Corona-positive woman gives :ਚੰਡੀਗੜ੍ਹ ਵਿਖੇ ਜੀ. ਐੱਮ. ਸੀ. ਐੱਚ. ਹਸਪਤਾਲ ਵਿਖੇ ਕੋਰੋਨਾ ਪਾਜੀਟਿਵ ਔਰਤ ਨੇ ਸਿਜੇਰੀਅਨ ਆਪ੍ਰੇਸ਼ਨ ਨਾਲ ਇਕ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਵੀ ਇਕ ਔਰਤ ਜੋ ਕੋਰੋਨਾ ਪਾਜੀਟਿਵ ਸੀ, ਦੀ ਡਲਿਵਰੀ ਹੋਈ ਸੀ ਪਰ ਉਸ ਦੀ ਨਾਰਮਲ ਡਲਿਵਰੀ ਸੀ। ਉਕਤ ਔਰਤ ਚੰਡੀਗੜ੍ਹ ਦੇ ਬਾਪੂਧਾਮ ਕਾਲੋਨੀ ਦੀ ਰਹਿਣ ਵਾਲੀ ਹੈ। ਉਸ ਦੀ ਉਮਰ 27 ਸਾਲ ਹੈ, ਉਸ ਦਾ ਇਲਾਜ ਸਿਵਲ ਹਸਪਤਾਲ ਸੈਕਟਰ-22 ਵਿਚ ਚੱਲ ਰਿਹਾ ਸੀ। ਜਦੋਂ ਔਰਤ ਦੀ ਰਿਪੋਰਟ ਪਾਜੀਟਿਵ ਆਈ ਤਾਂ ਉਸ ਨੂੰ ਪੀ. ਜੀ. ਆਈ. ਤੋਂ ਸੈਕਟਰ-46 ਦੇ ਧਨਵੰਤਰੀ ਹਸਪਤਾਲ ਵਿਚ ਸ਼ਿਫਟ ਕੀਤਾ ਜਾਣਾ ਸੀ ਤਾਂ ਜੋ ਉਸ ਦੀ ਡਲਿਵਰੀ ਕੀਤੀ ਜਾ ਸਕੇ ਪਰ ਰਾਤ ਨੂੰ ਸਮਾਂ ਵਧ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਦੇ ਹੀ GMCH ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ ਜਿਥੇ ਉਕਤ ਔਰਤ ਦੀ ਡਲਿਵਰੀ ਕੀਤੀ ਗਈ।
ਜਿਹੜੇ ਡਾਕਟਰਾਂ ਨੇ ਸਰਜਰੀ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਡਲਿਵਰੀ ਪੂਰੀ ਅਹਿਤਿਆਤ ਨਾਲ ਕੀਤੀ ਗਈ ਤੇ ਆਪ੍ਰੇਸ਼ਨ ਵਿਚ ਲਗਭਗ ਡੇਢ ਘੰਟੇ ਦਾ ਸਮਾਂ ਲੱਗਾ। ਉਨ੍ਹਾਂ ਦੱਸਿਆ ਕਿ ਗਾਇਨੀ, ਐਨੇਸਥੀਸੀਆ ਦੀ ਟੀਮ ਨਾਲ ਇਹ ਸਰਜਰੀ ਸੰਭਵ ਹੋ ਸਕੀ ਹੈ। ਇਸ ਆਪ੍ਰੇਸ਼ਨ ਵਿਚ 8 ਲੋਕਾਂ ਦੀ ਟੀਮ ਸੀ ਜਿਨ੍ਹਾਂ ਨੇ ਸਰਜਰੀ ਨੂੰ ਸਫਲ ਬਣਾਇਆ। ਮਾਂ ਦੇ ਕੋਰੋਨਾ ਪਾਜੀਟਿਵ ਹੋਣ ਕਾਰਨ ਬੱਚੀ ਨੂੰ ਮਾਂ ਦਾ ਦੁੱਧ ਨਹੀਂ ਪਿਲਾਇਆ ਗਿਆ ਕਿਉਂਕਿ ਇਸ ਨਾਲ ਉਸ ਦੇ ਪਾਜੀਵਿਟ ਹੋਣ ਦੀ ਵੀ ਸੰਭਾਵਨਾ ਹੈ। ਕੁਝ ਦਿਨਾਂ ਬਾਅਦ ਉਸ ਦੇ ਸੈਂਪਲ ਵੀ ਟੈਸਟ ਲਈ ਭੇਜੇ ਜਾਣਗੇ। ਹਸਪਤਾਲ ਵਿਚ ਹਿਊਮਨ ਬੈਂਕ ਦੀ ਸਹੂਲਤ ਹੈ, ਜਿਥੋਂ ਉਸ ਨੂੰ ਦੁੱਧ ਪਿਲਾਇਆ ਜਾ ਰਿਹਾ ਹੈ। ਕਲ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਇਕੋ ਦਿਨ ਵਿਚ 14 ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ। ਇਨ੍ਹਾਂ ਵਿਚੋਂ ਜ਼ਿਆਦਾਤਰ ਬਾਪੂਧਾਮ ਕਾਲੋਨੀ ਦੇ ਹੀ ਹਨ। ਅਜਿਹੇ ਵਿਚ ਲੋਕਾਂ ਦੇ ਮਨ ਵਿਚ ਖੌਫ ਦੀ ਸਥਿਤੀ ਬਣੀ ਹੋਈ ਹੈ।