Vitamin C foods: ਕੋਰੋਨਾ ਵਾਇਰਸ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ੋਰ ਇਮਿਊਨਿਟੀ ਵਧਾਉਣ ‘ਤੇ ਦਿੱਤਾ ਜਾ ਰਿਹਾ ਹੈ। ਇਹ ਇਸ ਲਈ ਹੈ ਕਿਉਂਕਿ ਕਮਜ਼ੋਰ ਇਮਿਊਨ ਸਿਸਟਮ ਜਾਂ ਬਿਮਾਰ ਲੋਕ ਵਾਇਰਸ ਨਾਲ ਲੜ ਨਹੀਂ ਪਾਉਂਦੇ ਅਤੇ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਇਮਿਊਨਿਟੀ ਵਧਾਉਣ ਲਈ ਸਿਹਤਮੰਦ ਖੁਰਾਕ ਦੇ ਨਾਲ ਕਸਰਤ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਮਿਊਨ ਸਿਸਟਮ ਨੂੰ ਵਧਾਉਣ ਲਈ ਵਿਟਾਮਿਨ ਸੀ ਲੈਣਾ ਵੀ ਬਹੁਤ ਜ਼ਰੂਰੀ ਹੈ। ਵਿਟਾਮਿਨ ਸੀ ਇਕ ਐਸਕੋਰਬਿਕ ਐਸਿਡ ਹੁੰਦਾ ਹੈ ਜੋ ਸਰੀਰ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਸਹਾਇਤਾ ਕਰਦਾ ਹੈ। ਫਲਾਂ ਅਤੇ ਸਬਜ਼ੀਆਂ ਤੋਂ ਇਲਾਵਾ ਤੁਸੀਂ ਵਿਟਾਮਿਨ ਸੀ ਦੀ ਘਾਟ ਨੂੰ ਪੂਰਾ ਕਰਨ ਲਈ ਸਪਲੀਮੈਂਟ ਵੀ ਲੈ ਸਕਦੇ ਹੋ। ਜੇ ਤੁਸੀਂ ਭੋਜਨ ਨਾਲ ਇਸ ਦੀ ਘਾਟ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੋ ਤਾਂ ਇਸ ਲਈ ਕੈਪਸੂਲ ਵੀ ਬਾਜ਼ਾਰ ਵਿਚ ਉਪਲਬਧ ਹਨ।
ਕੈਪਸੂਲ ਲੈਣ ਦੀ ਲੋੜ ਕਦੋਂ ਹੈ: ਰਾਸ਼ਟਰੀ ਸਿਹਤ ਸੰਸਥਾ (ਐਨਆਈਐਚ) ਦੇ ਅਨੁਸਾਰ ਜੇ ਤੁਸੀਂ ਜ਼ਿਆਦਾ ਫਲ ਅਤੇ ਸਬਜ਼ੀਆਂ ਨਹੀਂ ਲੈ ਰਹੇ ਤਾਂ ਤੁਸੀਂ ਵਿਟਾਮਿਨ ਸੀ ਸਪਲੀਮੈਂਟ ਜਾਂ ਕੈਪਸੂਲ ਲੈ ਸਕਦੇ ਹੋ। ਤੁਸੀਂ ਆਪਣੀ ਖੁਰਾਕ ਵਿਚ 500 ਮਿਲੀਗ੍ਰਾਮ ਟੈਬਲੇਟ ਸ਼ਾਮਲ ਕਰ ਸਕਦੇ ਹੋ ਕੋਈ ਨੁਕਸਾਨ ਨਹੀਂ ਹੋਏਗਾ। ਇਸ ਦੇ ਨਾਲ ਹੀ ਵਿਟਾਮਿਨ ਸੀ 2,000mg ਦੀ ਗੋਲੀ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਲਾਂਕਿ ਵਿਟਾਮਿਨ ਸੀ ਕੈਪਸੂਲ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।
ਵਿਟਾਮਿਨ ਸੀ ਦਾ ਸੇਵਨ: ਸਿਹਤਮੰਦ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਹੀ ਮਾਤਰਾ ‘ਚ ਲਓ ਅਤੇ ਸਹੀ ਸਮੇਂ ਤੇ ਲਓ। ਛੋਟੇ ਬੱਚਿਆਂ ਲਈ 40-45mg, 14 ਤੋਂ 18 ਸਾਲ ਬੱਚਿਆਂ ਨੂੰ 75mg ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ 90mg ਵਿਟਾਮਿਨ C ਖਾਣਾ ਚਾਹੀਦਾ ਹੈ। ਦੂਜੇ ਪਾਸੇ ਜੇ ਤੁਸੀਂ ਗਰਭਵਤੀ ਹੋ ਤਾਂ ਤੁਹਾਨੂੰ 85mg ਅਤੇ ਜਿਹੜੀਆਂ ਔਰਤਾਂ ਸਤਪਾਨ ਕਰਨ ਵਾਲੀਆਂ ਉਨ੍ਹਾਂ ਨੂੰ 120mg ਵਿਟਾਮਿਨ C ਲੈਣਾ ਚਾਹੀਦਾ ਹੈ।
ਵਿਟਾਮਿਨ ‘ਸੀ’ ਦੀ ਘਾਟ ਦੇ ਲੱਛਣ
- ਜੁਆਇੰਟ ਅਤੇ ਮਾਸਪੇਸ਼ੀਆਂ ‘ਚ ਦਰਦ
- ਸਕਿਨ ‘ਤੇ ਛੋਟੇ ਲਾਲ-ਨੀਲੇ ਚਟਾਕ
- ਥਕਾਵਟ, ਕਮਜ਼ੋਰੀ ਅਤੇ ਬੁਖਾਰ
- ਮਸੂੜਿਆਂ ਵਿਚੋਂ ਅਚਾਨਕ ਖੂਨ ਵਗਣਾ
- ਮਸੂੜਿਆਂ ਵਿਚ ਸੋਜ
- ਅਚਾਨਕ ਭਾਰ ਘਟਣਾ
- ਵਾਰ-ਵਾਰ ਜ਼ੁਕਾਮ ਜਾਂ ਇੰਫੈਕਸ਼ਨ
- ਸਾਹ ਚੜ੍ਹਨਾ
- ਪਾਚਨ ਸਮੱਸਿਆਵਾਂ
ਵਿਟਾਮਿਨ ਸੀ ਨਾਲ ਭਰਪੂਰ ਖੁਰਾਕ: ਖੱਟੇ ਰੱਸੇਦਾਰ ਫ਼ਲ ਜਿਵੇਂ ਆਂਵਲਾ, ਨਾਰੰਗੀ, ਨਿੰਬੂ, ਸੰਤਰਾ, ਬੇਰ, ਕਟਹਲ, ਪੁਦੀਨਾ, ਅੰਗੂਰ, ਟਮਾਟਰ, ਅਮਰੂਦ, ਸੇਬ, ਦੁੱਧ, ਚੁਕੰਦਰ, ਅਮਰੰਤ ਅਤੇ ਪਾਲਕ ਵਿਟਾਮਿਨ ਸੀ ਦੇ ਚੰਗੇ ਸਰੋਤ ਹਨ। ਇਸ ਤੋਂ ਇਲਾਵਾ ਦਾਲਾਂ ਵਿੱਚ ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ। ਵਿਟਾਮਿਨ ਕੇ ਚਰਬੀ ਵਿਚ ਘੁਲਣਸ਼ੀਲ ਹੁੰਦਾ ਹੈ ਇਸ ਦੀ ਘਾਟ ਖੂਨ ਦੇ ਜੰਮਣ ਨੂੰ ਰੋਕਦੀ ਹੈ। ਇਸ ਦੇ ਸਰੋਤ ਹਰੀ ਸਬਜ਼ੀਆਂ, ਅੰਕੁਰਿਤ ਛੋਲੇ ਅਤੇ ਫਲ ਹਨ।
ਵਿਟਾਮਿਨ ਸੀ ਵੀ ਨੁਕਸਾਨ ਪਹੁੰਚਾ ਸਕਦਾ ਹੈ: ਹਾਲਾਂਕਿ ਹਰ ਚੀਜ਼ ਦਾ ਇੱਕ ਫਾਇਦਾ ਹੁੰਦਾ ਹੈ ਇਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਇਸੇ ਤਰ੍ਹਾਂ ਜੇ ਵਿਟਾਮਿਨ ਸੀ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਪੇਟ ਵਿਚ ਜਲਣ ਅਤੇ ਪੱਥਰ ਦੀ ਸਮੱਸਿਆ ਹੋ ਸਕਦੀ ਹੈ। ਸਿਰਫ ਇਹ ਹੀ ਨਹੀਂ ਵਿਟਾਮਿਨ ਸੀ ਦੇ ਉੱਚ ਪੱਧਰਾਂ ਨਾਲ ਸਰੀਰ ਦੇ ਟਿਸ਼ੂਆਂ ਦਾ ਨੁਕਸਾਨ ਹੋ ਸਕਦਾ ਹੈ, ਇਸ ਲਈ ਪਹਿਲਾਂ ਡਾਕਟਰ ਨਾਲ ਗੱਲ ਕਰੋ।