Hostel owner takes 9 : ਅੰਮ੍ਰਿਤਸਰ ਵਿਖੇ ਲੌਕਡਾਊਨ ਦੌਰਾਨ ਹੋਸਟਲ ਦਾ ਕਿਰਾਇਆ ਨਾ ਮਿਲਣ ‘ਤੇ ਹੋਸਟਲ ਮਾਲਕ ਨੇ ਨਾਗਾਲੈਂਡ ਦੀਆਂ 9 ਕੁੜੀਆਂ ਨੂੰ ਕਾਫੀ ਦਿਨਾਂ ਤਕ ਬੰਦੀ ਬਣਾ ਕੇ ਰੱਖਿਆ। ਗੁਆਂਢੀਆਂ ਦੀ ਸੂਚਨਾ ‘ਤੇ ਪੁਲਿਸ ਨੇ ਤਾਲਾ ਖੋਲ੍ਹਿਆ। ਗਾਰਡਨ ਕਾਲੋਨੀ ਵਿਚ ਸਥਿਤ ਇਸ ਹੋਸਟਲ ਦੇ ਮਾਲਕ ਨੇ ਕਿਰਾਇਆ ਨਾ ਮਿਲਣ ‘ਤੇ ਮੁੱਖ ਗੇਟ ‘ਤੇ ਤਾਲਾ ਲਗਾ ਦਿੱਤਾ ਸੀ। ਇਹ ਜਾਣਕਾਰੀ ਮੋਹਕਮਪੁਰਾ ਦੇ ਇੰਚਾਰਜ ਮਨਜੀਤ ਨੇ ਦਿੱਤੀ।
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜਦੋਂ ਉਹ ਉਥੇ ਪੁੱਜੇ ਤਾਂ ਹੋਸਟਲ ਦੇ ਕਮਰੇ ਨੂੰ ਤਾਲਾ ਲੱਗਾ ਹੋਇਆ ਸੀ। ਉਨ੍ਹਾਂ ਨੇ ਮਕਾਨ ਮਾਲਕ ਦਾ ਨੰਬਰ ਲੈ ਕੇ ਉਸ ਨਾਲ ਗੱਲਬਾਤ ਕੀਤੀ। ਜਦੋਂ ਮਕਾਨ ਮਾਲਕ ਕਾਫੀ ਦੇਰ ਤਕ ਨਹੀਂ ਪਹੁੰਚਿਆ ਤਾਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ। ਗੁਆਂਢੀਆਂ ਨੇ ਦੱਸਿਆ ਕਿ ਉਹ 6 ਮਹੀਨੇ ਤੋਂ ਇਸ ਹੋਸਟਲ ਵਿਚ ਰਹਿ ਰਹੀ ਹੈ। ਹੋਸਟਲ ਵਿਚ ਰਿਸੈਪਸ਼ਨ ਅਤੇ ਸਪਾਅ ਵਿਚ ਨੌਕਰੀ ਕਰਦੀ ਹੈ। ਲੌਕਡਾਊਨ ਕਾਰਨ ਉਸ ਨੂੰ ਤਨਖਾਹ ਨਹੀਂ ਮਿਲੀ ਜਿਸ ਕਰਕੇ ਉਹ ਹੋਸਟਲ ਦਾ ਕਿਰਾਇਆ ਨਹੀਂ ਦੇ ਸਕੀਆਂ। ਹੋਸਟਲ ਮਾਲਕ ਆਇਆ ਤੇ ਉਸ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਕਿਰਾਇਆ ਨਾ ਦਿੱਤਾ ਤਾਂ ਉਹ ਹੋਸਟਲਦੀ ਬਿਜਲੀ ਪਾਣੀ ਕੱਟ ਦੇਵੇਗਾ ਤੇ ਬਾਹਰੋਂ ਤਾਲਾ ਲਗਾ ਦੇਵੇਗਾ। ਲੜਕੀਆਂ ਨੇ ਇਹ ਵੀ ਦੱਸਿਆ ਕਿ ਗੁਆਂਢੀਆਂ ਨੇ ਉਨ੍ਹਾਂ ਨੂੰ ਖਾਣਾ ਦਿੱਤਾ।
ਥਾਣਾ ਮੁਖੀ ਨੇ ਦੱਸਿਆ ਕਿ ਕਿਰਾਇਆ ਨਾ ਮਿਲਣ ਕਾਰਨ ਹੋਸਟਲ ਦੇ ਮਾਲਕ ਨੇ ਨਾਗਾਲੈਂਡ ਦੀਆਂ 9 ਕੁੜੀਆਂ ਨੂੰ ਬੰਦੀ ਬਣਾ ਲਿਆ। ਹੋਟਲ ਦੇ ਮਾਲਕ ਨੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਲੜਕੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਪਾਏ ਜਾਣ ‘ਤੇ ਹੋਸਟਲ ਮਾਲਕ ਤੇ ਹੋਟਲ ਦੇ ਮਾਲਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।