H-1B visa: ਇਸ ਸਮੇਂ H-1B ਵੀਜ਼ਾ ਧਾਰਕਾਂ ‘ਚ ਭਾਰਤੀਆਂ ਦੀ ਸ਼ਮੂਲੀਅਤ ਸਭ ਤੋਂ ਵੱਧ ਹੈ। ਇੱਕ ਨਵੀਂ ਖੋਜ ‘ਚ ਖੁਲਾਸਾ ਹੋਇਆ ਹੈ ਕਿ ਇਹਨੀ ਸ਼ਮੂਲੀਅਤ ਹੋਣ ਦੇ ਬਾਵਜੂਦ ਵੀ ਇੱਕ ਭਾਰਤੀਆਂ ਤੋਂ ਅਮਰੀਕੀਆਂ ਨੂੰ ਕੋਈ ਖਤਰਾ ਨਹੀਂ ਹੈ। ਖੋਜ ‘ਚ ਸਾਫ ਕਿ ਅਜਿਹੇ ਵੀਜ਼ੇ ਵਾਲੇ ਵਿਦੇਸ਼ੀ ਮੁਲਾਜ਼ਮਾਂ ਦੀ ਮੌਜੂਦਗੀ ਨਾਲ ਕਿਸੇ ਵੀ ਕਾਰੋਬਾਰ ‘ਚ ਹੋਰ ਪੇਸ਼ੇਵਰਾਂ ਲਈ ਰੋਜ਼ਗਾਰ ਦੇ ਮੌਕੇ ਵਧਦੇ ਹਨ।
ਦੱਸ ਦੇਈਏ ਕਿ ਐੱਚ-1 ਬੀ ਵੀਜ਼ਾ ਰਾਹੀਂ ਅਮਰੀਕੀ ਕੰਪਨੀਆਂ ਹੋਣਹਾਰ ਵਿਦੇਸ਼ੀ ਪ੍ਰੋਫੈਸ਼ਨਲਾਂ ਨੂੰ ਨੌਕਰੀ ਪ੍ਰਦਾਨ ਕਰਦਾ ਹੈ। ਇਸ ਵੀਜ਼ੇ ਜ਼ਰੀਏ ਹੀ ਭਾਰਤ ਅਤੇ ਚੀਨ ਦੇ ਕਈ ਪ੍ਰੋਫੈਸ਼ਨਲਜ਼ ਚੰਗੇ ਪੈਕੇਜ ‘ਤੇ ਨੌਕਰੀ ਹਾਸਲ ਕਰਦੇ ਹਨ।
ਬੀਤੇ ਮਹੀਨੇ ਯੂਜ਼ਰਜ਼ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ਼ ਨੇ ਜਾਣਕਾਰੀ ਜਾਰੀ ਕੀਤੀ ਸੀ ਕਿ ਇਸ ਵਾਰ ਐਚ 1 ਬੀ ਵੀਜ਼ਾ ਲਈ ਲਗਪਗ 275000 ਅਰਜ਼ੀਆਂ ਪ੍ਰਾਪਤ ਹੋਇਆਂ ਸੀ ਜਦਕਿ ਸੰਸਦ ਵਲੋਂ ਸਿਰਫ 85000 ਐਚ 1ਬੀ ਵੀਜ਼ੇ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਐਪਲੀਕੇਸ਼ਨਾਂ ‘ਚ ਕੁੱਲ 67 ਫੀਸਦ ਭਾਰਤ ਦੇ ਲੋਕ ਹਨ।
ਜਾਣਕਾਰੀ ਅਨੁਸਾਰ ਟਰੰਪ ਵੱਲੋਂ ਵੀ ਐਚ 1 ਬੀ ਵੀਜ਼ਾ ‘ਤੇ ਨਵੀਆਂ ਰੋਕਾਂ ਲਾਉਣ ਦੀ ਯੋਜਨਾ ਤਿਆਰ ਕਰ ਲਈ ਗਈ ਹੈ। ਜਿਸ ‘ਤੇ ਹਵਾਲਾ ਵਿਦੇਸ਼ਾਂ ਵਿਚ ਜਨਮੇ ਵਿਗਿਆਨੀ ਅਤੇ ਇੰਜੀਨੀਅਰ ਅਮਰੀਕੀ ਗ੍ਰੈਜੂਏਟਾਂ ਦੀ ਨੌਕਰੀ ਦੀਆਂ ਸੰਭਾਵਨਾਵਾਂ ਨੂੰ ਖਤਰੇ ਨੂੰ ਦਿੱਤਾ ਗਿਆ ਹੈ। ਪਰ ਅਸਲ ਸੱਚ ਇਸ ਖੋਜ ‘ਚ ਸਾਹਮਣੇ ਆਇਆ ਹੈ
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .