irrfan time school kids:ਇਰਫਾਨ ਖਾਨ ਬਾਲੀਵੁੱਡ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਸਨ, ਵੈਸੇ ਤਾਂ ਉਹ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਹਨ ਪਰ ਫੈਨਜ਼ ਅਤੇ ਫਿਲਮ ਇੰਡਸਟਰੀ ਦੇ ਆਪਣੇ ਕਰੀਬੀਆਂ ਦੇ ਮਨ ਵਿੱਚ ਅੱਜ ਵੀ ਜਿੰਦਾ ਹਨ ਅਤੇ ਹਮੇਸ਼ਾ ਰਹਿਣਗੇ। ਇਰਫ਼ਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖਾਨ ਪਿਤਾ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ਇਰਫਾਨ ਦੇ ਵਿਅਕਤਿਤਵ ਦੀ ਝਲਕ ਦਰਸ਼ਕਾਂ ਦੇ ਸਾਹਮਣੇ ਦਿਖਾਈ ਹੈ। ਬਾਬਿਲ ਖ਼ਾਨ ਦੇ ਪਿਤਾ ਇਰਫਾਨ ਦੀ ਸਕੂਲ ਦੇ ਬੱਚਿਆਂ ਨਾਲ ਮਸਤੀ ਕਰਦੇ ਅਤੇ ਸਮੇਂ ਬਿਤਾਉਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਇਰਫਾਨ ਦੇ ਫਾਰਮ ਹਾਊਸ ਦੀਆਂ ਹਨ। ਇੱਥੇ ਇਰਫਾਨ ਸਕੂਲ ਦੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਦੇ ਸਿਰ ‘ਤੇ ਅਾਸ਼ਿਰਵਾਦ ਦਿੰਦੇ ਨਜ਼ਰ ਆ ਰਹੇ ਹਨ।
ਤਸਵੀਰਾਂ ਸ਼ੇਅਰ ਕਰਦੇ ਹੋਏ ਬਾਬਿਲ ਨੇ ਲਿਖਿਆ ਮੈਂ ਸੋਚਿਆ ਇਹ ਵੀ ਦੱਸ ਦਵਾਂ। ਜਦੋਂ ਵੀ ਉਹ ਫਾਰਮ ਹਾਊਸ ‘ਚ ਸਮਾਂ ਬਿਤਾਉਣ ਜਾਂਦੇ ਸਨ ਤਾਂ ਇਹ ਬੱਚੇ ਅਤੇ ਸਕੂਲ ਦੇ ਪ੍ਰਿੰਸੀਪਲ ਉਨ੍ਹਾਂ ਨੂੰ ਮਿਲਣ ਆ ਜਾਂਦੇ ਸਨ।
ਤੁਹਾਨੂੰ ਦਸ ਦੇਈਏ ਕਿ ਬਾਬਿਲ ਖਾਨ ਪਿਤਾ ਇਰਫਾਨ ਖਾਨ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਨਿੱਜੀ ਜੀਵਨ ਦੀਆਂ ਝਲਕਾਂ ਫੈਨਜ਼ ਨੂੰ ਦਿਖਾ ਰਹੇ ਹਨ ਕਿ ਇਰਫਾਨ ਕਾਫੀ ਪ੍ਰਾਈਵੇਟ ਇਨਸਾਨ ਸਨ ਅਤੇ ਆਪਣੇ ਪਰਿਵਾਰ ਅਤੇ ਨਿੱਜੀ ਜੀਵਨ ਦੇ ਬਾਰੇ ਵਿੱਚ ਜ਼ਿਆਦਾ ਗੱਲਾਂ ਨਹੀਂ ਕਰਦੇ ਸਨ। ਹਾਲਾਂਕਿ ਉਹ ਕਦੇ ਵੀ ਆਪਣੀ ਪਤਨੀ ਸੁਤਾਪਾ ਸਿਕੰਦਰ ਅਤੇ ਬੱਚਿਆਂ ਦੇ ਲਈ ਪਿਆਰ ਜਤਾਉਣ ਤੋਂ ਪਿੱਛੇ ਨਹੀਂ ਰਹਿੰਦੇ ਸਨ। ਇਰਫਾਨ ਨੇ ਆਪਣੀ ਕੈਂਸਰ ਦੀ ਲੜਾਈ ਦੇ ਲਈ ਕਿਹਾ ਸੀ ਕਿ ਜੇਕਰ ਹੋ ਸਕੇ ਤਾਂ ਆਪਣੀ ਪਤਨੀ ਸੁਤਾਪਾ ਦੇ ਲਈ ਜੀਣਾ ਚਾਹੁੰਦੇ ਹਨ।
ਇਰਫਾਨ ਖਾਨ ਨੇ 29 ਅਪ੍ਰੈਲ ਨੂੰ ਦੁਨੀਆ ਨੂੰ ਅਲਵਿਦਾ ਕਿਹਾ। ਉਹ ਤਰਵੰਜਾ ਸਾਲ ਦੇ ਸਨ ਅਤੇ ਪਿਛਲੇ ਦੋ ਸਾਲਾਂ ਤੋਂ ਕੈਂਸਰ ਦੀ ਲੜਾਈ ਲੜ ਰਹੇ ਸਨ। ਸਾਲ 2018 ਵਿੱਚ ਉਨ੍ਹਾਂ ਨੇ ਆਪਣੇ ਟਿਊਮਰ ਨਾਮ ਦੇ ਇਸ ਕੈਂਸਰ ਨਾਲ ਪੀੜਿਤ ਹੋਣ ਦਾ ਖੁਲਾਸਾ ਕੀਤਾ ਸੀ।