sunil dutt death anniversary :ਭਾਰਤੀ ਸਿਨੇਮਾ ਦੇ ਲੀਜੈਂਡਰੀ ਅਦਾਕਾਰ ਸੁਨੀਲ ਦੱਤ ਨਾ ਸਿਰਫ ਇੱਕ ਬਿਹਤਰੀਨ ਕਲਾਕਾਰ ਸਨ ਬਲਕਿ ਬੇਹੱਦ ਵਧੀਆ ਇੰਸਾਨ ਵੀ ਸਨ। ਇੰਡਸਟਰੀ ਵਿੱਚ ਦੱਤ ਸਾਹਿਬ ਦੇ ਨਾਮ ਨਾਲ ਮਸ਼ਹੂਰ ਸੁਨੀਲ ਦੱਤ ਨੇ ਆਪਣੇ ਕਰੀਅਰ ਵਿਚ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ। ਫ਼ਿਲਮਾਂ ਤੋਂ ਬਾਅਦ ਸਿਆਸੀ ਪਾਰੀ ਵਿੱਚ ਵੀ ਉਨ੍ਹਾਂ ਨੇ ਲੋਕਾਂ ਦਾ ਪਿਆਰ ਜਿੱਤਿਆ। 2005 ਵਿੱਚ ਉਨ੍ਹਾਂ ਦਾ ਦਿਹਾਂਤ ਹੋਇਆ ਸੀ। ਸੁਨੀਲ ਦੱਤ ਦੀ ਡੈੱਥ ਐਨੀਵਰਸਰੀ ‘ਤੇ ਸੰਜੇ ਦੱਤ ਨੇ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕਰ ਪਿਤਾ ਨੂੰ ਯਾਦ ਕੀਤਾ। ਇਨ੍ਹਾਂ ਤਸਵੀਰਾਂ ਦੇ ਨਾਲ ਸੰਜੇ ਦੱਤ ਨੇ ਲਿਖਿਆ ਜਦੋਂ ਤੁਸੀਂ ਮੇਰੇ ਨਾਲ ਹੋ ਤਾਂ ਮੈਂ ਜਾਣਦਾ ਹਾਂ ਕਿ ਮੈਨੂੰ ਕਿਸੇ ਚੀਜ਼ ਦੀ ਟੈਂਸ਼ਨ ਲੈਣ ਦੀ ਜਰੂਰਤ ਨਹੀਂ ਹੈ। ਹਮੇਸ਼ਾ ਮੈਨੂੰ ਸਭਾਲਣ ਲਈ ਧੰਨਵਾਦ। ਤੁਹਾਨੂੰ ਅੱਜ ਅਤੇ ਹਰ ਰੋਜ ਮਿੱਸ ਕਰਦਾ ਹਾਂ।
ਸੰਜੇ ਦੱਤ ਦੀ ਇਸ ਪੋਸਟ ‘ਤੇ ਉਨ੍ਹਾਂ ਦੀ ਬੇਟੀ ਤ੍ਰਿਸ਼ਾਲਾ ਨੇ ਕਮੈਂਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਪੰਦਰਾਂ ਸਾਲ ਤੋਂ ਦਾਦਾ ਜੀ ਨੂੰ ਹਰ ਦਿਨ ਮਿਸ ਕਰਦੇ ਹਾਂ ਕਾਸ਼ ਉਹ ਹੁਣ ਇੱਥੇ ਹੁੰਦੇ। ਇਸ ਦੇ ਨਾਲ ਹੀ ਸੰਜੇ ਦੀ ਪਤਨੀ ਮਾਨਿਅਤਾ ਨੇ ਲਵ ਇਮੋਜੀ ਬਣਾ ਕੇ ਆਪਣਾ ਪਿਆਰ ਜ਼ਾਹਿਰ ਕੀਤਾ ਹੈ।
ਦਸ ਦੇਈਏ ਕਿ ਇੱਕ ਵਿਵਾਦਿਤ ਸੁਪਰਸਟਾਰ ਨਾਲ ਵਿਆਹ ਕਰਨ ਵਾਲੀ ਮਾਨਿਅਤਾ ਨੇ ਕਾਫ਼ੀ ਹੱਦ ਤੱਕ ਸੰਜੇ ਦੱਤ ਦੀ ਲਾਇਫ ਨੂੰ ਪਟੜੀ ਉੱਤੇ ਲਿਆ ਦਿੱਤਾ ਹੈ। ਸੰਜੇ ਉਨ੍ਹਾਂ ਨੂੰ ਇਸ ਗੱਲ ਦਾ ਕ੍ਰੈਡਿਟ ਵੀ ਦਿੰਦੇ ਹਨ ਪਰ ਦੋਨਾਂ ਲਈ ਹੀ ਇਹ ਸਭ ਇੰਨਾ ਆਸਾਨ ਨਹੀਂ ਸੀ। ਸਾਬਕਾ ਬਾਲੀਵੁਡ ਅਦਾਕਾਰਾ ਮਾਨਿਅਤਾ ਦੱਤ ਦਾ ਜਨਮ 22 ਜੁਲਾਈ 1978 ਨੂੰ ਇੱਕ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ। ਪਹਿਲਾਂ ਮਾਨਿਅਤਾ ਦਾ ਨਾਮ ਦਿਲਨਵਾਜ ਸ਼ੇਖ ਸੀ। ਮਾਨਿਅਤਾ ਦੀ ਪਰਵਰਿਸ਼ ਦੁਬਈ ਵਿੱਚ ਹੋਈ ਸੀ। ਉਨ੍ਹਾਂ ਨੇ ਬਾਲੀਵੁਡ ਵਿੱਚ ਆਪਣੀ ਕਿਸਮਤ ਆਜਮਾਉਣ ਦਾ ਫੈਸਲਾ ਕੀਤਾ ਸੀ ਅਤੇ ਸਾਰਾ ਖਾਨ ਦੇ ਨਾਮ ਤੋਂ ਉਨ੍ਹਾਂ ਨੇ ਆਪਣੀ ਇੰਡਸਟਰੀ ਵਿੱਚ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਪ੍ਰਕਾਸ਼ ਝਾ ਦੀ ਫਿਲਮ ਵਿੱਚ ਆਇਟਮ ਸਾਂਗ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਮ ਮਾਨਿਅਤਾ ਰੱਖ ਲਿਆ ਸੀ। ਮਾਨਿਅਤਾ ਦੇ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਉੱਤੇ ਪਰਵਾਰ ਦੀਆਂ ਜਿੰਮੇਦਾਰੀਆਂ ਆ ਗਈਆਂ, ਜਿਸ ਦੇ ਚਲਦੇ ਉਨ੍ਹਾਂ ਦਾ ਫਿਲਮੀ ਕਰੀਅਰ ਕਾਫ਼ੀ ਪ੍ਰਭਾਵਿਤ ਹੋਣ ਲੱਗਾ ਸੀ।