International Tea Day 2020: ਸਿਹਤਮੰਦ ਰਹਿਣ ਲਈ ਲੋਕਾਂ ‘ਚ ਗ੍ਰੀਨ ਅਤੇ ਬਲੈਕ ਟੀ ਵਰਗੀਆਂ ਹਰਬਲ ਚਾਹ ਪੀਣ ਦਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ। ਹਾਲਾਂਕਿ ਅੱਜ ਕੱਲ ਮਾਰਕੀਟ ‘ਚ ਬਹੁਤ ਸਾਰੀਆਂ ਵਧੀਆ ਹਰਬਲ ਟੀ ਮਿਲ ਜਾਂਦੀਆਂ ਹਨ, ਜੋ ਤੁਹਾਨੂੰ ਸਿਹਤਮੰਦ ਬਣਾਈ ਰੱਖਣ ਦੇ ਨਾਲ ਕੈਂਸਰ, ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਉਂਦੀਆਂ ਹਨ। ਤਾਂ ਆਓ ਅਸੀਂ ਤੁਹਾਨੂੰ ਅਜਿਹੀਆਂ 10 ਚਾਹਾਂ ਬਾਰੇ ਦੱਸਦੇ ਹਾਂ ਜੋ ਤੁਹਾਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਤੁਹਾਨੂੰ ਬੀਮਾਰੀਆਂ ਤੋਂ ਵੀ ਦੂਰ ਰੱਖਣਗੀਆਂ।
ਨੀਲੀ ਚਾਹ: ਨੀਲੀ ਚਾਹ ਬਣਾਉਣ ਲਈ ਪੈਨ ‘ਚ 1 ਕੱਪ ਪਾਣੀ ਨੂੰ ਗੁਣਗੁਣਾ ਕਰ ਲਓ। ਫਿਰ ਇਸ ‘ਚ 4-5 ਅਪਰਾਜਿਤਾ ਫੁੱਲ ਪਾ ਕੇ ਚੰਗੀ ਤਰ੍ਹਾਂ ਉਬਾਲੋ। ਹੁਣ ਇਸ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਜੇ ਤੁਸੀਂ ਚਾਹੋ ਹੋ ਇਸ ਨੂੰ ਸਿੰਪਲ ਵੀ ਪੀ ਸਕਦੇ ਹੋ। Blue butterfly ਯਾਨਿ ਕਿ ਨੀਲੀ ਚਾਹ ਸ਼ੂਗਰ ਤੋਂ ਲੈ ਕੇ ਕੈਂਸਰ ਤੋਂ ਬਚਾਅ ਕਰਦੀ ਹੈ।
ਕੇਲੇ ਵਾਲੀ ਚਾਹ: ਭਾਰ ਘਟਾਉਣ ਲਈ ਤੁਸੀਂ ਕੇਲੇ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ 1,1 / 4 ਕੱਪ ਪਾਣੀ ‘ਚ ਇੱਕ ਕੇਲਾ 5-10 ਮਿੰਟ ਲਈ ਪਕਾਓ। ਫਿਰ ਇਸ ‘ਚ ਦਾਲਚੀਨੀ ਜਾਂ ਸ਼ਹਿਦ ਮਿਲਾ ਕੇ ਪੀਓ। ਜੇ ਤੁਸੀਂ ਚਾਹੋ ਤਾਂ ਇਸ ਨੂੰ ਛਿਲਕਿਆਂ ਸਮੇਤ ਵੀ ਪਕਾ ਸਕਦੇ ਹੋ। ਸਵੇਰੇ ਖਾਲੀ ਪੇਟ ਇਸ ਨੂੰ ਪੀਓ।
ਤੁਲਸੀ ਵਾਲੀ ਚਾਹ: ਇਹ ਚਾਹ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਇਕ ਕੱਪ ਪਾਣੀ ਵਿਚ 5-6 ਤੁਲਸੀ ਦੇ ਪੱਤੇ, ਇਲਾਇਚੀ ਅਤੇ ਅਦਰਕ ਮਿਲਾ ਕੇ 3 ਮਿੰਟ ਲਈ ਉਬਾਲੋ। ਇਸ ਨੂੰ ਛਾਣਕੇ ਇਕ ਗਿਲਾਸ ‘ਚ ਪਾਓ ਅਤੇ ਫਿਰ ਇਸ ‘ਚ 1 ਚੱਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ।
ਨਿੰਬੂ ਵਾਲੀ ਚਾਹ: 1 ਕੱਪ ਪਾਣੀ ‘ਚ ½ ਚੱਮਚ ਚਾਹਪੱਤੀ, ਅਦਰਕ ਦੇ ਟੁਕੜੇ, ਪੁਦੀਨੇ ਦੀਆਂ ਪੱਤੀਆਂ ਉਬਾਲੋ। ਇਸ ‘ਚ 1/4 ਨਿੰਬੂ ਦਾ ਰਸ, 1 ਚਮਚ ਸ਼ਹਿਦ ਜਾਂ ਚੀਨੀ ਮਿਲਾਕੇ ਪੀਓ। ਤੁਸੀਂ ਇਸ ਦਾ ਸੇਵਨ ਦਿਨ ਵਿਚ 2-3 ਵਾਰ ਕਰ ਸਕਦੇ ਹੋ। ਇਹ ਚਾਹ ਨਾੜੀਆਂ ‘ਚ ਖੂਨ ਦੇ ਗਤਲੇ ਬਣਨ ਤੋਂ ਰੋਕਦੀ ਹੈ, ਜਿਸ ਨਾਲ ਦਿਲ ਦੇ ਦੌਰੇ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਗੁੜਹਲ ਦੀ ਚਾਹ: 1/2 ਕੱਪ ਪਾਣੀ ‘ਚ ਗੁੜਹਲ ਦੇ ਫੁੱਲ ਨੂੰ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ‘ਚ ਸ਼ਹਿਦ, 1 ਚੁਟਕੀ ਕਾਲਾ ਨਮਕ ਅਤੇ 1 ਚੁਟਕੀ ਕਾਲੀ ਮਿਰਚ ਪਾ ਕੇ ਪੀਓ। ਇਸ ਚਾਹ ਦਾ ਪ੍ਰਭਾਵ ਥੋੜ੍ਹਾ ਗਰਮ ਹੈ, ਇਸ ਲਈ ਸਰਦੀਆਂ ‘ਚ ਇਸ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਰਹੇਗਾ।
ਸੇਬ ਦੀ ਚਾਹ: 2 ਕੱਪ ਪਾਣੀ ‘ਚ ਸੇਬ ਨੂੰ ਕੱਟ ਕੇ 10 ਮਿੰਟ ਲਈ ਉਬਾਲੋ। ਇਸ ‘ਚ ਚਾਹਪੱਤੀ, ਲੌਂਗ ਅਤੇ ਦਾਲਚੀਨੀ ਪਾ ਕੇ 2-3 ਮਿੰਟ ਲਈ ਉਬਾਲੋ। ਫਿਰ ਇਸ ਨੂੰ ਛਾਣਕੇ ਠੰਡਾ ਹੋਣ ਦਿਓ ਅਤੇ ਫਿਰ ਇਸ ‘ਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਮੁਹਾਸੇ, pimples ਅਤੇ ਡਾਰਕ ਸਰਕਲ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਸਕਿਨ ਗਲੋਂ ਕਰਦੀ ਹੈ।
ਲਸਣ ਵਾਲੀ ਚਾਹ: 1 ਗਲਾਸ ਪਾਣੀ ‘ਚ ਅਦਰਕ ਅਤੇ ਲਸਣ ਮਿਲਾ ਕੇ 15-20 ਮਿੰਟ ਲਈ ਪਕਾਉ। ਫਿਰ ਇਸ ਨੂੰ 10 ਮਿੰਟ ਲਈ ਠੰਡਾ ਹੋਣ ਦਿਓ। ਹੁਣ ਇਸ ਨੂੰ ਛਾਣਕੇ ਇਸ ‘ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ। ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰਨ ਨਾਲ ਨਾ ਸਿਰਫ ਜੋੜਾਂ ਦੇ ਦਰਦ ਦੀ ਸਮੱਸਿਆ ਦੂਰ ਹੋਵੇਗੀ, ਬਲਕਿ ਇਹ ਕੋਲੇਸਟ੍ਰੋਲ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ‘ਚ ਰੱਖੇਗਾ।
ਪੁਦੀਨੇ ਵਾਲੀ ਚਾਹ: ਪੁਦੀਨੇ ਦੇ ਪੱਤਿਆਂ ਨੂੰ 1 ਕੱਪ ਪਾਣੀ ‘ਚ 5 ਮਿੰਟ ਲਈ ਉਬਾਲੋ। ਫਿਰ ਇਸ ਨੂੰ ਛਾਣਕੇ ਇਸ ‘ਚ natural sweets ਜਾਂ ਸ਼ਹਿਦ ਮਿਲਾਕੇ ਪੀਓ। ਇਹ ਨਾ ਸਿਰਫ ਭਾਰ ਘਟਾਉਣ ‘ਚ ਮਦਦ ਕਰੇਗੀ, ਬਲਕਿ ਇਹ ਚਾਹ ਬੀਮਾਰੀਆਂ ਨੂੰ ਵੀ ਦੂਰ ਰੱਖੇਗੀ।
ਕਸ਼ਮੀਰੀ ਚਾਹ: ਨੂਨ-ਟੀ ਪਾਣੀ, ਕੇਸਰ, ਚੀਨੀ, ਕਾਹਵਾ ਪੱਤੇ, ਬਾਰੀਕ ਪੀਸੇ ਬਦਾਮ ਅਤੇ ਦਾਲਚੀਨੀ ਨੂੰ 1 ਕੱਪ ਪਾਣੀ ‘ਚ ਉਬਾਲੋ। ਫਿਰ ਚਾਹ ਨੂੰ ਛਾਣ ਕੇ ਇਸ ‘ਚ ਬਦਾਮ ਪਾਊਡਰ ਮਿਲਾਕੇ ਪੀਓ। ਇਸ ਕਸ਼ਮੀਰੀ ਚਾਹ ਦਾ ਸੇਵਨ ਤੁਹਾਨੂੰ ਨਾ ਸਿਰਫ ਸਰਦੀ-ਖਾਂਸੀ ਤੋਂ ਬਚਾਏਗੀ, ਬਲਕਿ ਇਸ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਵੀ ਠੀਕ ਰਹੇਗਾ।
ਚੁਕੰਦਰ ਵਾਲੀ ਚਾਹ: 2 ਕੱਪ ਪਾਣੀ ‘ਚ ਛਿੱਲੇ ਹੋਏ ਚੁਕੰਦਰ, ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਉਬਾਲੋ। ਫਿਰ ਇਸ ਨੂੰ ਛਾਣ ਕੇ ਠੰਡਾ ਹੋਣ ‘ਤੇ ਪੀਓ। ਇਹ ਚਾਹ ਗਰਭਵਤੀ ਔਰਤਾਂ ਲਈ ਬਹੁਤ ਫਾਇਦੇਮੰਦ ਹੈ। ਨਾਲ ਹੀ ਇਸ ਦੇ ਸੇਵਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।