Nose sign diseases: ਲੋਕਾਂ ਨੂੰ ਲਗਦਾ ਹੈ ਕਿ ਸੁੰਘਣ ਅਤੇ ਸਾਹ ਲੈਣ ਤੋਂ ਇਲਾਵਾ ਨੱਕ ਦਾ ਕੋਈ ਕੰਮ ਨਹੀਂ ਹੁੰਦਾ ਜੋ ਕਿ ਗਲਤ ਹੈ। ਨੱਕ ਤੁਹਾਡਾ ਸਿਹਤ ਇੰਡੀਕੇਟਰ ਵੀ ਹੋ ਸਕਦਾ ਹੈ। ਦਰਅਸਲ ਨੱਕ ਦੀਆਂ ਮਾਸਪੇਸ਼ੀਆਂ ਅਤੇ ਟਿਸ਼ੂ ਬਹੁਤ ਸੰਵੇਦਨਸ਼ੀਲ ਹੁੰਦੇ ਹਨ ਜੋ ਸਿਹਤ ਬਾਰੇ ਬਹੁਤ ਕੁਝ ਦੱਸਦਾ ਹੈ। ਤੁਹਾਨੂੰ ਨੱਕ ਵਿਚ 5 ਅਜਿਹੀਆਂ ਤਬਦੀਲੀਆਂ ਵੀ ਜਾਣਨੀਆਂ ਚਾਹੀਦੀਆਂ ਹਨ ਜੋ ਤੁਹਾਡੇ ਲਈ ਖ਼ਤਰੇ ਦੀ ਘੰਟੀ ਹੋ ਸਕਦੀਆਂ ਹਨ।
ਨੱਕ ‘ਚੋਂ ਖੂਨ ਨਿਕਲਣਾ: ਨੱਕ ਤੋਂ ਅਚਾਨਕ ਖੂਨ ਨਿਕਲਣਾ ਡ੍ਰਾਈ ਸਾਈਨਸ ਦੀ ਨਿਸ਼ਾਨੀ ਹੋ ਸਕਦਾ ਹੈ। ਇਹ ਸਮੱਸਿਆ ਗਰਮੀ ਦੇ ਸਮੇਂ ਆਮ ਹੁੰਦੀ ਹੈ। ਇਸ ਤੋਂ ਇਲਾਵਾ ਗਰਮ ਅਤੇ ਬਹੁਤ ਖੱਟੀਆਂ ਚੀਜ਼ਾਂ ਖਾਣ ਨਾਲ ਨੱਕ ਦੀ ਨਕਸੀਰ ਫੁੱਟ ਜਾਂਦੀ ਹੈ ਜਿਸ ਕਾਰਨ ਖੂਨ ਬਾਹਰ ਆਉਣ ਲਗਦਾ ਹੈ। ਇਸ ਤੋਂ ਇਲਾਵਾ ਨੱਕ ਵਿਚੋਂ ਖੂਨ ਨਿਕਲਣਾ ਹਾਈ ਬਲੱਡ ਪ੍ਰੈਸ਼ਰ, ਹੀਮੋਫਿਲਿਆ, ਐਲਰਜੀ ਦਾ ਸੰਕੇਤ ਹੋ ਸਕਦਾ ਹੈ। ਜੇ 30 ਮਿੰਟਾਂ ਤੱਕ ਖੂਨ ਨਿਕਲਣਾ ਬੰਦ ਨਹੀਂ ਹੁੰਦਾ ਤਾਂ ਡਾਕਟਰ ਨਾਲ ਸੰਪਰਕ ਕਰੋ।
ਨੱਕ ਦਾ ਲਾਲ ਹੋਣਾ: ਬਿਨ੍ਹਾਂ ਕਿਸੇ ਵੀ ਕਾਰਨ ਤੋਂ ਨੱਕ ਲਾਲ ਹੋਣਾ ਤੇਜ਼ ਜ਼ੁਕਾਮ, ਬੁਖਾਰ, ਐਲਰਜੀ ਤੋਂ ਇਲਾਵਾ ਰਾਇਨੋਫਿਮਾ (Rhinophyma), ਰੋਸੇਸੀਆ (Rosacea) ਵਰਗੀਆਂ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਸੁੰਘਣ ‘ਤੇ ਖੁਸ਼ਬੂ ਨਾ ਮਹਿਸੂਸ ਹੋਣਾ: ਅੱਜ ਕੱਲ੍ਹ ਕੋਰੋਨਾ ਦੇ ਮਰੀਜ਼ਾਂ ‘ਚ ਵੀ ਸੁੰਘਣ ਦੀ ਸ਼ਕਤੀ ਕਮਜ਼ੋਰ ਹੋਣ ਦੇ ਲੱਛਣ ਦਿਖਾਈ ਦੇ ਰਹੇ ਹਨ। ਉੱਥੇ ਹੀ ਸੁੰਘਣ ਦੀ ਸ਼ਕਤੀ ਦਾ ਅਚਾਨਕ ਖ਼ਤਮ ਹੋਣਾ ਜ਼ੁਕਾਮ, ਸ਼ੂਗਰ ਰੋਗ ਦਾ ਵੀ ਲੱਛਣ ਹੈ। ਦਰਅਸਲ ਵਧਿਆ ਹੋਇਆ ਬਲੱਡ ਸ਼ੂਗਰ ਸੁੰਘਣ ਵਾਲੀਆਂ ਨਾੜੀਆਂ ਨੂੰ ਖਤਮ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਦੀ ਵਜ੍ਹਾ ਨਾਲ ਨਿਊਰੋ-ਡੀਜੇਨੇਰੇਟਿਵ ਰੋਗ ਜਿਵੇਂ ਅਲਜ਼ਾਈਮਰਜ਼ ਅਤੇ ਪਾਰਕਿੰਸਨਜ਼, ਨੱਕ ਦੇ ਪੌਲੀਪਸ (Nasal polyps) ਵੀ ਹੋ ਸਕਦਾ ਹੈ।
ਬਿਨਾਂ ਕਿਸੇ ਕਾਰਨ ਖੁਸ਼ਬੂ ਆਉਣਾ: ਕਾਲਪਨਿਕ ਖੁਸ਼ਬੂ ਆਉਣ ਨੂੰ ‘ਫੈਂਟਮ ਸਮੈੱਲ’ (Phantom Smell) ਕਹਿੰਦੇ ਹਨ। ਇਸਦਾ ਮਤਲਬ ਹੈ ਅਜਿਹੀ ਚੀਜ਼ ਦੀ ਖੁਸ਼ਬੂ ਆਉਣਾ, ਜੋ ਆਸ-ਪਾਸ ਨਹੀਂ ਹੈ। ਅਜਿਹਾ ਹੋਣਾ ਸਾਈਨਸ ਇੰਫੈਕਸ਼ਨ ਜਾਂ ਦਿਮਾਗ ਨਾਲ ਜੁੜੀ ਕਿਸੇ ਨਿਊਰੋ-ਡੀਜੇਨੇਰੇਟਿਵ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।
ਬਲਗ਼ਮ ਦਾ ਰੰਗ ਦਰਸਾਉਂਦਾ ਸਿਹਤ ਦੀ ਸਥਿਤੀ: ਪੀਲਾ ਜਾਂ ਹਰਾ ਬਲਗਮ ਵਾਇਰਲ ਜਾਂ ਬੈਕਟੀਰੀਅਲ ਇੰਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ। ਭੂਰੇ ਬਲਗ਼ਮ ਹਵਾ ਪ੍ਰਦੂਸ਼ਣ ਤੋਂ ਇਲਾਵਾ ਇਹ ਲਹੂ ਸੁੱਕਣ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਤੰਬਾਕੂ ਖਾਣ ਵਾਲੇ ਲੋਕਾਂ ਵਿਚ ਭੂਰੇ ਬਲਗਮ ਬਾਹਰ ਨਿਕਲਦਾ ਹੈ। ਕਾਲਾ ਬਲਗ਼ਮ ਸਾਹ ਪ੍ਰਣਾਲੀ (Respiratory System) ਵਿਚ ਫੰਗਲ ਸੰਕਰਮਣ ਦਾ ਸੰਕੇਤ ਹੋ ਸਕਦਾ ਹੈ।