Breast Cancer symptoms: ਇਸ ਸਮੇਂ ਬ੍ਰੈਸਟ ਕੈਂਸਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕੁਝ ਸਾਲਾਂ ਵਿੱਚ 25 ਤੋਂ 40 ਸਾਲ ਦੀ ਉਮਰ ਦੀਆਂ ਜ਼ਿਆਦਾਤਰ ਮਹਿਲਾਵਾਂ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ। ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕਤਾ ਨਹੀਂ ਹੈ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ 60 ਪ੍ਰਤੀਸ਼ਤ ਮਰੀਜ਼ ਇਹ ਨਹੀਂ ਜਾਣਦੇ ਕਿ ਉਹ ਇਸ ਬਿਮਾਰੀ ਨਾਲ ਪੀੜਤ ਹਨ। ਉਹਨਾਂ ਨੂੰ ਇਸ ਬਿਮਾਰੀ ਬਾਰੇ ਉਦੋਂ ਪਤਾ ਚਲਦਾ ਹੈ ਜਦੋਂ ਉਹ 3 ਜਾਂ 4 ਸਟੇਜ ‘ਚ ਪਹੁੰਚ ਕੇ ਇੱਕ ਖ਼ਤਰਨਾਕ ਬਿਮਾਰੀ ਦਾ ਰੂਪ ਲੈ ਚੁੱਕੀ ਹੁੰਦੀ ਹੈ। ਇਸੇ ਲਈ ਕੈਂਸਰ ਜਾਗਰੂਕਤਾ ਦਿਵਸ ਮੌਕੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।
ਸਰੀਰ ‘ਚ ਬਦਲਾਅ ਆਉਣ ‘ਤੇ ਧਿਆਨ ਦੇਣ ਕੁੜੀਆਂ: ਬ੍ਰੈਸਟ ਕੈਂਸਰ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਸ ਦੀ ਜਾਗਰੂਕਤਾ ਦੇ ਕਾਰਨ ਬੇਵਕਤੀ ਮੌਤ ਤੋਂ ਬਚਿਆ ਜਾ ਸਕਦਾ ਹੈ। ਸਮੇਂ ਸਿਰ ਜਦੋਂ ਜਦੋ ਇਸ ਮੌਤ ਦੇ ਬਾਰੇ ‘ਚ ਪਤਾ ਚਲਦਾ ਹੈ ਤਾਂ ਇਸ ਬਿਮਾਰੀ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ। ਇਸ ਲਈ ਕੁੜੀਆਂ ਨੂੰ ਕਿਸੀ ਵੀ ਪ੍ਰਕਾਰ ਦੀ ਸ਼ਰਮ ਛੱਡ ਕੇ ਕੈਂਸਰ ਦੇ ਲੱਛਣਾਂ ਵੱਲ ਦੇਣਾ ਚਾਹੀਦਾ ਹੈ। ਮਹਿਲਾਵਾਂ ਨੂੰ ਹਫ਼ਤੇ ਵਿਚ ਇਕ ਵਾਰ ਨਹਾਉਂਦੇ ਸਮੇਂ ਛਾਤੀ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ।
ਬ੍ਰੈਸਟ ਕੈਂਸਰ ਦੇ ਲੱਛਣ
- ਛਾਤੀ ‘ਚ ਗੱਠ
- ਛਾਤੀ ਵਿੱਚ ਦਰਦ
- ਅੰਡਰਰਮਸ ਵਿੱਚ ਦਰਦ
- ਉਪਰਲੀ ਗਰਦਨ ਦਾ ਦਰਦ
- ਨਿੱਪਲ ਡਿਸਚਾਰਜ
- ਥਕਾਵਟ
ਬ੍ਰੈਸਟ ਕੈਂਸਰ ਦੇ ਕਾਰਨ
- 12 ਸਾਲ ਦੀ ਉਮਰ ਤੋਂ ਪਹਿਲਾਂ ਪੀਰੀਅਡ ਆਉਣ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।
- 30 ਸਾਲ ਦੀ ਉਮਰ ਤੋਂ ਬਾਅਦ ਗਰਭਵਤੀ ਹੋਣ ਦੇ ਬਾਅਦ ਵੀ ਕੈਂਸਰ ਦੀ ਸੰਭਾਵਨਾ ਵੱਧ ਜਾਂਦੀ ਹੈ।
- ਵਧੇਰੇ ਬਰਥ ਕੰਟਰੋਲ ਵਾਲੀਆਂ ਗੋਲੀਆਂ ਦੇ ਸੇਵਨ ਨਾਲ ਵੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।
- ਜੇ 55 ਸਾਲ ਦੀ ਉਮਰ ਤੋਂ ਬਾਅਦ ਪੀਰੀਅਡਸ ਬੰਦ ਹੋ ਗਏ ਹਨ ਤਾਂ ਤੁਹਾਨੂੰ ਇਹ ਬਿਮਾਰੀ ਹੋ ਸਕਦੀ ਹੈ।
- ਸਰੀਰ ਵਿੱਚ ਕਿਸੇ ਜੈਨੇਟਿਕ ਤਬਦੀਲੀ ਕਾਰਨ ਬ੍ਰੈਸਟ ਕੈਂਸਰ ਦੀ ਸਮੱਸਿਆ ਵੀ ਵੱਧ ਜਾਂਦੀ ਹੈ।
ਇਲਾਜ: ਮਰੀਜ਼ ਨੂੰ ਦੇਸੀ ਦਵਾਈਆਂ ਅਤੇ ਜੰਕਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਬਿਮਾਰੀ ਦੀ ਪਛਾਣ ਹੋਣ ‘ਤੇ ਕੀਮੋਥੈਰੇਪੀ, ਰੇਡੀਓ ਥੈਰੇਪੀ, ਫੋਮੈਂਟੇਸ਼ਨ ਕਰਵਾ ਕੇ ਇਸ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ।