An atmosphere of terror : ਕੋਰੋਨਾ ਵਿਰੁੱਧ ਪੂਰਾ ਵਿਸ਼ਵ ਜੰਗ ਲੜ ਰਿਹਾ ਹੈ। ਚੰਡੀਗੜ੍ਹ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਬੀਤੇ ਕਲ ਸ਼ਨੀਵਾਰ ਨੂੰ 8 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਹਨ। ਇਸੇ ਤਰ੍ਹਾਂ ਬੀਤੇ ਸ਼ਨੀਵਾਰ ਦੇਰ ਰਾਤ ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵਿਚ 5 ਹੋਰ ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 18 ਸਾਲਾ ਨੌਜਵਾਨ, 23 ਸਾਲਾ ਔਰਤ, 30 ਸਾਲਾਂ ਦੀਆਂ 2 ਔਰਤਾਂ ਤੇ 37 ਸਾਲਾ ਔਰਤ ਹੈ। ਇਸ ਤਰ੍ਹਾਂ ਚੰਡੀਗੜ੍ਹ ਵਿਚ ਕੁੱਲ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 238 ਹੋ ਗਈ ਹੈ ਤੇ ਫਿਲਹਾਲ ਸ਼ਹਿਰ ਵਿਚ 56 ਐਕਟਿਵ ਕੇਸ ਹਨ। ਇੰਨੀ ਜਲਦੀ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਪ੍ਰਸ਼ਾਸਨ ਦੀ ਚਿੰਤਾ ਵੀ ਵਧੀ ਹੈ ਅਤੇ ਲੋਕਾਂ ਵਿਚ ਵੀ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵੀ ਅਜਿਹੀ ਹੀ ਜਿਥੇ ਲਗਾਤਾਰ ਕੋਰੋਨਾ ਦੇ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ।
ਇਸ ਤਰ੍ਹਾਂ ਸ਼ਨੀਵਾਰ ਨੂੰ ਚੰਡੀਗੜ੍ਹ ਵਿਚ ਲਗਭਗ 14 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਪਹਿਲਾਂ ਤਾਂ ਸਵੇਰ ਤਕ 3 ਕੇਸ ਹੀ ਸਾਹਮਣੇ ਆਏ ਸਨ ਪਰ ਬਾਅਦ ਵਿਚ ਹੋਰ ਮਾਮਲਿਆਂ ਦੀ ਪੁਸ਼ਟੀ ਹੋਈ। ਚੰਡੀਗੜ੍ਹ ਵਿਚ ਬਾਪੂਧਾਮ ਕਾਲੋਨੀ ਕੋਰੋਨਾ ਦਾ ਗੜ੍ਹ ਬਣਦਾ ਜਾ ਰਿਹਾ ਹੈ। ਲਗਾਤਾਰ ਕੋਰੋਨਾ ਪਾਜੀਟਿਵ ਮਰੀਜ਼ ਇਥੇ ਪਾਏ ਜਾ ਰਹੇ ਹਨ। ਇਹ ਸਾਰੇ ਵਿਅਕਤੀ ਜਿਹੜੇ ਕੋਵਿਡ-19 ਪੀੜਤ ਹਨ, ਇਹ ਕੋਰੋਨਾ ਪਾਜੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ। ਇਨ੍ਹਾਂ ਮਰੀਜ਼ਾਂ ਵਿਚ 12, 13, 17 ਸਾਲਾ ਦੇ 3 ਲੜਕੇ, 14, 15 ਸਾਲ ਦੀਆਂ 2 ਲੜਕੀਆਂ, 35 ਸਾਲਾ ਦੀ ਔਰਤ, 24 ਸਾਲਾ ਦਾ ਇਕ ਨੌਜਵਾਨ ਅਤੇ 42 ਸਾਲਾ ਦਾ ਵਿਅਕਤੀ ਸ਼ਾਮਲ ਹੈ। ਸੂਬੇ ਦੇ ਬਾਕੀ ਜਿਲ੍ਹਿਆਂ ਵਿਚ ਭਾਵੇਂ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਘਟੀ ਸੀ ਤੇ ਮੁੱਖ ਮੰਤਰੀ ਵਲੋਂ ਵੀ ਸਾਵਧਾਨੀ ਵਰਤਣ ਨੂੰ ਕਿਹਾ ਗਿਆ ਸੀ ਪਰ ਚੰਡੀਗੜ੍ਹ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।