arvind kejriwal says: ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਦੋ ਮਹੀਨਿਆਂ ਦਾ ਜੋ ਦਿੱਲੀ ਸਰਕਾਰ ਨੂੰ ਤਾਲਾਬੰਦੀ ਦਾ ਸਮਾਂ ਮਿਲਿਆ ਹੈ, ਸਰਕਾਰ ਨੇ ਉਸ ਦੌਰਾਨ ਸਾਰੀਆਂ ਡਾਕਟਰੀ ਸਹੂਲਤਾਂ ਨੂੰ ਪੂਰਾ ਕਰ ਲਿਆ ਹੈ। ਅਸੀਂ ਇੰਨੇ ਤਿਆਰ ਹਾਂ ਕਿ ਇਕੱਠੇ ਮਿਲ ਕੇ ਦਿੱਲੀ ਵਿੱਚ 50 ਹਜ਼ਾਰ ਸਰਗਰਮ (ਐਕਟਿਵ) ਮਰੀਜ਼ਾਂ ਨੂੰ ਸੰਭਾਲਿਆ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਆਰਥਿਕ ਪੈਕੇਜ ਤੋਂ ਦਿੱਲੀ ਨੂੰ ਕੁੱਝ ਵੀ ਨਹੀਂ ਮਿਲਿਆ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਦੋ ਮਹੀਨੇ ਪਹਿਲਾਂ ਤਾਲਾਬੰਦੀ ਸ਼ੁਰੂ ਹੋਈ ਸੀ, ਉਦੋਂ ਦਿੱਲੀ ਸਰਕਾਰ ਕੋਲ ਨਾ ਤਾਂ ਟੈਸਟਿੰਗ ਕਿੱਟ ਸੀ, ਨਾ ਹੀ ਪੀਪੀਈ ਕਿੱਟ, ਅਤੇ ਨਾ ਹੀ ਇਹ ਫੈਸਲਾ ਕਰਨ ਦਾ ਕੋਈ ਮਾਪਦੰਡ ਸੀ ਕਿ ਜੋ ਪੀਪੀਈ ਕਿੱਟਾਂ ਮਿਲ ਰਹੀਆਂ ਹਨ ਉਹ ਠੀਕ ਹਨ ਜਾਂ ਨਹੀਂ ਨਹੀਂ। ਦਿੱਲੀ ਦੀ ਸਥਿਤੀ ਉਸ ਵੇਲੇ ਵਿਗੜ ਗਈ ਜਦੋਂ 1011 ਮਾਮਲੇ ਮਰਕਜ ਨਾਲ ਸਬੰਧਿਤ ਸਨ ਅਤੇ 900 ਤੋਂ ਵੱਧ ਮਾਮਲੇ ਹੋਰ ਕਿਤੇ ਨਾਲ ਸਬੰਧਿਤ ਸਨ। ਹਾਲਾਂਕਿ, ਦਿੱਲੀ ਸਰਕਾਰ ਨੇ ਇਸ ‘ਤੇ ਤੁਰੰਤ ਕਾਰਵਾਈ ਕੀਤੀ ਅਤੇ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਇੰਨੇ ਵੱਡੇ ਐਕਸਪੋਜਰ ਦੇ ਬਾਵਜੂਦ, ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ।