ideology badshah honey singh:ਰੈਪਰ ਬਾਦਸ਼ਾਹ ਅੱਜ ਕਿਸੇ ਵੀ ਜਾਣ ਪਹਿਜਾਣ ਦੇ ਮੌਹਤਾਜ ਨਹੀੰ ਹਨ। ਬਾਦਸ਼ਾਹ ਨੇ ਆਪਣੀ ਜ਼ਿੰਦਗੀ ਵਿੱਚ ਕਾਫੀ ਸੰਘਰਸ਼ ਕਰਨ ਤੋੰ ਬਾਅਦ ਇਹ ਮੁਕਾਮ ਹਾਸਿਲ ਕੀਤਾ ਹੈ। ਬਾਦਸ਼ਾਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਨੀ ਸਿੰਘ ਨਾਲ ਕੀਤੀ ਸੀ। ਦੋਨਾਂ ਨੂੰ ਪੂਰਾ ਦੇਸ਼ ਜਾਣਦਾ ਹੇਰ ਪਰ ਹੁਣ ਦੋਨੋਂ ਇਕੱਠੇ ਨਜ਼ਰ ਨਹੀਂ ਆਉਂਦੇ ਹਨ।
ਬਾਦਸ਼ਾਹ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਹਨੀ ਸਿੰਘ ਤੋਂ ਅਲੱਗ ਹੋਣ ਦਾ ਕਿੱਸਾ ਸੁਣਾਇਆ। ਬਾਦਸ਼ਾਹ ਨੇ ਕਿਹਾ ਕਿ ਜਦੋਂ ਯੰਗ ਹੁੰਦੇ ਹਾਂ ਥੋੜ੍ਹੇ ਅਲੱਗ ਹੁੰਦੇ ਹਾਂ। ਸੋਚਣੀ ਅਲੱਗ ਹੁੰਦੀ ਹੈ ਹੋਰ ਤਾਂ ਕੁਝ ਨਹੀੰ ਹੁੰਦਾ। ਹਨੀ ਸਿੰਘ ਦੇ ਕੰਮ ਕਰਨ ਦਾ ਅਲੱਗ ਤਰੀਕਾ ਸੀ ਤੇ ਮੇਰਾ ਅਲੱਗ ਤਰੀਕਾ ਸੀ। ਇਕੱਠੇ ਕੰਮ ਅਸੀ ਜਰੂਰ ਸ਼ੁਰੂ ਕੀਤਾ ਸੀ। ਅਜਿਹਾ ਨਹੀਂ ਹੈ ਕਿ ਉਹ ਕੁਝ ਗਲਤ ਕਰ ਰਹੇ ਹਨ। ਉਹ ਕਾਫੀ ਵਧੀਆ ਕੰਮ ਕਰ ਰਹੇ ਹਨ ਅਤੇ ਮੈੰ ਇਸ ਗੱਲ ਨੂੰ ਕੈ ਕੇ ਬਹੁਤ ਖੁਸ਼ ਹਾਂ। ਕਾਫੀ ਮਜ਼ਾ ਆ ਰਿਹਾ ਹੈ। ਮੈਂ ਹਾਂ, ਹਨੀ ਸਿੰਘ ਭਰਾ ਹੈ, ਰਫਤਾਰ ਹੈ, ਇੱਕਾ ਹੈ….ਜਿੰਨੇ ਵੀ ਅਸੀ ਲੋਕ ਹਾਂ ਸਭ ਵਧੀਆ ਕਰ ਰਹੇ ਹਨ।
ਜਦੋਂ ਬਾਦਸ਼ਾਹ ਤੋੰ ਉਹਨਾਂ ਦੇ ਪਹਿਲੇ ਰੈਪ ਬਾਰੇ ਪੁੱਛਿਆ ਗਿਆ ਤਾਂ ਉਹਨਾ ਨੇ ਕਿਹਾ ਕਿ ਮੈਨੂੰ ਯਾਦ ਨਹੀਂ ਹੈ। ਪਰ ਉਹਨਾ ਨੇ ਇਸ ਨਾਲ ਜੁੜਿਆ ਵੀ ਮਜ਼ੇਦਾਰ ਕਿੱਸਾ ਦੱਸਿਆ। ਬਾਦਸ਼ਾਹ ਨੇ ਦੱਸਿਆ ਕਿ ਉਹਨਾ ਨੇ ਆਪਣਾ ਪਹਿਲਾ ਰੈਪ ਆਪਣੇ ਹਿਸਾਬ ਦੇ ਅਧਿਆਪਕ ਲਈ ਲਿਖਿਆ ਸੀ। ਪ੍ਰਫਾਰਮ ਵੀ ਮੈੰ ਸਕੂਲ ‘ਚ ਲੰਚ ਬ੍ਰੇਕ ਦੇ ਸਮੇਂ ਕੀਤਾ ਸੀ। ਹਾਲਾਂਕਿ ਬਾਦਸ਼ਾਹ ਨੇ ਦੱਸਿਆ ਕਿ ਉਹਨਾਂ ਨੂੰ ਇਹ ਰੈਪ ਯਾਦ ਨਹੀਂ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਦਸ਼ਾਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਕਰਦੇ ਰਹਿੰਦੇ ਹਨ। ਬਾਦਸ਼ਾਹ ਦੇ ਰੈਪਾਂ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ।