3 more corona virus patients : ਪੂਰਾ ਵਿਸ਼ਵ ਕੋਰੋਨਾ ਵਿਰੁੱਧ ਲੜਾਈ ਲੜ ਰਿਹਾ ਹੈ। ਪੰਜਾਬ ਵਿਚ ਕੋਵਿਡ-19 ਕੇਸਾਂ ਦੀ ਗਿਣਤੀ ਵਧ ਰਹੀ ਹੈ। ਅੱਜ ਚੰਡੀਗੜ੍ਹ ਵਿਖੇ 3 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਇਹ ਤਿੰਨ ਮਰੀਜ਼ ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਦੇ ਹਨ। ਮਰੀਜ਼ਾਂ ਵਿਚ ਇਕ 17 ਸਾਲਾ ਤੇ 32 ਸਾਲਾ ਨੌਜਵਾਨ ਹੈ ਜੋ ਇਕੋ ਘਰ ਦੇ ਪਰਿਵਾਰਕ ਮੈਂਬਰ ਹਨ ਤੇ ਤੀਜਾ ਵਿਅਕਤੀ 24 ਸਾਲਾ ਨੌਜਵਾਨ ਹੈ ਜੋ ਕਿ ਉਨ੍ਹਾਂ ਦਾ ਗੁਆਂਢੀ ਹੈ। ਚੰਡੀਗੜ੍ਹ ਵਿਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 222 ਤਕ ਪੁੱਜ ਗਈ ਹੈ। ਐਤਵਾਰ ਨੂੰ ਲਗਭਗ 58 ਲੋਕਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ 31 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਬਾਕੀ ਰਿਪੋਰਟਾਂ ਅਜੇ ਪੈਂਡਿੰਗ ਹਨ।
ਸੂਬੇ ਵਿਚ ਇਸ ਮਹਾਮਾਰੀ ਨੂੰ ਲਗਾਤਾਰ ਮਾਤ ਮਿਲ ਰਹੀ ਹੈ। ਹਸਪਤਾਲਾਂ ਵਿਚ ਭਰਤੀ ਮਰੀਜ਼ਾਂ ਦਾ ਠੀਕ ਹੋ ਕੇ ਘਰ ਪਰਤਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ. ਸੂਬੇ ਵਿਚ 87 ਫੀਸਦੀ ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਇਕ ਹੋਰ ਜਿਲ੍ਹਾ ਫਾਜ਼ਿਲਕਾ ਕੋਰੋਨਾ ਮੁਕਤ ਹੋ ਗਿਆ ਹੈ। ਸੂਬੇ ਵਿਚ ਹੁਣ ਤਕ ਕੋਰੋਨਾ ਦੇ 2113 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚੋਂ 1847 ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਡਿਸਚਾਰਜ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਜਲੰਧਰ ਦੇ ਤਿੰਨ, ਲੁਧਿਆਣਾ, ਕਪੂਰਥਲਾ ਤੇ ਬਠਿੰਡਾ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਬਟਾਲਾ ਤੋਂ ਚਾਰ ਗਰਭਵਤੀ ਔਰਤਾਂ ‘ਚੋਂ ਦੋ ਦੀ ਡਲਿਵਰੀ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ ਤੇ ਅੱਜ ਰਿਪੋਰਟ ਨੈਗੇਟਿਵ ਆਉਣ ਨਾਲ ਰਾਹਤ ਮਿਲੀ ਹੈ।
ਇਕ ਹੋਰ ਰਾਹਤ ਭਰੀ ਖਬਰ ਹੈ ਕਿ ਜਲਦ ਹੀ ਕੋਰੋਨਾ ਵਾਇਰਸ ਦੇ ਇਲਾਜ ਲਈ ਵੈਕਸੀਨ ਵੀ ਤਿਆਰ ਕਰ ਲਿਆ ਜਾਵੇਗਾ ਤਾਂ ਜੋ ਇਸ ਵਾਇਰਸ ਤੋਂ ਨਿਜਾਤ ਮਿਲ ਸਕੇ। ਵੈਕਸੀਨ ਦੀ ਕੀਮਤ ਵੀ ਸੰਭਵ ਤੌਰ ‘ਤੇ 1000 ਰੁਪਏ ਤਕ ਰੱਖੀ ਜਾਵੇਗੀ ਤਾਂ ਜੋ ਕੋਵਿਡ-19 ਤੋਂ ਪੀੜਤ ਲੋਕ ਇਸ ਦਾ ਇਸਤੇਮਾਲ ਕਰਕੇ ਇਸ ਵਾਇਰਸ ਤੋਂ ਛੁਟਕਾਰਾ ਪਾ ਸਕਣ।