Now the Punjab government’s : ਲੌਕਡਾਊਨ ਦਰਮਿਆਨ ਜ਼ਰੂਰਤਮੰਦਾਂ ਨੂੰ ਜਿਹੜੇ ਰਾਸ਼ਨ ਦੇ ਪੈਕੇਟ ਦਿੱਤੇ ਜਾ ਰਹੇ ਹਨ ਉਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾਈ ਗਈ ਸੀ ਪਰ ਹੁਣ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਕੀਤੇ ਗਏ ਵਿਰੋਧ ਨੂੰ ਧਿਆਨ ਵਿਚ ਰੱਖਦੇ ਹੋਏ ਲੌਕਡਾਊਨ ਦੇ ਚੌਥੇ ਪੜਾਅ ਵਿਚ ਆਤਮ ਨਿਰਭਰ ਯੋਜਨਾ ਤਹਿਤ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਦੌਰਾਨ ਗਰੀਬ ਲੋਕਾਂ ਨੂੰ ਜਿਹੜੀਆਂ ਰਾਸ਼ਨ ਕਿੱਟਾਂ ਵੰਡੀਆਂ ਜਾਣਗੀਆਂ ਉਸ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਨਹੀਂ ਲਗਾਈ ਜਾਵੇਗੀ। ਇਨ੍ਹਾਂ ਰਾਸ਼ਨ ਕਿੱਟਾਂ ‘ਤੇ ਕੈਪਟਨ ਦੀ ਫੋਟੋ ਦੀ ਜਗ੍ਹਾ ਪੰਜਾਬ ਸਰਕਾਰ ਦਾ ਲੋਗੋ ਲੱਗਾ ਹੋਵੇਗਾ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਸਬੰਧੀ ਦੱਸਿਆ ਜਾਵੇਗਾ।
ਇਨ੍ਹਾਂ ਰਾਸ਼ਨ ਕਿੱਟਾਂ ਵਿਚ ਹਰੇਕ ਵਿਅਕਤੀ ਲਈ ਕੇਂਦਰ ਵਲੋਂ 5 ਕਿਲੋ ਕਣਕ ਪ੍ਰਤੀ ਮਹੀਨਾ, ਇਕ ਕਿਲੋ ਦਾਲ ਦਿੱਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਇਨ੍ਹਾਂ ਲੋੜਵੰਦਾਂ ਦੀ ਮਦਦ ਲਈ ਕਣਕ ਪਿਸਵਾ ਕੇ 10 ਕਿਲੋ ਆਟਾ ਪ੍ਰਤੀ ਵਿਅਕਤੀ ਦਿੱਤਾ ਜਾ ਰਿਹਾ ਹੈ ਤੇ ਨਾਲ ਹੀ ਹਰੇਕ ਵਿਅਕਤੀ ਨੂੰ 1 ਕਿਲੋ ਦਾਲ ਉਪਲਬਧ ਕਰਵਾਈ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਵਲੋਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਲੌਕਡਾਊਨ ਦੌਰਾਨ ਕੋਈ ਵੀ ਵਿਅਕਤੀ ਭੁੱਖਾ ਨਾ ਸੌਵੇ। ਇਸ ਸਕੀਮ ਅਧੀਨ 14 ਲੱਖ ਲੋਕਾਂ ਨੂੰ ਲਾਭ ਮਿਲੇਗਾ। ਜਿਹੜੇ ਲੋਕਾਂ ਕੋਲ ਨੀਲਾ ਕਾਰਡ ਨਹੀਂ ਹੈ ਉਹ ਵੀ ਇਸ ਸਕੀਮ ਤੋਂ ਵਾਂਝੇ ਨਹੀਂ ਰਹਿਣਗੇ ਸਗੋਂ ਉਨ੍ਹਾਂ ਨੂੰ ਵੀ ਮਦਦ ਪਹੁੰਚਾਈ ਜਾਵੇਗੀ। ਇਹ ਸਾਰੀ ਰਾਸ਼ਨ ਸਮੱਗਰੀ ਦੇਣ ਵੇਲੇ ਵਿਅਕਤੀ ਦੇ ਆਧਾਰ ਕਾਰਡ ਦੀ ਪੂਰੀ ਤਰ੍ਹਾਂ ਜਾਂਚ ਕਰਵਾਈ ਜਾਵੇਗੀ ਤੇ ਇਹ ਨਿਸ਼ਚਿਤ ਕਰਵਾਇਆ ਜਾਵੇਗਾ ਕਿ ਰਾਸ਼ਨ ਲੈਣ ਵਾਲੇ ਵਿਅਕਤੀ ਨੂੰ ਅਸਲ ਵਿਚ ਇਸ ਦੀ ਜ਼ਰੂਰਤ ਹੈ।