Disappeared poster of : ਪਠਾਨਕੋਟ ਵਿਚ ਅੱਜ ਲੋਕਾਂ ਨੇ ਇਕ ਵੱਖਰੇ ਹੀ ਅੰਦਾਜ਼ ਵਿਚ ਆਪਣੇ ਜਿਲੇ ਦੇ ਸਾਂਸਦ ਸੰਨੀ ਦਿਉਲ ਦੇ ਖਿਲਾਫ ਰੋਸ ਪ੍ਰਗਟ ਕੀਤਾ ਹੈ। ਸੁਜਾਨਪੁਰ ਵਿਚ ਜੰਮੂ ਨੈਸ਼ਨਲ ਹਾਈਵੇ ਉਤੇ ਲੋਕ ਸੰਨੀ ਦਿਉਲ ਨੂੰ ਲੱਭਦੇ ਹੋਏ ਨਜ਼ਰ ਆਏ। ਗੁਰਦਾਸਪੁਰ ਨੂੰ ਜਾਣ ਵਾਲੇ ਵਾਹਨਾਂ ਜਿਵੇ ਮੋਟਰਸਾਈਕਲ, ਕਾਰ ਅਤੇ ਟਰੱਕਾਂ ਨੂੰ ਰੋਕ ਕੇ ਇਹ ਕਹਿੰਦੇ ਹਨ ਕਿ ਕਿਤੇ ਉਨ੍ਹਾਂ ਨੇ ਸਾਡਾ ਸੰਸਦ ਸੰਨੀ ਦਿਉਲ ਨੂੰ ਦੇਖਿਆ ਹੈ। ਇਨ੍ਹਾਂ ਲੋਕਾਂ ਦੇ ਹੱਥਾ ਵਿਚ ਸੰਨੀ ਦਿਉਲ ਗੁੰਮਸ਼ੁਦਗੀ ਦੇ ਪੋਸਟਰ ਫੜੇ ਹੋਏ ਸਨ। ਇਸ ਤੋਂ ਇਲਾਵਾ ਲੋਕਾਂ ਨੇ ਸੰਨੀ ਦਿਉਲ ਦੀ ਗੁੰਮਸ਼ੁਦਗੀ ਦੇ ਪੋਸਟਰ ਵਿਚ ਕੰਧਾ ਉੱਤੇ ਚਿਪਕਾ ਦਿੱਤੇ ਹਨ।
ਲੋਕਾਂ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਰਗੀ ਮਹਾਂਮਾਰੀ ਫੈਲੀ ਹੋਈ ਹੈ ਲੋਕ ਭੁੱਖ ਨਾ ਮਰ ਰਹੇ ਹਨਪਰ ਉਨ੍ਹਾਂ ਦੇ ਨੇਤਾ ਨੇ ਕੋਈ ਰਾਸ਼ਨ ਜਾ ਰਾਹਤ ਦੇਣ ਲਈ ਕੋਈ ਉਪਰਾਲਾ ਨਹੀ ਕੀਤਾ ਹੈ। ਲੋਕਾਂ ਨੇ ਕਿਹਾ ਕਿ ਸਾਡੇ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਜੀ ਹੈ, ਜੋ ਲੋਕਾਂ ਨੂੰ ਰਾਸ਼ਨ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਹਨ। ਸਥਾਨਕ ਕਾਂਗਰਸ ਵਰਕਰਾਂ ਨੇ ਇਲਜਾਮ ਲਗਾਏ ਹਨ ਕਿ ਹਲਕੇ ਦਾ ਸੰਸਦ ਗੁੰਮ ਗਿਆ ਹੈ ਉਹ ਕੋਰੋਨਾ ਦੌਰਾਨ ਉਸ ਨੇ ਹਲਕੇ ਦੇ ਲੋਕਾਂ ਦੀ ਕੋਈ ਮਦਦ ਨਹੀ ਕੀਤੀ ਹੈ।