਵੀਮਿੰਗ ਪੂਲ, ਇੰਟਰਟੇਮੈਂਟ ਪਾਰਕ, ਥੀਏਟਰ, ਬਾਰ, ਅਸੈਂਬਲੀ ਹਾਲ ਨਹੀਂ ਖੁੱਲ੍ਹਣਗੇ. ਸਾਰੇ ਸਮਾਜਿਕ, ਰਾਜਨੀਤਕ, ਖੇਡ, ਮਨੋਰੰਜਨ, ਅਕਾਦਮਿਕ, ਧਾਰਮਿਕ ਸਮਾਰੋਹਾਂ ਤੇ ਭੀੜ ਭਾੜ ਵਾਲੇ ਪ੍ਰੋਗਰਾਮਾਂ ਦੇ ਆਯੋਜਨ ਨਹੀਂ ਹੋਣਗੇ। ਸ਼ਹਿਰੀ ਦੇ ਪੇਂਡੂ ਖੇਤਰਾਂ ਦੇ ਮੁੱਖ ਬਾਜਾਰਾਂ ਵਿਚ ਸਾਰੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੀਆਂ। ਸ਼ਹਿਰੀ ਦੇ ਪੇਂਡੂ ਖੇਤਰਾਂ ਵਿਚ ਸਾਰੇ ਤਰ੍ਹਾਂ ਦੇ ਨਿਰਮਾਣ ਕੰਮਾਂ ਨੂੰ ਛੋਟ, ਖੇਤੀ, ਬਾਗਵਾਨੀ, ਪਸ਼ੂਪਾਲਣ, ਵੈਟਰਨਰੀ ਸੇਵਾਵਾਂ ਉਤੇ ਕੋਈ ਰੋਕ ਨਹੀਂ। ਸੀਮਤ ਸਟਾਫ ਨਾਲ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫਤਰ ਖੁੱਲ੍ਹਣਗੇ।