COVID-19 cases India surge: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 5789 ਨਵੇਂ ਮਰੀਜ਼ ਸਾਹਮਣੇ ਆਏ ਹਨ ਤੇ 3002 ਠੀਕ ਹੋ ਗਏ ਹਨ, ਜਦਕਿ 132 ਵਿਅਕਤੀਆਂ ਦੀ ਮੌਤ ਵੀ ਹੋ ਗਈ ਹੈ। ਇਸਦੇ ਬਾਅਦ ਭਾਰਤ ਵਿੱਚ ਹੁਣ ਇਸ ਵਾਇਰਸ ਕਾਰਨ ਪੀੜਤ ਕੁੱਲ ਮਰੀਜ਼ਾਂ ਦੀ ਗਿਣਤੀ 112359 ਹੋ ਗਈ ਹੈ। ਇਸ ਦੇ ਨਾਲ ਹੀ 45300 ਲੋਕ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ । ਹੁਣ ਤੱਕ 3435 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ।
ਦੇਸ਼ ਚ ਕੁੱਲ ਸਰਗਰਮ ਮਾਮਲੇ 63,624 ਹਨ । ਇਸ ਤੋਂ ਇਕ ਦਿਨ ਪਹਿਲਾਂ 5611 ਨਵੇਂ ਮਾਮਲੇ ਸਾਹਮਣੇ ਆਏ ਸਨ । ਦੇਸ਼ ਵਿਚ ਇਸ ਵਾਇਰਸ ਨਾਲ ਪਿਛਲੇ 24 ਘੰਟਿਆਂ ਵਿਚ 132 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 3435 ਹੋ ਗਈ ਹੈ । ਵਾਇਰਸ ਦੇ ਵੱਧਦੇ ਮਾਮਲਿਆਂ ਦਰਮਿਆਨ ਇਸ ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਚ ਵੀ ਇਜਾਫਾ ਹੋ ਰਿਹਾ ਹੈ। ਜਿਸ ਵਿੱਚ ਸਿਹਤਮੰਦ ਹੋਏ ਲੋਕਾਂ ਦੀ ਕੁੱਲ ਗਿਣਤੀ 45,300 ਹੋ ਗਈ ਹੈ।
ਦੇਸ਼ ਵਿੱਚ ਕੋਰੋਨਾ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਮਹਾਂਰਾਸ਼ਟਰ ਵਿੱਚ ਦੇਸ਼ ਦੇ ਇੱਕ ਤਿਹਾਈ ਮਾਮਲਿਆਂ ਦਾ ਹਿੱਸਾ ਸਾਹਮਣੇ ਆਇਆ ਹੈ । ਮਹਾਂਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ 2161 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੇ ਕੁੱਲ ਪੀੜਤਾਂ ਦੀ ਗਿਣਤੀ 39,297 ਹੋ ਗਈ ਹੈ ਅਤੇ ਕੁੱਲ 1390 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 10,318 ਲੋਕ ਇਸ ਵਾਇਰਸ ਤੋਂ ਠੀਕ ਵੀ ਹੋਏ ਹਨ । ਇਸ ਤੋਂ ਬਾਅਦ ਗੁਜਰਾਤ ਵਿਚ 12539 ਮਾਮਲੇ ਭਏ ਤਾਮਿਲਨਾਡੂ ਵਿੱਚ 13191 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦਿੱਲੀ ਵਿੱਚ ਵੀ ਮਰੀਜ਼ਾਂ ਦਾ ਅੰਕੜਾ 11 ਹਜ਼ਾਰ ਨੂੰ ਪਾਰ ਕਰ ਗਿਆ ਹੈ। ਜਿਥੇ ਹੁਣ ਤੱਕ 147 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਮੰਤਰਾਲੇ ਅਨੁਸਾਰ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 1390, ਗੁਜਰਾਤ ਵਿੱਚ 749, ਮੱਧ ਪ੍ਰਦੇਸ਼ ਵਿੱਚ 267, ਪੱਛਮੀ ਬੰਗਾਲ ਵਿੱਚ 253, ਰਾਜਸਥਾਨ ਵਿੱਚ 147, ਉੱਤਰ ਪ੍ਰਦੇਸ਼ ਵਿੱਚ 127, ਆਂਧਰਾ ਪ੍ਰਦੇਸ਼ ਵਿੱਚ 53, ਤਾਮਿਲਨਾਡੂ ਵਿੱਚ 87, ਤੇਲੰਗਾਨਾ ਵਿੱਚ 40 , ਕਰਨਾਟਕ ਵਿਚ 41, ਪੰਜਾਬ ਵਿੱਚ 38, ਜੰਮੂ ਅਤੇ ਕਸ਼ਮੀਰ ਵਿੱਚ 18, ਹਰਿਆਣਾ ਵਿੱਚ 14, ਬਿਹਾਰ ਵਿੱਚ 10, ਕੇਰਲ ਵਿੱਚ 4, ਝਾਰਖੰਡ ਵਿੱਚ 3, ਓਡੀਸ਼ਾ ਵਿੱਚ 6, ਚੰਡੀਗੜ੍ਹ ਵਿੱਚ 3, ਹਿਮਾਚਲ ਪ੍ਰਦੇਸ਼ ਵਿੱਚ 3, ਅਸਾਮ ਵਿੱਚ 4 ਅਤੇ ਮੇਘਾਲਿਆ ਵਿੱਚ ਇੱਕ ਮੌਤ ਹੋਈ ਹੈ।