TV 3D Anchor: ਆਧੁਨਿਕ ਹੁੰਦੇ ਜ਼ਮਾਨੇ ‘ਚ ਚੀਨ ਨੇ ਇੱਕ ਵਾਰ ਫਾਰ ਕੁਝ ਅਜਿਹਾ ਕਰ ਦਿਖਾਇਆ ਹੈ ਜਿਸਦੀ ਕਲਪਨਾ ਸ਼ਇਦ ਹੀ ਕਿਸੇ ਨੇ ਕੀਤੀ ਹੋਵੇ , ਇਸ ਵਾਰ ਚੀਨ ਨੇ ਦੁਨੀਆ ਦੀ ਪਹਿਲੀ 3D ਨਿਊਜ ਐਂਕਰ ਨੂੰ ਲਾਂਚ ਕਰ ਦਿੱਤਾ ਹੈ। ਸਮਾਚਾਰ ਏਜੰਸੀ ਮੁਤਾਬਕ ਆਧੁਨਿਕ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਇਹ ਕਾਰਨਾਮੇ ਨੂੰ ਅੰਜਾਮ ਦਿੱਤਾ ਹੈ। 3D ਤਕਨੀਕ ਨਾਲ ਚੱਲਣ ਵਾਲੀ ਨਿਊਜ ਐਂਕਰ ਆਪਣੇ ਆਪ ‘ਚ ਹੀ ਇੱਕ ਉਪਲੱਭਧੀ ਤੋਂ ਘੱਟ ਨਹੀਂ।
ਚੀਨੀ ਸਰਕਾਰੀ ਏਜੰਸੀ ਸ਼ਿੰਹੁਆ ਨੇ ਆਰਟਿਫਿਸ਼ਿਅਲ ਇੰਟਲੀਜੇਂਸ 3D ਨਿਊਜ ਐਂਕਰ ਨੂੰ ਸ਼ਾਮਿਲ ਕੀਤਾ ਹੈ। ਵਰਚੁਅਲ ਦੁਨੀਆਂ ‘ਚ 3D ਐਂਕਰ ਆਪਣੇ ਆਪ ਵਿੱਚ ਅਨੋਖਾ ਪ੍ਰਯੋਗ ਹੈ। ਇਹ ਐਂਕਰ ਆਸਾਨੀ ਨਾਲ ਘੁੰਮ ਸਕਦੀ ਹੈ ਅਤੇ ਇਨਸਾਨ ਵਾਂਗ ਹੀ ਬੋਲ ਸਕਦੀ ਹੈ। ਇਹ ਆਪਣੇ ਵਾਲਾਂ ਅਤੇ ਕਪੜਿਆਂ ਦੇ ਸਟਾਇਲ ‘ਚ ਤਬਦੀਲੀ ਵੀ ਲਿਆ ਸਕਦੀ ਹੈ। ਰਿਪੋਰਟ ਦੇ ਮੁਤਾਬਕ ਭਵਿੱਖ ‘ਚ ਖਬਰਾਂ ਨੂੰ ਪੇਸ਼ ਕਰਨ ਲਈ ਇਸਦਾ ਇਸਤੇਮਾਲ ਕੀਤਾ ਜਾਵੇਗਾ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .