Corona immune system: ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੇ ਵਿਸ਼ਵ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਤੋਂ ਪ੍ਰਭਾਵਿਤ ਲੋਕਾਂ ਦਾ ਅੰਕੜਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਫਿਲਹਾਲ ਕੋਰੋਨਾ ਵਾਇਰਸ ਦੇ ਰੋਕਥਾਮ ਅਤੇ ਇਲਾਜ ਲਈ ਕੋਈ ਅਜਿਹੀ ਦਵਾਈ ਜਾਂ ਵੈਕਸੀਨ ਤਿਆਰ ਨਹੀਂ ਹੋਈ। ਇਸ ਲਈ ਤੁਸੀਂ ਆਪਣੀ ਸਿਹਤ ਵੱਲ ਧਿਆਨ ਦਿਓ ਅਤੇ ਆਪਣੇ ਇਮਊਨ ਸਿਸਟਮ ਨੂੰ ਮਜਬੂਤ ਕਰੋ। ਅਜਿਹੇ ਵਿਚ ਅਸੀਂ ਤੁਹਾਨੂੰ ਕੁਝ ਐਂਟੀ ਵਾਇਰਲ ਫੂਡ ਬਾਰੇ ਦੱਸਾਂਗੇ ਜਿਨ੍ਹਾਂ ਦਾ ਸੇਵਨ ਕਰ ਤੁਸੀਂ ਆਪਣਾ ਇਮਿਊਨ ਸਿਸਟਮ ਮਜ਼ਬੂਤ ਕਰ ਸਕਦੇ ਹੋ। ਜਿਸ ਨਾਲ ਤੁਸੀਂ ਛੂਆ ਛੂਤ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ।
ਲੱਸਣ: ਇਸ ਵਿਚ ਏਲਿਸਿਨ ਪਾਇਆ ਜਾਂਦਾ ਹੈ, ਜਿਸ ਦੇ ਸੇਵਨ ਨਾਲ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮੱਰਥਾ ਵੱਧਦੀ ਹੈ। ਤੁਸੀਂ ਲੱਸਣ ਦੀਆਂ ਦੋ ਕਲੀਆਂ ਰੋਜ਼ਾਨਾ ਗਰਮ ਪਾਣੀ ਨਾਲ ਲਓ। ਤੁਸੀਂ ਚਾਹੋ ਤਾਂ ਲੱਸਣ ਦੀ ਕਲੀ ਦਾ ਸੁਪ ਬਣਾ ਕੇ ਵੀ ਪੀ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਤਮਾਮ ਤਰ੍ਹਾਂ ਦੇ ਵਾਇਰਲ ਇਨਫੈਕਸ਼ਨ ਤੋਂ ਬਚ ਸਕਦੇ ਹੋ।
ਦਹੀਂ: ਇਕ ਖੋਜ ਮੁਤਾਬਕ ਦਹੀਂ ਦੇ ਸੇਵਨ ਨਾਲ ਆਰਟੀਆਈਜ਼ ਦਾ ਪ੍ਰਭਾਵ ਘੱਟਣ ਲਗਦਾ ਹੈ। ਖਾਸ ਕਰਕੇ ਬੱਚਿਆਂ ਲਈ ਦਹੀਂ ਰਾਮਬਾਣ ਵਰਗੇ ਹਨ, ਜਿਨ੍ਹਾਂ ਦਾ ਇਮਊਨ ਸਿਸਟਮ ਬੇਹੱਦ ਕਮਜ਼ੋਰ ਹੁੰਦਾ ਹੈ। ਵੈਸੇ ਇਕ ਸਿਹਤਮੰਦ ਵਿਅਕਤੀ ਨੂੰ ਵੀ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਬਦਲਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਮਸ਼ਰੂਮ: ਸ਼ਿਟੇਕ ਮਸ਼ਰੂਮ, ਬੀਟਾ ਗਲੂਕਨਸ ਨਾਲ ਭਰਪੂਰ ਹੁੰਦਾ ਹੈ, ਇਸ ਨੂੰ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਨਾ ਸਿਰਫ ਤੁਹਾਡੇ ਇਮਊਨ ਸਿਸਟਮ ਨੂੰ ਮਜਬੂਤ ਕਰਦਾ ਹੈ ਬਲਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਤੁਸੀਂ ਚਾਹੋ ਤਾਂ ਸ਼ਿਟੇਕ ਮਸ਼ਰੂਮ ਨੂੰ ਨਾਰੀਅਲ ਤੇਲ ਵਿਚ ਪਕਾ ਵੀ ਖਾ ਸਕਦੇ ਹੋ।
ਦਾਲਚੀਨੀ: ਇਹ ਖੁਸ਼ਬੂਦਾਰ ਮਸਾਲਾ ਨਾ ਸਿਰਫ ਤੁਹਾਡੇ ਜ਼ਾਇਕੇ ਦਾ ਸਵਾਦ ਵਧਾਉਂਦਾ ਹੈ ਬਲਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵੀ ਕਰਦਾ ਹੈ। ਨਾਲ ਹੀ ਸਰੀਰ ਨੂੰ ਵਾਇਰਲ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ। ਟੂਰੋ ਕਾਲਜ ਨਿਊਯਾਰਕ ਦੀ ਇਕ ਖੋਜ ਵਿਚ ਖੁਲਾਸਾ ਹੋਇਆ ਹੈ ਕਿ ਦਾਲਚੀਨੀ ਵਿਚ ਐਂਟੀਵਾਇਰਲ ਗੁਣ ਪਾਏ ਜਾਂਦੇ ਹਨ। ਇਸ ਲਈ ਤੁਸੀਂ ਦਾਲਚੀਨੀ ਦਾ ਇਕ ਟੁਕੜਾ ਪਾਣੀ ਵਿਚ ਪਾ ਕੇ ਰਾਤ ਭਰ ਲਈ ਭਿਓਂ ਦਿਓ। ਅਗਲੀ ਸਵੇਰ ਇਸ ਪਾਣੀ ਦਾ ਸੇਵਨ ਕਰੋ। ਇਸ ਦੇ ਨਾਲ ਹੀ ਤੁਸੀਂ ਇਕ ਚੁਟਕੀ ਦਾਲਚੀਨ ਨੂੰ ਚਾਹ ਜਾਂ ਕੌਫੀ ਵਿਚ ਪਾ ਕੇ ਵੀ ਸਵਾਦ ਵਧਾ ਸਕਦਾ ਹੈ ਅਤੇ ਦਾਲਚੀਨੀ ਦਾ ਲਗਾਤਾਰ ਸੇਵਨ ਕਰ ਸਕਦੇ ਹੋ।
ਮੁਲੱਠੀ: ਚੀਨ ਵਿਚ ਵੱਡੀ ਮਾਤਰਾ ਵਿਚ ਇਸ ਦਾ ਇਸਤੇਮਾਲ ਪ੍ਰਾਚੀਨ ਔਸ਼ਧੀ ਦੇ ਰੂਪ ਵਿਚ ਕੀਤਾ ਜਾਂਦਾ ਹੈ। ਐਨਸੀਬੀਆਈ ਮੁਤਾਬਕ ਮੁਲੱਠੀ ਦੀ ਵਰਤੋਂ ਇਸ ਦੀ ਐਂਟੀਵਾਇਰਲ ਐਂਟੀ ਮਾਇਕਰੋਬੀਅਲ, ਐਂਟੀ ਇੰਫਲਾਮੈਟਰੀ, ਐਂਟੀ ਟਿਊਮਰੀ ਗੁਣਾਂ ਕਾਰਨ ਕੀਤੀ ਜਾਂਦੀ ਹੈ।