Sudarviji became the : ਪੰਜਾਬ ਸਰਕਾਰ ਨੇ ਸੋਮਵਾਰ ਨੂੰ ਕਈ IAS ਅਤੇ IPS ਅਫਸਰਾਂ ਦੇ ਟਰਾਂਸਫਰ ਕਰ ਦਿੱਤੇ। ਇਨ੍ਹਾਂ ਵਿਚ ਜਲੰਧਰ ਦੇ ਵੀ ਕਈ ਅਫਸਰ ਸ਼ਾਮਲ ਹਨ। ਜਲੰਧਰ ਦੇ ਏ. ਡੀ. ਸੀ. ਤਾਇਨਾਤ ਮਹਿਲਾ ਆਈ. ਪੀ. ਐੱਸ. ਅਧਿਕਾਰੀ ਡੀ. ਸੁਡਰਵਿਜੀ ਨੂੰ ਤਰੱਕੀ ਦੇ ਕੇ ਡਿਪਟੀ ਕਮਿਸ਼ਨਰ ਆਫ ਪੁਲਿਸ ਬਣਾ ਦਿੱਤਾ ਗਿਆ ਹੈ। ਉਹ ਡੀ. ਸੀ. ਪੀ. ਡਿਟੈਕਟਿਵ ਦਾ ਅਹੁਦਾ ਸੰਭਾਲੇਗੀ। ਉਹ ਜਲੰਧਰ ਵਿਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਹੈ।
ਇਸ ਤੋਂ ਇਲਾਵਾ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਵਿਚ ਬਤੌਰ ਏ. ਡੀ. ਸੀ. ਪੀ. ਟ੍ਰੈਫਿਕ ਭੇਜਿਆ ਗਿਆ ਹੈ। ਭੰਡਾਲ ਦੀ ਜਗ੍ਹਾ ਤੇ ਏ. ਡੀ. ਸੀ. ਪੀ. ਅਸ਼ਵਨੀ ਕੁਮਾਰ ਏ. ਡੀ. ਸੀ. ਪੀ.-2 ਹੋਣਗੇ. ਜਲੰਧਰ ਦਿਹਾਤੀ ਪੁਲਿਸ ਵਿਚ ਐੱਸ. ਪੀ. ਹੈੱਡਕੁਆਰਟਰ ਤਾਇਨਾਤ ਰਵਿੰਦਰਪਾਲ ਸਿੰਘ ਸੰਧੂ ਨੂੰ ਐੱਸ. ਪੀ. ਪੀ. ਬੀ. ਆਈ. ਤਾਇਨਾਤ ਕੀਤਾ ਗਿਆ ਹੈ। ਐੱਸ. ਪੀ. ਹੈੱਡਕੁਆਰਟਰ ਦੇ ਤੌਰ ‘ਤੇ ਆਈ. ਪੀ. ਐੱਸ. ਅਧਿਕਾਰੀ ਰਵੀ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ। ਉਹ ਜਲੰਧਰ ਰੇਂਜ ਤੇ ਪੁਲਿਸ ਕਮਿਸ਼ਨਰਟ ਦੀ ਸਾਈਬਰ ਕ੍ਰਾਈਮ ਵਿੰਗ ਦਾ ਕੰਮਕਾਜ ਸੰਭਾਲਣਗੇ।
ਇਸੇ ਤਰ੍ਹਾਂ ਆਦਮਪੁਰ ਦੇ ਏ. ਐੱਸ. ਪੀ. ਤੋਂ ਬਦਲੇ ਆਈ. ਪੀ. ਐੱਸ ਅਧਿਕਾਰੀ ਅੰਕੁਰ ਗੁਪਤਾ ਨੂੰ ਰੂਪਨਗਰ ਵਿਚ ਐੱਸ. ਪੀ. ਹੈਡਕੁਆਰਟਰ ਲਗਾਇਆ ਗਿਆ ਹੈ। ਉਥੇ ਏ. ਡੀ. ਸੀ. ਪੀ. ਪੀ. ਬੀ. ਆਈ. ਹਰਪ੍ਰੀਤ ਸਿੰਘ ਨੂੰ ਏ ਡੀ. ਸੀ. ਪੀ. ਇਨਵੈਸਟੀਗੇਸ਼ਨ ਲਗਾਇਆ ਗਿਆ ਹੈ। ਐੱਸ. ਟੀ. ਐੱਫ. ਜਲੰਧਰ ਐੱਸ. ਪੀ. ਹਰਵਿੰਦਰ ਸਿੰਘ ਹੁਣ ਪੁਲਿਸ ਕਮਿਸ਼ਨਰੇਟ ਵਿਚ ਏ. ਡੀ. ਸੀ. ਪੀ. ਪੀ. ਬੀ. ਆਈ. ਹੋਣਗੇ। ਇਸ ਤੋਂ ਇਲਾਵਾ ਹੁਣ ਤਕ ਲੁਧਿਆਣਾ ਵਿਚ ਏ. ਡੀ. ਸੀ. ਪੀ. ਸਕਿਓਰਿਟੀ ਤਾਇਨਾਤ ਰਹੇ ਜਗਜੀਤ ਸਿੰਘ ਹੁਣ ਜਲੰਧਰ ਵਿਚ ਏ. ਡੀ. ਸੀ. ਪੀ. ਹੈੱਡਕੁਆਰਟਰ ਹੋਣਗੇ।