Acupressure Points Blood pressure: ਹਾਈ ਬਲੱਡ ਪ੍ਰੈਸ਼ਰ ਯਾਨਿ ਹਾਈਪਰਟੈਨਸ਼ਨ ਇੱਕ ਗੰਭੀਰ ਬਿਮਾਰੀ ਹੈ। ਹਾਈਪਰਟੈਨਸ਼ਨ ਦੇ ਕਾਰਨ ਸਰੀਰ ਦੇ ਅੰਗਾਂ ਤੱਕ ਆਕਸੀਜਨ ਅਤੇ ਹੋਰ ਜ਼ਰੂਰੀ ਤੱਤ ਪਹੁੰਚਾਉਣ ਵਾਲੇ ਬਲੱਡ ਵੇਸਲਸ ਨਸ਼ਟ ਹੋ ਜਾਂਦੇ ਹਨ। ਬਲੱਡ ਪ੍ਰੈਸ਼ਰ ਵਧਣ ਨਾਲ ਦਿਲ ਦੀ ਬਿਮਾਰੀ, ਗੁਰਦੇ ਦੀਆਂ ਸਮੱਸਿਆਵਾਂ, ਸਟ੍ਰੋਕ ਅਤੇ ਹੋਰ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਜਦੋਂ ਬਲੱਡ ਪ੍ਰੈਸ਼ਰ ਵਧਦਾ ਹੈ ਤਾਂ ਦਿਲ ਨੂੰ ਪੰਪ ਕਰਨ ਲਈ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ ਅਤੇ ਜੇ ਦਬਾਅ ਜ਼ਿਆਦਾ ਵੱਧ ਜਾਵੇ ਤਾਂ ਦਿਲ ਦਾ ਦੌਰਾ ਜਾਂ ਸਟ੍ਰੋਕ ਵੀ ਹੋ ਸਕਦਾ ਹੈ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਟਿਪਸ: ਪਰ ਅੱਜ ਅਸੀਂ ਤੁਹਾਨੂੰ ਇਕ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਮਿੰਟਾਂ ਵਿਚ ਵੱਧ ਰਹੇ ਬਲੱਡ ਪ੍ਰੈਸ਼ਰ ਨੂੰ ਘੱਟ ਕੀਤਾ ਜਾ ਸਕਦਾ ਹੈ। ਦਰਅਸਲ ਜਦੋਂ ਬਲੱਡ ਪ੍ਰੈਸ਼ਰ ਹੋਣ ‘ਤੇ ਵਿਅਕਤੀ ਦੇ ਸਰੀਰ ਵਿਚ ਕੁਝ ਖਾਸ ਬਿੰਦੂਆਂ ਨੂੰ ਦਬਾ ਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਵੱਧਦਾ ਹੈ ਤਾਂ ਤੁਰੰਤ ਐਕੁਪ੍ਰੈਸ਼ਰ ਦੇ ਇਨ੍ਹਾਂ ਬਿੰਦੂਆਂ ਨੂੰ ਦਬਾ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ।
ਹਾਈ ਬਲੱਡ ਪ੍ਰੈਸ਼ਰ ਲਈ ਏਕਯੂਪ੍ਰੈਸ਼ਰ ਪੁਆਇੰਟ-1 ਅਤੇ 2: ਹਾਈ ਬਲੱਡ ਪ੍ਰੈਸ਼ਰ ਤੋਂ ਤੁਰੰਤ ਰਾਹਤ ਲਈ ਕੰਨ ਦੇ ਹੇਠਾਂ ਗਰਦਨ ਅਤੇ ਗਰਦਨ ਦੀ ਹੱਡੀ ਦੇ ਵਿਚਕਾਰ ਮੌਜੂਦ ਪੁਆਇੰਟ 1 ਅਤੇ 2 ਨੂੰ ਹਲਕੇ ਹੱਥਾਂ ਮਸਾਜ ਦਿਓ। 3 ਮਿੰਟ ਤੱਕ ਲਗਾਤਾਰ ਹਲਕੀ ਮਸਾਜ ਕਰਨ ਨਾਲ ਇਹ ਪੁਆਇੰਟ ਐਕਟੀਵੇਟ ਹੋ ਜਾਂਦੇ ਹਨ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਹੌਲੀ- ਹੌਲੀ ਘੱਟਣਾ ਸ਼ੁਰੂ ਹੁੰਦਾ ਹੈ।
ਹਾਈ ਬਲੱਡ ਪ੍ਰੈਸ਼ਰ ਲਈ ਏਕਯੂਪ੍ਰੈਸ਼ਰ ਪੁਆਇੰਟ- 3: ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣ ਲਈ ਤੀਜਾ ਪੁਆਇੰਟ ਗਰਦਨ ਤੋਂ ਥੋੜ੍ਹਾ ਉੱਪਰ ਚਿਹਰੇ ‘ਤੇ ਮੌਜੂਦ ਹੁੰਦਾ ਹੈ। ਇਹ ਪੁਆਇੰਟ ਕੰਨ ਦੇ ਏਅਰਲੋਬ ਤੋਂ ਨੱਕ ਦੀ ਸੇਧ ‘ਚ ਇਕ ਲਾਈਨ ਬਣਾਉਂਦੇ ਹੋਏ ਮਿਲਦਾ ਹੈ। ਇਨ੍ਹਾਂ ਲਾਈਨਾਂ ਨੂੰ ਦੋਵਾਂ ਸਿਰੇ ਤੋਂ ਇੱਕ ਮਿੰਟ ਲਈ ਦਬਾਉਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਤੁਰੰਤ ਸਧਾਰਣ ਹੋ ਜਾਵੇਗਾ। ਪਰ ਇਹ ਯਾਦ ਰੱਖੋ ਕਿ ਤੁਸੀਂ ਪੁਆਇੰਟ ਨੂੰ ਬਹੁਤ ਜ਼ਿਆਦਾ ਤਾਕਤ ਨਾਲ ਨਹੀਂ ਦਬਾਉ ਪਰ ਸਿਰਫ ਹਲਕੇ ਹੱਥਾਂ ਨਾਲ ਨਸਾਂ ਨੂੰ ਦਬਾਓ।