The Department of Administrative : ਕੋਵਿਡ-19 ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਨੂੰ ਬੇਮਿਸਾਲ ਤਕਨਾਲੋਜੀ ਆਧਾਰਿਤ ਹੱਲ ਮੁਹੱਈਆ ਕਰਾਉਣ ਵਿਚ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਜੀਆਰ ਐਂਡ ਪੀਜੀ) ਸਰਗਰਮ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ (ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ) ਵਿਨੀ ਮਹਾਜਨ ਨੇ ਦੱਸਿਆ ਕਿ ਵਿਭਾਗ ਨੇ ਲੌਕਡਾਊਨ ਦੌਰਾਨ ਅੰਕੜਿਆਂ ਦੇ ਪ੍ਰਬੰਧਨ, ਸਾਂਝੇ ਕਰਨ ਅਤੇ ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਜਰੂਰੀ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਮੁਹੱਈਆ ਕਰਵਾਉਣ ਲਈ ਵੀ ਹੱਲ ਵਿਕਸਿਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਈ.ਟੀ. ਟੀਮ, ਨੂੰ ਸੀ.ਈ.ਓ.-(ਗਵਰਨੈਂਸ) ਰਵੀ ਭਗਤ ਅਤੇ ਡਾਇਰੈਕਟਰ ਡੀ.ਜੀ.ਆਰ. ਅਤੇ ਪੀ.ਜੀ. ਪਰਮਿੰਦਰਪਾਲ ਸਿੰਘ ਦੀ ਨਿਗਰਾਨੀ ਵਿੱਚ ਰਾਜ ਸਰਕਾਰ ਦੀ ਇਸ ਮੁਸ਼ਕਲ ਪੜਾਅ ਵਿੱਚ ਸਹਾਇਤਾ ਲਈ ਟੈਕਨਾਲੋਜੀ ਹੱਲ ਤਿਆਰ ਕਰਨ ਅਤੇ ਲਾਗੂ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੂਰੀ ਟੀਮ ਨੇ ਆਪਣੀ ਸਮਰਪਿਤ ਅਤੇ ਨਵੀਨਤਾਕਾਰੀ ਪਹੁੰਚ ਰਾਹੀਂ ਇਨ੍ਹਾਂ ਵਿਲੱਖਣ ਹੱਲ ਨੂੰ ਵਿਕਸਤ ਕਰਨ ਲਈ ਸਖਤ ਮਿਹਨਤ ਕੀਤੀ।
ਜਨਰਲ ਮੈਨੇਜਰ (ਪੀਐਸ ਈਜੀਐਸ) ਵਿਨੇਸ਼ ਗੌਤਮ, ਸੀਨੀਅਰ ਸਲਾਹਕਾਰ ਜਸਮਿੰਦਰ ਪਾਲ ਸਿੰਘ ਅਤੇ ਮਨਪ੍ਰੀਤ ਦੁਆਰਾ ਪ੍ਰਬੰਧਿਤ ਟੀਮਾਂ ਨੇ ਮਾਰਚ 2020 ਵਿੱਚ ਕੋਵਾ ਐਪ ਬਣਾਇਆ ਤੇ ਲਾਂਚ ਕੀਤਾ, ਜਿਸ ‘ਚ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ, ਜੀਓ ਟੈਗ ਮਰੀਜ਼ਾਂ ਦੀ ਪਛਾਣ ਕਰਨ ਅਤੇ ਇਕਾਂਤਵਾਸ ਵਾਲੇ ਵਿਅਕਤੀਆਂ ਸਬੰਧੀ ਜਾਣਕਾਰੀ ਉਪਲੱਬਧ ਹੈ। ਇਸ ਐਪ ਦੇ ਹੁਣ ਤਕ 23 ਲੱਖ ਡਾਊਨਲੋਡ ਕੀਤੇ ਗਏ ਹਨ। ਕਿਸੇ ਹੋਰ ਸਰਕਾਰ ਜਾਂ ਸੰਗਠਨ ਨੇ ਅਜਿਹਾ ਹੀ ਕੋਈ ਹੱਲ ਇਸ ਤੋਂ ਪਹਿਲਾਂ ਨਹੀਂ ਵਰਤਿਆ। ਵਿਨੀ ਮਹਾਜਨ ਨੇ ਕਿਹਾ ਕਿ ਲਗਭਗ 11 ਸੂਬਿਆਂ ਨੇ ਕੋਵਾ ਐਪ ਅਤੇ ਡੈਸ਼ਬੋਰਡ ਵਿੱਚ ਐਡਮਿਨ ਲੌਗਿਨ ਤਕ ਪਹੁੰਚ ਸਬੰਧੀ ਬੇਨਤੀ ਕੀਤੀ ਹੈ ਤਾਂ ਜੋ ਉਹ ਆਪਣੇ ਰਾਜਾਂ ਵਿਚ ਅਜਿਹੀਆਂ ਸੇਵਾਵਾਂ ਦਾ ਪ੍ਰਬੰਧਨ ਕਰਨ ਲਈ ਐਪਲੀਕੇਸ਼ਨ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਸਕਣ।
ਹਰ ਲਾਗ ਵਾਲੇ ਵਿਅਕਤੀ ਦੇ ਸੰਪਰਕ ਇਤਿਹਾਸ ਦਾ ਪਤਾ ਲਗਾਇਆ; ਅਤੇ ਨਾਲ ਹੀ ਰਾਜ ਪੱਧਰ `ਤੇ ਫੈਸਲੇ ਲੈਣ ਵਾਲਿਆਂ ਨੂੰ 22 ਜਿ਼ਲ੍ਹਿਆਂ ਦੇ ਕੋਵਿਡ -19 ਦੇ ਅੰਕੜਿਆਂ ਦੇ ਅਸਲ ਸਮੇਂ ਦੇ ਅਪਡੇਟਸ ਦੀ ਆਗਿਆ ਦਿੱਤੀ। ਕਈ ਏਜੰਸੀਆਂ, ਸਟਾਰਟ-ਅਪਸ ਅਤੇ ਵਿਭਾਗ ਨੂੰ ਪ੍ਰੋ ਬੋਨੋ ਸਹਾਇਤਾ ਪ੍ਰਦਾਨ ਕਰਨ ਦੇ ਇੱਛੁਕ ਸੰਸਥਾਵਾਂ , ਆਈ ਟੀ ਟੀਮ ਨੇ ਡਾਟਾ ਇਕੱਤਰ ਕਰਨ ਅਤੇ ਏਕੀਕਰਣ ਲਈ ਕਈ ਡੈਸ਼ਬੋਰਡ ਲਾਗੂ ਕੀਤੇ ਹਨ ਜਿਵੇਂ ਕਿ ਪ੍ਰਵਾਸੀ ਕਾਮਿਆਂ ਦੀ ਰਜਿਸਟ੍ਰੇਸ਼ਨ, ਵਾਪਸ ਆਉਣ ਲਈ ਤਿਆਰ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਜਾਂ ਹੋਰਨਾਂ ਨੂੰ ਪੰਜਾਬ ਤੋਂ ਬਾਹਰ ਭੇਜਣਾ। ਇਹ ਟੀਮ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗਾਂ, ਰਾਜ ਕੋਵਿਡ -19 ਕੰਟਰੋਲ ਰੂਮ ਦੇ ਨਾਲ ਨਾਲ ਪੰਜਾਬ ਮੰਡੀ ਬੋਰਡ ਨੂੰ ਆਈ ਟੀ ਸਹਾਇਤਾ ਦੀ ਲਗਾਤਾਰ ਸਹਾਇਤਾ ਕਰ ਰਹੀ ਹੈ। ਵਿਨੀ ਮਹਾਜਨ ਨੇ ਕਿਹਾ ਕਿ ਸਮੇਂ ਦੇ ਬੀਤਣ ਨਾਲ ਇਸ ਟੀਮ ਨੇ ਕੋਵਾ ਐਪ ਲਈ ਵਿਲੱਖਣ ਵਿਸ਼ੇਸ਼ਤਾਵਾਂ ਅਤੇ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਜਿਨ੍ਹਾਂ ਨੇ ਨਾਗਰਿਕਾਂ ਨੂੰ ਜ਼ਰੂਰੀ ਸੇਵਾਵਾਂ ਅਤੇ ਡਾਕਟਰੀ ਸਹਾਇਤਾ ਤਕ ਪਹੁੰਚਣ ਵਿੱਚ ਸਹਾਇਤਾ ਕੀਤੀ ਹੈ। ਜਿਲ੍ਹਾ ਪ੍ਰਸ਼ਾਸਨ ਨੂੰ ਲੌਕਡਾਊਨ ਤੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਵਿਚ ਸਹਾਇਤਾ ਕੀਤੀ ਹੈ।