mohit none hospitals admit:ਅਦਾਕਾਰ ਰਿਸ਼ੀ ਕਪੂਰ ਇਰਫਾਨ ਖਾਨ ਤੋਂ ਬਾਅਦ ਹੁਣ ਅਦਾਕਾਰ ਮੋਹਿਤ ਦਾ ਦੇਹਾਂਤ ਹੋ ਗਿਆ ਹੈ। ਮੋਹਿਤ ਸਿਰਫ 26 ਸਾਲ ਦੇ ਸਨ ਅਤੇ ਕੈਂਸਰ ਦੀ ਜੰਗ ਲੜਦੇ ਹੋਏ ਉਨ੍ਹਾਂ ਨੇ ਦਮ ਤੋੜ ਦਿੱਤਾ। ਮਥੁਰਾ ‘ਚ ਮੋਹਿਤ ਦਾ ਇਲਾਜ ਚੱਲ ਰਿਹਾ ਸੀ, ਸ਼ਨੀਵਾਰ ਨੂੰ ਮੋਹਿਤ ਦੀ ਸਿਹਤ ਖਰਾਬ ਹੋਣ ‘ਤੇ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਹਨਾਂ ਨੂੰ ਐਡਮਿਟ ਕਰਨ ਤੋਂ ਮਨਾ ਕਰ ਦਿੱਤਾ ਗਿਆ। ਦਸ ਦੇਈਏ ਕਿ ਕੋਰੋਨਾ ਦੇ ਚਲਦੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਨਹੀਂ ਕੀਤਾ ਜਾ ਰਿਹਾ ਸੀ।
ਮੋਹਿਤ ਨੂੰ ਸਲਮਾਨ ਦੀ ਫ਼ਿਲਮ ਰੈਡੀ ਵਿੱਚ ਅਮਰ ਚੌਧਰੀ ਦੇ ਕਿਰਦਾਰ ਵਿੱਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਲਮਾਨ ਦੇ ਨਾਲ ਫਿਲਮ ਜੈ ਹੋ ਵਿੱਚ ਵੀ ਕੰਮ ਕੀਤਾ। ਮਿਲਨ ਟਾਲਕੀਜ, ਜਬਰੀਆ ਜੋੜੀ ਤੇ ਡ੍ਰੀਮ ਗਰਲ ਉਹਨਾ ਦੀਆਂ ਹੋਰ ਕਈ ਫਿਲਮਾਂ ਸਨ। ਕੁਝ ਸਮੇਂ ਪਹਿਲਾਂ ਮੋਹਿਤ ਨੇ ਸੈਫ ਅਲੀ ਖਾਨ ਤੇ ਰਾਨੀ ਮੁਖਰਜੀ ਦੀ ਆਉਣ ਵਾਲੀ ਫਿਲਮ ਬੰਟੀ ਓਰ ਬਬਲੀ 2 ਦੀ ਸ਼ੂਟਿੰਗ ਪੂਰੀ ਕੀਤੀ ਸੀ।
ਮੋਹਿਤ ਦੀ ਦੋਸਤ ਅਤੇ ਅਦਾਕਾਰਾ ਵਿਵਿਧਾ ਕੀਰਤੀ ਨੇ ਉਹਨਾ ਦੇ ਦਿਹਾਂਤ ਦੀ ਖਬਰ ਬਾਰੇ ਪੁਸ਼ਟੀ ਕੀਤੀ ਹੈ। ਵਿਵਿਧ ਨੇ ਲਿਖਿਆ ਮੋਹਿਤ ਕਾਫੀ ਲੰਬੇ ਸਮੇਂ ਤੋਂ ਕੈੰਸਰ ਨਾਲ ਪੀੜਤ ਸਨ ਅਤੇ ਹੁਣ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹ ਜਿੰਦਗੀ ਨੂੰ ਇੰਨਜੁਆਏ ਕਰਨ ਵਾਲਿਆ ਵਿੱਚੋਂ ਸਨ, ਸਾਰਿਆਂ ਦੀ ਜਾਨ ਸੀ ਉਹ। ਉਹ ਇੰਡਸਟਰੀ ਵਿੱਚ ਮੇਰੇ ਸਭ ਤੋੰ ਵਧੀਆ ਦੋਸਤਾਂ ਵਿੱਚੋਂ ਇੱਕ ਸੀ। ਮੈੰ ਪੂਰੀ ਤਰ੍ਹਾਂ ਨਾਲ ਟੁੱਟ ਗਈ ਹਾਂ।
ਉਨ੍ਹਾਂ ਨੇ ਅੱਗੇ ਕਿਹਾ ਉਹ ਮੇਰਾ ਸੱਚਾ ਦੋਸਤ ਸੀ। ਮੈਂ ਉਸ ਨੂੰ ਮਿਸ ਕਰ ਰਹੀ ਹਾਂ। ਮੇਰੀਆਂ ਉਨ੍ਹਾਂ ਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਉਸ ਨੂੰ ਦੁਬਾਰਾ ਕਦੇ ਨਾ ਦੇਖ ਪਾਉਣ ਦਾ ਖਿਆਲ ਵੀ ਮੇਰੇ ਦਿਲ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਮੇਰੇ ਕੋਲ ਉਸ ਦੇ ਨਾਲ ਖਿੱਚੀਆਂ ਹੋਈਆਂ ਬਹੁਤ ਸਾਰੀਆਂ ਤਸਵੀਰਾਂ ਹਨ। ਜਿਸ ਨੂੰ ਮੈਂ ਫਰੇਮ ਕਰਵਾ ਕੇ ਰੱਖਿਆ ਹੋਇਆ ਹੈ। ਉਹ ਹਮੇਸ਼ਾ ਮੇਰਾ ਫੇਵਰੇਟ ਸੀ ਅਤੇ ਰਹੇਗਾ। ਮੈਂ ਉਸ ਨੂੰ ਰਾਕਸਟਾਰ ਬੁਲਾਉਂਦੀ ਸੀ। ਅਸੀਂ ਬੈਸਟ ਡਾਂਸਿੰਗ ਪਾਰਟਨਰ ਸੀ।