Chief Secretary Rajneesh : ਪੰਜਾਬ ਸਰਕਾਰ ਨੇ ਸੀਨੀਅਰ ਸਹਾਇਕ ਰਜਨੀਸ਼ ਮੈਣੀ ਨੂੰ ਮੁੱਖ ਸਕੱਤਰ ਤੋਂ ਮਿੰਨੀ ਸਕੱਤਰੇਤ ਸ਼ਿਫਟ ਕਰਦੇ ਹੋਏ ਰਾਜਨੀਤਕ ਬ੍ਰਾਂਚ ਤੋਂ ਹਟਾ ਕੇ ਪੀ. ਡਬਲਯੂ. ਡੀ. ਵਿਚ ਤਾਇਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਰਜਨੀਸ਼ ਸੈਣੀ ਉਹੀ ਅਧਿਕਾਰੀ ਹਨ ਜਿਨ੍ਹਾਂ ਨੇ ਨਵੀਂ ਦਿੱਲੀ ਸਥਿਤ ਪੰਜਾਬ ਭਵਨ ਬਲਾਕ ਏ ਵਿਚ ਕੁਝ ਵਿਧਾਇਕਾਂ ਨੂੰ ਇਹ ਕਹਿੰਦੇ ਹੋਏ ਕਮਰੇ ਅਲਾਟ ਕਰਨ ਤੋਂ ਇਨਾਕਰ ਕਰ ਦਿੱਤਾ ਸੀ ਕਿ ਇਸ ਬਲਾਕ ਵਿਚ ਮੁੱਖ ਸਕੱਤਰ ਅਤੇ ਕੁਝ ਵਿਸ਼ੇਸ਼ ਅਧਿਕਾਰੀ ਹੀ ਠਹਿਰ ਸਕਦੇ ਹਨ। ਵਿਧਾਇਕਾਂ ਨੂੰ ਉਨ੍ਹਾਂ ਦੀ ਪਸੰਦ ਦੇ ਕਮਰੇ ਅਲਾਟ ਨਾ ਕੀਤੇ ਜਾਣ ਦਾ ਮਾਮਲਾ ਕਾਫੀ ਦਿਨਾਂ ਤਕ ਸੁਰਖੀਆਂ ਵਿਚ ਰਿਹਾ ਸੀ। ਕਾਂਗਰਸੀ ਵਿਧਾਇਕਾਂ ਨੇ ਇਹ ਮਾਮਲਾ ਨਾ ਸਿਰਫ ਮੁੱਖ ਮੰਤਰੀ ਦੇ ਸਾਹਮਣੇ ਚੁੱਕਿਆ ਸਗੋਂ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਵੀ ਚੁੱਕਿਆ। ਉਸ ਸਮੇਂ ਤਾਂ ਵਿਧਾਇਕਾਂ ਦੀ ਉਕਤ ਅਧਿਕਾਰੀ ਨੂੰ ਹਟਾਉਣ ਦੀ ਮੰਗ ‘ਤੇ ਕੋਈ ਕਾਰਵਾਈ ਨਹੀਂ ਹੋਈ ਪਰ ਹੁਣ ਕਾਫੀ ਸਮੇਂ ਬਾਅਦ ਕਾਰਵਾਈ ਨੂੰ ਮੁੱਖ ਸਕੱਤਰ ਮੰਤਰੀ ਵਿਵਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਸ ਅਧਿਕਾਰੀ ਨੇ ਵਿਵਾਦ ਉਠਦੇ ਹੀ ਆਪਣੇ ਸਪੱਸ਼ਟੀਕਰਨ ਵਿਚ ਸਰਕਾਰ ਨੂੰ ਦੱਸ ਦਿੱਤਾ ਸੀ ਕਿ ਉਨ੍ਹਾਂ ਨੇ ਕਮਰੇ ਅਲਾਟ ਕਰਨ ਸਬੰਧੀ ਨਿਰਧਾਰਤ ਨਿਯਮਾਂ ਤਹਿਤ ਹੀ ਵਿਧਾਇਕਾਂ ਨੂੰ ਬਲਾਕ-ਏ ਕਮਰੇ ਅਲਾਟ ਕਰਨ ਤੋਂ ਇਨਕਾਰ ਕੀਤਾ ਸੀ। ਬੁੱਧਵਾਰ ਨੂੰ ਮੁੱਖ ਮੰਤਰੀ ਰਿਹਾਇਸ਼ ‘ਤੇ ਦੁਪਹਿਰ ਦੇ ਖਾਣੇ ਸਮੇਂ ਮੰਤਰੀ ਤੇ ਵਿਧਾਇਕ ਨੇ ਮੁੱਖ ਸੱਤਰ ਮਾਮਲੇ ਨੂੰ ਚੁੱਕਦੇ ਹੋਏ ਕਾਰਵਾਈ ਦੀ ਮੰਗ ਕੀਤੀ ਸੀ। ਉਸ ਸਮੇਂ ਮੁੱਖ ਮੰਤਰੀ ਦੇ ਸਮੇਂ ਉਕਤ ਸੀਨੀਅਰ ਸਹਾਇਕ ਦਾ ਮਾਮਲਾ ਰੱਖਿਆ ਗਿਆ ਜਿਸ ‘ਤੇ ਤੁਰੰਤ ਹੀ ਕਾਰਵਾਈ ਦੇ ਹੁਕਮ ਜਾਰੀ ਕਰਕੇ ਮੁੱਖ ਮੰਤਰੀ ਨੇ ਆਪਣੇ ਮੰਤਰੀ ਤੇ ਵਿਧਾਇਕ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਂਝ ਅੱਜ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਤਬਾਦਲੇ ਹੁਕਮ ਵਿਚ ਦੋ ਹੋਰ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਿਵਲ ਸਕੱਤਰੇਤ ਦੇ ਇਨ੍ਹਾਂ ਸੀਨੀਅਰ ਸਹਾਇਕਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਚ ਰਜਨੀਸ਼ ਮੈਣੀ ਨੂੰ ਰਾਜਨੀਤੀ-1 ਬ੍ਰਾਂਚ ਤੋਂ ਬਦਲ ਕੇ ਬੀ. ਐੱਡ. ਆਰ. ਸ਼ਾਖਾ-3 ਵਿਚ ਭੇਜਦੇ ਹੋਏ ਰਾਕੇਸ਼ ਕੰਬੋਜ ਨੂੰ ਪ੍ਰੋਟੋਕਾਲ ਬ੍ਰਾਂਚ ਤੋਂ ਬਦਲ ਕੇ ਰਜਨੀਸ਼ ਮੈਣੀ ਦੀ ਥਾਂ ‘ਤੇ ਲਗਾਇਆ ਗਿਾ ਹੈ। ਇਕ ਹੋਰ ਸਹਾਇਕ ਪਰਵਿੰਦਰ ਸਿੰਘ ਨੂੰ ਵਿੱਤ ਖਰਚਾ-2 ਬ੍ਰਾਂਚ ਤੋਂ ਬਦਲ ਕੇ ਪ੍ਰੋਟੋਕਾਲ ਬ੍ਰਾਂਚ ਵਿਚ ਰਾਕੇਸ਼ ਕੰਬੋਜ ਦੀ ਜਗ੍ਹਾ ਲਗਾਇਆ ਗਿਆ ਹੈ।