Robot developed by Punjab : ਕੋਰੋਨਾ ਵਿਰੁੱਧ ਜੰਗ ਵਿਚ ਜਿਥੇ ਡਾਕਟਰ ਤੇ ਸਟਾਫ ਵਲੋਂ ਆਪਣੀ ਜਾਨ ਜੋਖਿਮ ਵਿਚ ਪਾ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਉਥੇ ਦੂਜੇ ਪਾਸੇ ਕੋਰੋਨਾ ਮਰੀਜ਼ਾ ਦੇ ਇਲਾਜ ਵਿਚ ਲੱਗੇ ਡਾਕਟਰ ਅਤੇ ਉਨ੍ਹਾਂ ਖਾਣਾ ਪਹੁੰਚਾਉਣ ਜਾ ਰਹੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਹੋਣ ਦਾ ਖ਼ਤਰਾ ਹੈ । ਕੋਰੋਨਾ ਪਾਜੀਟਿਵ ਦੇ ਸੰਪਰਕ ਵਿਚ ਆਉਣ ਨਾਲ ਡਾਕਟਰਜ਼ ਦੀ ਚਪੇਟ ਵਿਚ ਆਏ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਇੰਜਨੀਆਰਿੰਗ ਕਾਲਜ ਦੇ ਕੁੱਝ ਵਿਦਿਆਰਥੀਆ ਅਤੇ ਪ੍ਰੋਫੈਸਰਾਂ ਦੀ ਟੀਮ ਨੇ ਇੱਕ ਰੋਬੋਟ ਤਿਆਰ ਕੀਤਾ ਹੈ। ਇਸ ਦੀ ਮਦਦ ਨਾਲ ਡਾਕਟਰ ਮਰੀਜ਼ਾ ਤੱਕ ਖਾਣਾ ਅਤੇ ਦਵਾਈਆਂ ਪਹੁੰਚਾ ਸਕਦੇ ਹਨ।
ਸਾਈਬਰ ਸਿਕਊਰਟੀ ਰਿਸਰਚ ਸੈਂਟਰ ਵਿਚ ਤਿਆਰ ਕੀਤਾ ਗਿਆ ਉਹ ਆਧੁਨਿਕ ਰੋਬੋਟ ਹੁਣ ਟਰਾਇਲ ਦੇ ਲਈ ਭੇਜਣਾ ਬਾਕੀ ਹੈ। ਰੋਬੋਟ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਵੱਖ ਵੱਖ ਕਮਰਿਆਂ ਵਿਚ ਜਾ ਕੇ ਮਰੀਜ਼ਾ ਨਾਲ ਸੰਪਰਕ ਕਰ ਸਕਦਾ ਹੈ। ਡਾ. ਬਾਂਸਲ ਨੇ ਦੱਸਿਆ ਹੈ ਕਿ ਅਪ੍ਰੈਲ ਵਿਚ ਕੰਮ ਸ਼ੁਰੂ ਹੋਇਆ ਸੀ ਅਤੇ ਬਹੁਤ ਘੱਟ ਲਾਗਤ ਨਾਲ 20 ਦਿਨ ਵਿਚ ਇਸ ਨੂੰ ਤਿਆਰ ਕੀਤਾ ਗਿਆ ਹੈ। ਰੋਬੋਟ ਵਿਚ ਕਈ ਤਰ੍ਹਾਂ ਸੈਂਸਰ ਲਗਾਏ ਗਏ ਹਨ ਤਾਂ ਕਿ ਇਹ ਰੋਬੋਟ ਮਰੀਜ਼ ਦੇ ਕੋਲ ਜਾ ਕੇ ਇਸ ਨੂੰ ਪਤਾ ਲੱਗ ਜਾਵੇ ਕੀ ਦਵਾਈ ਦਿੱਤੀ ਗਈ ਹੈ ਜਾ ਨਹੀਂ । ਰੋਬੋਟ ਨੂੰ ਸਾਈਬਰ ਸਿਕਿਉਰਿਟੀ ਰਿਸਰਚ ਸੈਂਟਰ ਦੀ ਲੈਬ ਵਿਚ ਤਿਆਰ ਕੀਤਾ ਗਿਆ ਹੈ। ਇਸ ਤੋਂ ਰੋਬੋਟ ਨੂੰ ਬਣਾਉਣ ਵਿਚ ਡਾਕਟਰ ਬਾਂਸਲ ਅਤੇ ਪ੍ਰੋਫੈਸਰ ਡਾਕਟਰ ਮਨਜੀਤ ਕੌਰ ਨੇ ਮਦਦ ਕੀਤੀ। ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੇ ਡਾਕਟਰ ਡਾਕਟਰ ਨਿਸ਼ੀਤ ਸਾਵਲ ਅਤੇ ਨਿਊਰੋਲਾਜਿਸਟ ਡਾਕਟਰ ਹਰਗੁਣਬੀਰ ਨੇ ਕੋਵਿਡ-19 ਦੇ ਮਰੀਜਾਂ ਨਾਲ ਸੰਪਰਕ ਕਰਨ ਵਿਚ ਹੋਣ ਵਾਲੀ ਪਰੇਸ਼ਾਨੀਆਂ ਸੰਬੰਧੀ ਟੀਮ ਨੂੰ ਜਾਣਕਾਰੀ ਦਿੱਤੀ ਗਈ ।