Apple HomePod: ਲੋਕਾਂ ਦੀ ਪਸੰਦੀਦਾ ਕੰਪਨੀ APPLE ਵੱਲੋਂ ਭਾਰਤ ਵਿਚ Apple HomePod ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸਨੂੰ APPLE ਨੇ 2018 ‘ਚ ਲਾਂਚ ਕੀਤਾ ਸੀ ਪਰ ਉਪਭੋਗਤਾਵਾਂ ਨੂੰ ਇਸਲਈ ਕਾਫੀ ਇੰਤਜ਼ਾਰ ਕਰਨਾ ਪਿਆ। ਇਸ ਡਿਵਾਈਸ ‘ਚ ਸਿਰੀ ਮੌਜੂਦ ਹੈ ਅੰਗਰੇਜ਼ੀ ਭਾਸ਼ਾ ਨੂੰ ਸਪੋਰਟ ਕਰਦਾ ਹੈ। iOS 13.3.1 ਦੇ ਨਾਲ ਇਸਦੀ ਕੀਮਤ 19,900 ਰੱਖੀ ਗਈ ਹੈ। ਇਸਨੂੰ ਆਨਲਾਇਨ ਵੀ ਖਰੀਦਿਆ ਜਾ ਸਕਦਾ ਹੈ।
ਕੰਪਨੀ ਦੀ ਅਧਿਕਾਰਤ ਵੈਬਸਾਈਟ ਨੇ ਮੰਨੀਏ ਤਾਂ Apple HomePod ਸਟੋਰਾਂ ਤੋਂ ਇਲਾਵਾ Amazon, Flipkart ਅਤੇ Paytm ‘ਤੇ ਵੀ ਉਪਲਬਧ ਹੈ। A 8 ਚਿੱਪ ਸੈੱਟ ਨਾਲ Siri ਨੂੰ ਆਪਣੀ ਆਵਾਜ਼ ਰਾਹੀਂ ਨਿਯੰਤਰਿਤ ਕਰ ਕਾਫੀ ਮਦਦ ਮਿਲ ਸਕਦੀ ਹੈ। ਇਹ APPLE ਪ੍ਰੋਡਕਟ ਮਾਰਕੀਟ ‘ਚ ਮੌਜੂਦ Amazon Echo ਅਤੇ Google Home ਦੇ ਵੱਡੇ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .